ਨਵੀਂ ਦਿੱਲੀ — ਟੈਕਸ ਬਚਾਉਣ ਲਈ ਟੈਕਸਦਾਤੇ ਕਈ ਤਰ੍ਹਾਂ ਦੀਆਂ ਸਕੀਮਾਂ ਦਾ ਇਸਤੇਮਾਲ ਕਰਦੇ ਹਨ। ਇਸ ਲਈ ਲੋਕ ਇਨਕਮ ਟੈਕਸ ਦੀ ਧਾਰਾ 80 ਸੀ ਦੀ ਸੀਮਾ ਦੀ ਵਰਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਉਪਾਅ ਵੀ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂਂ ਟੈਕਸ ਬਚਾਅ ਸਕਦੇ ਹੋ। ਟੈਕਸਦਾਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਟੈਕਸ ਵਿਚ ਵੱਡੀ ਬਚਤ ਕਰ ਸਕਦੇ ਹਨ।
ਮਾਪਿਆਂ, ਬੱਚਿਆਂ ਅਤੇ ਜੀਵਨ ਸਾਥੀ ਲਈ ਸਿਹਤ ਬੀਮੇ ਦੀ ਖਰੀਦ ਕਰਕੇ
ਜੇ ਤੁਹਾਡੇ ਮਾਪਿਆਂ ਕੋਲ ਕੋਈ ਸਿਹਤ ਬੀਮਾ ਨਹੀਂ ਹੈ, ਤਾਂ ਤੁਸੀਂ ਇਸ ਨੂੰ ਖਰੀਦ ਕੇ ਟੈਕਸ ਦੀ ਬਚਤ ਕਰ ਸਕਦੇ ਹੋ। ਵਧਦੀ ਉਮਰ ਦੇ ਨਾਲ ਮਾਪਿਆਂ ਦੇ ਹਸਪਤਾਲ ਦਾਖਲ ਹੋਣ ਦਾ ਜੋਖਮ ਵੱਧਦਾ ਹੈ। ਅਜਿਹੇ ਵਿਚ ਤੁਸੀਂ ਧਾਰਾ 80 ਡੀ ਦੇ ਤਹਿਤ 25 ਹਜ਼ਾਰ ਰੁਪਏ ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਜੇ ਮਾਪਿਆਂ ਦੀ ਉਮਰ 60 ਸਾਲ ਤੋਂ ਵੱਧ ਹੈ, ਤਾਂ ਤੁਸੀਂ 50 ਹਜ਼ਾਰ ਰੁਪਏ ਦਾ ਦਾਅਵਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਤਨੀ ਅਤੇ ਨਿਰਭਰ ਬੱਚਿਆਂ ਲਈ ਸਿਹਤ ਪਾਲਸੀ ਖਰੀਦ ਦਾਅਵਾ ਵੀ ਕਰ ਸਕਦੇ ਹੋ।
ਬੱਚਿਆਂ ਦੀ ਸਿੱਖਿਆ ਲਈ ਕਰਜ਼ੇ
ਬੱਚਿਆਂ ਦੀ ਸਿੱਖਿਆ ਲਈ ਲੋਨ 'ਤੇ 80 ਸੀ ਤਹਿਤ ਕਟੌਤੀ ਕਲੇਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਦੋ ਬੱਚਿਆਂ ਦੀ ਟਿਊਸ਼ਨ ਫੀਸ 'ਤੇ ਵੀ ਇਸ ਕਟੌਤੀ ਦਾ ਲਾਭ ਲੈ ਸਕਦੇ ਹੋ। ਪਰ ਇਸ ਵਿਚ ਪ੍ਰੀਖਿਆ ਫੀਸ ਅਤੇ ਵਿਕਾਸ ਫੰਡ ਸ਼ਾਮਲ ਨਹੀਂ ਹੁੰਦੇ।
ਇਹ ਵੀ ਪੜ੍ਹੋ- ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ
ਆਪਣੀ ਪਤਨੀ ਨਾਲ ਮਿਲ ਕੇ ਜਾਇਦਾਦ ਖਰੀਦੋ
ਜੇ ਤੁਸੀਂ ਆਪਣੀ ਪਤਨੀ ਨਾਲ ਜਾਇਦਾਦ ਖਰੀਦਦੇ ਹੋ, ਤਾਂ ਤੁਹਾਨੂੰ ਟੈਕਸ ਬਚਾਉਣ ਵਿਚ ਵੱਡੀ ਸਹਾਇਤਾ ਮਿਲੇਗੀ। ਕਰਜ਼ੇ ਦੀ ਵੈਧਤਾ ਉਦੋਂ ਵਧਦੀ ਹੈ ਜਦੋਂ ਪਤਨੀ ਨੂੰ ਜਾਇਦਾਦ ਦੇ ਸਹਿ-ਮਾਲਕ ਵਜੋਂ ਸ਼ਾਮਲ ਕੀਤਾ ਜਾਂਦਾ ਹੈ। ਧਾਰਾ 80 ਸੀ ਦੇ ਤਹਿਤ ਪਤੀ ਅਤੇ ਪਤਨੀ ਦੋਵਾਂ ਨੂੰ ਵਿਆਜ ਦੀ ਅਦਾਇਗੀ ਅਤੇ ਕਰਜ਼ੇ ਦੇ ਮੁੱਖ ਭੁਗਤਾਨ 'ਤੇ ਟੈਕਸ ਵਿਚ ਛੋਟ ਦੀ ਵਿਵਸਥਾ ਹੈ। ਇਸ ਤਰ੍ਹਾਂ ਕਰਨ ਨਾਲ ਆਮਦਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ।
ਇਹ ਵੀ ਪੜ੍ਹੋ- ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ 'ਤੇ ਪਵੇਗਾ ਇਸ ਦਾ ਅਸਰ
ਬੱਚਿਆਂ ਅਤੇ ਮਾਪਿਆਂ ਦੇ ਨਾਮ 'ਤੇ ਕਰ ਸਕਦੇ ਹੋ ਨਿਵੇਸ਼
ਤੁਸੀਂ ਮਾਪਿਆਂ ਦੇ ਘੱਟ ਸਲੈਬ 'ਤੇ ਆਉਣ ਕਾਰਨ ਕੁਝ ਰਕਮ ਗਿਫਟ ਕਰਕੇ ਟੈਕਸ ਤੋਂ ਬਚ ਸਕਦੇ ਹੋ ਕਿਉਂਕਿ ਇਸ ਰਕਮ 'ਤੇ ਕੋਈ ਗਿਫਟ ਟੈਕਸ ਨਹੀਂ ਹੋਵੇਗਾ। ਇਸ ਰਕਮ ਨਾਲ ਤੁਸੀਂ ਮਾਪਿਆਂ ਲਈ ਐੱਫ.ਡੀ. ਵੀ ਖੋਲ੍ਹ ਸਕਦੇ ਹੋ ਜਾਂ ਉਨ੍ਹਾਂ ਦੇ ਭਵਿੱਖ ਲਈ ਜਮ੍ਹਾ ਕਰ ਸਕਦੇ ਹੋ।
ਇਹ ਵੀ ਪੜ੍ਹੋ- ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ
ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ
NEXT STORY