ਮੁੰਬਈ¸ ਪੰਜਾਬ ਨੈਸ਼ਨਲ ਬੈਂਕ ਵਿਚ ਹੋਏ ਮਹਾ ਘਪਲੇ ਤੋਂ ਬਾਅਦ ਮੁੰਬਈ ਵਿਚ ਪ੍ਰਾਈਵੇਟ ਸੈਕਟਰ ਦੇ ਤੀਸਰੇ ਸਭ ਤੋਂ ਵੱਡੇ ਐਕਸਿਸ ਬੈਂਕ ਵਿਚ 290 ਕਰੋੜ ਰੁਪਏ ਦੇ ਫਰਾਡ ਦਾ ਪਤਾ ਲੱਗਾ ਹੈ। ਐਕਸਿਸ ਬੈਂਕ ਦੀ ਸ਼ਿਕਾਇਤ 'ਤੇ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕੰਪਨੀ ਦੇ 3 ਡਾਇਰੈਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫਰਜ਼ੀ ਐੱਲ. ਓ. ਯੂ. ਨਾਲ ਲਿਆ ਲੋਨ
ਐਕਸਿਸ ਬੈਂਕ ਨੇ ਪਾਰੇਖ ਐਲੂਮੀਨੈਕਸ ਲਿਮਟਿਡ (ਪੀ. ਏ. ਐੱਲ.) ਦੇ ਭੰਵਰ ਲਾਲ ਭੰਡਾਰੀ, ਪ੍ਰੇਮਲ ਗੋਰਾ ਗਾਂਧੀ ਅਤੇ ਕਮਲੇਸ਼ ਕਾਨੂੰਨਗੋ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਨ੍ਹਾਂ ਨੇ ਲੈਟਰਸ ਆਫ ਕਰੈਡਿਟ (ਐੱਲ. ਓ. ਯੂ.) ਦੀ ਵਰਤੋਂ ਕਰਦੇ ਹੋਏ ਜਾਅਲੀ ਕੰਪਨੀਆਂ ਦੇ ਬਿੱਲ ਦਿਖਾ ਕੇ ਬੈਂਕ ਦੀ ਮੁੱਖ ਸ਼ਾਖਾ ਨੂੰ ਚੂਨਾ ਲਾਇਆ ਸੀ।
ਹੋਰਨਾਂ ਵਿਰੁੱਧ ਵੀ ਕੇਸ ਦਰਜ
ਬੈਂਕ ਨੇ ਹੋਰਨਾਂ ਡਾਇਰੈਕਟਰਾਂ ਵਿਰੁੱਧ ਵੀ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਦੇ ਨਾਂ ਅਮਿਤਾਭ ਪਾਰੇਖ, ਰਾਜਿੰਦਰ ਗੋਠੀ, ਦੇਵਾਂਸ਼ੂ ਦੇਸਾਈ, ਕਿਰਨ ਪਾਰੇਖ ਅਤੇ ਵਿਕਰਮ ਮੋਰਦਾਨੀ ਹਨ। ਇਨ੍ਹਾਂ ਵਿਚੋਂ ਅਮਿਤਾਭ ਪਾਰੇਖ ਦੀ 2013 ਵਿਚ ਮੌਤ ਹੋ ਗਈ ਸੀ।
ਜਾਰੀ ਹੈ ਸੀ. ਬੀ. ਆਈ. ਜਾਂਚ
ਪਾਰੇਖ ਐਲੂਮੀਨੈਕਸ ਵਿਰੁੱਧ ਸਟੇਟ ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਪਹਿਲਾਂ ਤੋਂ ਹੀ ਜਾਂਚ ਕਰ ਰਹੀ ਹੈ।
ਇਸ ਤਰ੍ਹਾਂ ਕੀਤਾ ਫਰਾਡ
ਕੰਪਨੀ ਨੇ ਬੈਂਕ ਤੋਂ ਪਹਿਲਾਂ 125 ਕਰੋੜ ਰੁਪਏ ਦੇ 3 ਸ਼ਾਰਟ ਟਰਮ ਲੋਨ ਲਏ ਅਤੇ ਬੈਂਕ ਦਾ ਭਰੋਸਾ ਜਿੱਤਣ ਲਈ ਇਹ ਚੁਕਵਾ ਵੀ ਦਿੱਤੇ। ਸਾਲ 2011 ਵਿਚ ਪਾਰੇਖ ਨੇ ਐਕਸਿਸ ਬੈਂਕ ਤੋਂ 127.5 ਕਰੋੜ ਰੁਪਏ ਦਾ ਲੋਨ ਲਿਆ ਸੀ।
ਇਸ ਦੇ ਲਈ ਉਸ ਨੇ ਬੋਰਡ ਆਫ ਡਾਇਰੈਕਟਰਜ਼ ਦੀ ਇਕ ਅਜਿਹੀ ਮੀਟਿੰਗ ਨਾਲ ਜੁੜੇ ਦਸਤਾਵੇਜ਼ ਦਿੱਤੇ ਜੋ ਮੀਟਿੰਗ ਕਦੇ ਹੋਈ ਹੀ ਨਹੀਂ ਸੀ।
ਐੱਚ. ਏ. ਐੱਲ. ਨੇ ਕੀਤਾ ਆਪਣੇ ਪ੍ਰੋਡਕਟ ਪੋਰਟਫੋਲੀਓ ਦਾ ਵਿਸਤਾਰ
NEXT STORY