ਮੁੰਬਈ- ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 22 ਦਸੰਬਰ ਨੂੰ ਖ਼ਤਮ ਹਫ਼ਤੇ 'ਚ 3.54 ਅਰਬ ਡਾਲਰ ਵਧ ਕੇ 404.92 ਅਰਬ ਡਾਲਰ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਹ 16 ਹਫ਼ਤੇ ਦਾ ਸਭ ਤੋਂ ਵੱਡਾ ਤੇਜ਼ ਵਾਧਾ ਵੀ ਹੈ। ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਦੂਜੇ ਹਫ਼ਤੇ ਵਧਿਆ ਹੈ। ਇਸ ਤੋਂ ਪਹਿਲਾਂ 15 ਦਸੰਬਰ ਨੂੰ ਖ਼ਤਮ ਹਫ਼ਤੇ 'ਚ ਇਹ 48.82 ਕਰੋੜ ਡਾਲਰ ਵਧ ਕੇ 401.39 ਅਰਬ ਡਾਲਰ 'ਤੇ ਰਿਹਾ ਸੀ।
ਰਿਜ਼ਰਵ ਬੈਂਕ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 22 ਦਸੰਬਰ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 3.77 ਅਰਬ ਡਾਲਰ ਦੀ ਤੇਜ਼ੀ ਨਾਲ 380.68 ਅਰਬ ਡਾਲਰ 'ਤੇ ਰਹੀ। ਸੋਨਾ ਭੰਡਾਰ ਵੀ 1.26 ਕਰੋੜ ਡਾਲਰ ਦੀ ਤੇਜ਼ੀ ਨਾਲ 20.72 ਅਰਬ ਡਾਲਰ 'ਤੇ ਪਹੁੰਚ ਗਿਆ। ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਪੂੰਜੀ 25.22 ਕਰੋੜ ਡਾਲਰ ਘਟ ਕੇ 2.023 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 18 ਲੱਖ ਡਾਲਰ ਘਟ ਕੇ 1.50 ਅਰਬ ਡਾਲਰ ਰਿਹਾ।
BSNL ਵਧਾਏਗੀ ਆਪਣੇ ਟਾਵਰਾਂ ਦੀ ਗਿਣਤੀ
NEXT STORY