ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਖੇਤਰ ਵਿਸ਼ੇਸ ਦੀ ਵਿਸ਼ੇਸ਼ ਖਾਸੀਅਤ ਅਤੇ ਗੁਣਵੱਤਾ ਵਾਲੇ (ਭੂਗੋਲਿਕ ਸੰਕੇਤਕ) ਕਈ ਉਤਪਾਦ ਹਨ, ਜਿਨ੍ਹਾਂ ਨੂੰ ਕੌਮਾਂਤਰੀ ਬਾਜ਼ਾਰਾਂ ’ਚ ਸੰਭਾਵਿਤ ਖਰੀਦਦਾਰਾਂ ਤੱਕ ਪਹੁੰਚਾਉਣ ਲਈ ਸਮੁੱਚੀ ਮਾਰਕੀਟਿੰਗ ਦੀ ਲੋੜ ਹੈ। ਮੰਤਰਾਲਾ ਨੇ ਕਿਹਾ ਕਿ ਸਥਾਨਕ ਭੂਗੋਲਿਕ ਸੰਕੇਤਕ ਦਾ ਦਰਜਾ ਪ੍ਰਾਪਤ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਨਵੇਂ ਉਤਪਾਦਾਂ ਅਤੇ ਮੰਜ਼ਿਲਾਂ ਦੀ ਪਛਾਣ ਕਰ ਰਹੀ ਹੈ। ਸਰਕਾਰ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ (ਏਪੀਡਾ) ਰਾਹੀਂ ਪ੍ਰਯੋਗ ਦੇ ਤੌਰ ’ਤੇ ਕੁੱਝ ਉਤਪਾਦਾਂ ਨੂੰ ਨਵੇਂ ਬਾਜ਼ਾਰਾਂ ’ਚ ਭੇਜਣ ਦਾ ਰਾਹ ਸੌਖਾਲਾ ਬਣਾ ਰਿਹਾ ਹੈ। ਇਨ੍ਹਾਂ ਉਤਪਾਦਾਂ ’ਚ ਕਾਲਾ ਨਮਕ, ਚੌਲ, ਨਗਾ ਮਿਰਚ, ਸ਼ਾਹੀ ਲੀਚੀ, ਜਲਗਾਂਵ ਦਾ ਕੇਲਾ ਆਦਿ ਸ਼ਾਮਲ ਹਨ।
ਭੂਗੋਲਿਕ ਸੰਕੇਤਕ ਉਨ੍ਹਾਂ ਉਤਪਾਦਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਉਤਪਤੀ ਵਿਸ਼ੇਸ਼ ਭੂਗੋਲਿਕ ਖੇਤਰ ’ਚ ਹੁੰਦੀ ਹੈ ਅਤੇ ਇਸ ਦੇ ਕਾਰਨ ਉਨ੍ਹਾਂ ਉਤਪਾਦਾਂ ਦੀ ਵਿਸ਼ੇਸ਼ ਗੁਣਵੱਤਾ ਅਤੇ ਇਕ ਵੱਖਰੀ ਪਛਾਣ ਹੁੰਦੀ ਹੈ। ਅਜਿਹੇ ਉਤਪਾਦ ਗੁਣਵੱਤਾ ਦਾ ਗਾਰੰਟੀ ਅਤੇ ਵਿਸ਼ੇਸ਼ਤਾ ਦਾ ਭਰੋਸਾ ਦਿੰਦੇ ਹਨ। ਦਾਰਜਲਿੰਗ ਦੀ ਚਾਹ, ਮਹਾਬਲੇਸ਼ਵਰ ਦੀ ਸਟ੍ਰਾਅਬੇਰੀ, ਬਨਾਰਸੀ ਸਾੜ੍ਹੀ ਅਤੇ ਤਿਰੂਪਤੀ ਦਾ ਲੱਡੂ ਵਰਗੇ ਉਤਪਾਦਾਂ ਨੂੰ ਜੀ. ਆਈ. ਸੰਕੇਤਕ ਪ੍ਰਾਪਤ ਹਨ।
ਕੋਰੋਨਾ ਮਹਾਮਾਰੀ ਦੇ ਬਾਵਜੂਦ 181 ਨਵੀਆਂ ਕੰਪਨੀਆਂ ਨੇ 10 ਹਜ਼ਾਰ ਤੋਂ ਵੱਧ ਪੈਦਾ ਕੀਤੀਆਂ ਨੌਕਰੀਆਂ
NEXT STORY