ਨਵੀਂ ਦਿੱਲੀ - ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ ਦਰਮਿਆਨ ਦੇਸ਼ ਭਰ ਵਿਚ ਤਿਉਹਾਰਾਂ ਦੀ ਰੌਣਕ ਰਹਿਣ ਵਾਲੀ ਹੈ। ਦੁਰਗਾ ਪੂਜਾ ਕਾਰਨ ਵੱਖ-ਵੱਖ ਸੂਬਿਆਂ 'ਚ ਪੂਜਾ ਕਾਰਨ ਵੱਖ-ਵੱਖ ਦਿਨਾਂ 'ਤੇ ਬੈਂਕ ਬੰਦ ਰਹਿਣ ਵਾਲੇ ਹਨ। ਕਈ ਥਾਵਾਂ 'ਤੇ ਦੁਰਗਾ ਪੂਜਾ 27 ਅਕਤੂਬਰ ਤੱਕ ਹੈ। ਇਸ ਕਾਰਨ ਵੱਖ-ਵੱਖ ਸੂਬਿਆਂ ਵਿੱਚ ਬੈਂਕ ਵੱਖ-ਵੱਖ ਤਾਰੀਖ਼ਾ ਭਾਵ 25, 26 ਜਾਂ 27 ਨੂੰ ਬੰਦ ਰਹਿਣਗੇ। ਇਸ ਦੇ ਨਾਲ ਹੀ ਦੁਰਗਾ ਪੂਜਾ ਤੋਂ ਬਾਅਦ ਆਉਣ ਵਾਲੇ ਦੁਸਹਿਰੇ 'ਤੇ ਵੀ ਕਈ ਸੂਬਿਆਂ 'ਚ ਬੈਂਕ ਬੰਦ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ICICI ਅਤੇ Kotak Mahindra Bank 'ਤੇ RBI ਦੀ ਵੱਡੀ ਕਾਰਵਾਈ, ਲੱਗਾ 16.14 ਕਰੋੜ ਦਾ ਜੁਰਮਾਨਾ
ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਵਿੱਚ ਦੁਸਹਿਰੇ ਦੀ ਛੁੱਟੀ 23 ਅਕਤੂਬਰ ਨੂੰ ਹੈ। ਇਸ ਦਿਨ ਅਗਰਤਲਾ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਗੁਹਾਟੀ, ਹੈਦਰਾਬਾਦ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ ਵਰਗੇ ਸ਼ਹਿਰਾਂ ਵਿੱਚ ਬੈਂਕ ਹੋਣਗੇ। ਵਲਭਭਾਈ ਪਟੇਲ ਦੀ ਜਯੰਤੀ ਦੇ ਮੌਕੇ 'ਤੇ ਮਹੀਨੇ ਦੇ ਅੰਤ 'ਚ ਬੈਂਕ ਬੰਦ ਰਹਿਣ ਵਾਲੇ ਹਨ। ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਤਾਰੀਖ਼ਾ ਬਾਰੇ ਜਾਣ ਲਓ।
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦੀ ਵੱਡੀ ਕਾਰਵਾਈ, 60 ਕਰਮਚਾਰੀਆਂ ਨੂੰ ਕੀਤਾ ਸਸਪੈਂਡ
ਸਾਲ 2023 ਦੇ ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ ਦੌਰਾਨ ਬੈਂਕ ਛੁੱਟੀਆਂ ਦੀ ਸੂਚੀ
ਸਾਲ ਛੁੱਟੀ ਦਾ ਕਾਰਨ
21 ਅਕਤੂਬਰ : ਦੁਰਗਾ ਪੂਜਾ (ਅਗਰਤਲਾ, ਗੁਹਾਟੀ, ਇੰਫਾਲ, ਕੋਲਕਾਤਾ)
22 ਅਕਤੂਬਰ : ਐਤਵਾਰ ਦੀ ਛੁੱਟੀ
23 ਅਕਤੂਬਰ : ਦੁਸਹਿਰਾ, ਸ਼ਸਤਰ ਪੂਜਾ, ਦੁਰਗਾ ਪੂਜਾ, ਵਿਜਯਾਦਸ਼ਮੀ (ਅਗਰਤਲਾ, ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਗੁਹਾਟੀ, ਹੈਦਰਾਬਾਦ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ)।
24 ਅਕਤੂਬਰ : ਦੁਸਹਿਰਾ / ਦੁਰਗਾ ਪੂਜਾ (ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ...ਭਾਰਤ ਵਿੱਚ)
25 ਅਕਤੂਬਰ : ਦੁਰਗਾ ਪੂਜਾ (ਗੰਗਟੋਕ)
26 ਅਕਤੂਬਰ ਟੀ: ਦੁਰਗਾ ਪੂਜਾ (ਗੰਗਟੋਕ, ਜੰਮੂ, ਸ੍ਰੀਨਗਰ)
27 ਅਕਤੂਬਰ : ਦੁਰਗਾ ਪੂਜਾ (ਗੰਗਟੋਕ)
28 ਅਕਤੂਬਰ : ਚੌਥਾ ਸ਼ਨੀਵਾਰ, ਲਕਸ਼ਮੀ ਪੂਜਾ (ਕੋਲਕਾਤਾ)
29 ਅਕਤੂਬਰ : ਐਤਵਾਰ ਦੀ ਛੁੱਟੀ
31 ਅਕਤੂਬਰ : ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Singapore Airlines ਵੱਲੋਂ ਵੱਡਾ ਐਲਾਨ
ਇਨ੍ਹਾਂ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਵਰਗੀਆਂ ਨਿਯਮਤ ਛੁੱਟੀਆਂ ਵੀ ਸ਼ਾਮਲ ਹੁੰਦੀਆਂ ਹਨ, ਪਰ ਆਰਬੀਆਈ ਕੈਲੰਡਰ ਅਨੁਸਾਰ ਅਕਤੂਬਰ ਵਿੱਚ 11 ਛੁੱਟੀਆਂ ਹੁੰਦੀਆਂ ਹਨ ਜੋ ਤਿਉਹਾਰ ਜਾਂ ਗਜ਼ਟਿਡ ਹੁੰਦੀਆਂ ਹਨ। ਕੁਝ ਬੈਂਕ ਛੁੱਟੀਆਂ ਖੇਤਰੀ ਹੁੰਦੀਆਂ ਹਨ ਅਤੇ ਰਾਜ ਤੋਂ ਰਾਜ ਅਤੇ ਬੈਂਕ ਵਿੱਚ ਵੱਖ-ਵੱਖ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Israel Hamas War ਦਾ ਕਾਰੋਬਾਰ 'ਤੇ ਅਸਰ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਬੰਦ ਕੀਤੇ ਉਤਪਾਦਨ ਪਲਾਂਟ
NEXT STORY