ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਤਿੰਨ ਮਹੀਨੇ ਸ਼ੁੱਧ ਲਿਵਾਲ ਰਹਿਣ ਦੇ ਬਾਅਦ ਮਈ ਮਹੀਨੇ ਤੋਂ ਪਹਿਲੇ ਦੋ ਹੀ ਕਾਰੋਬਾਰੀ ਸੈਸ਼ਨਾਂ 'ਚ ਘਰੇਲੂ ਪੂੰਜੀ ਬਾਜ਼ਾਰ ਤੋਂ 1,255 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਦੋ ਅਤੇ ਤਿੰਨ ਮਈ ਨੂੰ ਸ਼ੇਅਰ ਬਾਜ਼ਾਰ ਤੋਂ 367.30 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ਤੋਂ 888.19 ਕਰੋੜ ਰੁਪਏ ਕੱਢੇ। ਇਸ ਨਾਲ ਉਨ੍ਹਾਂ ਦੀ ਕੁੱਲ ਨਿਕਾਸੀ 1,255.49 ਕਰੋੜ ਰੁਪਏ 'ਤੇ ਪਹੁੰਚ ਗਈ। ਇਕ ਮਈ ਨੂੰ ਮਹਾਰਾਸ਼ਟਰ ਦਿਵਸ ਦੇ ਮੌਕੇ ਬਾਜ਼ਾਰ ਬੰਦ ਰਹੇ ਸਨ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਘਰੇਲੂ ਪੂੰਜੀ ਬਾਜ਼ਾਰ (ਸ਼ੇਅਰ ਅਤੇ ਬਾਂਡ) 'ਚ ਫਰਵਰੀ 'ਚ 11,182 ਕਰੋੜ ਰੁਪਏ, ਮਾਰਚ 'ਚ 45,981 ਕਰੋੜ ਰੁਪਏ ਅਤੇ ਅਪ੍ਰੈਲ 'ਚ 16,093 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਜਿਯੋਜਿਤ ਫਾਈਨਾਂਸ਼ੀਅਲ ਸਰਵਿਸੇਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ ਕਿ ਮਈ ਮਹੀਨੇ 'ਚ ਐੱਫ.ਪੀ.ਆਈ. ਦੇ ਰੁਖ ਦੇ ਬਾਰੇ 'ਚ ਕਹਿ ਪਾਉਣਾ ਜ਼ਲਬਬਾਜ਼ੀ ਹੋਵੇਗਾ। ਇਹ ਸੰਭਵ ਹੈ ਕਿ ਚੋਣਾਂ ਨੂੰ ਲੈ ਕੇ ਐੱਫ.ਪੀ.ਆਈ. ਸਾਵਾਧਾਨੀ ਵਰਤ ਰਹੇ ਹਨ।
ਗਾਹਕਾਂ ਨੂੰ ਮਿਲੀ ਰਾਹਤ, ਇਸ ਹਫਤੇ ਸੋਨਾ ਤੇ ਚਾਂਦੀ ਹੋਏ ਸਸਤੇ
NEXT STORY