ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਕਾਰਨ ਸੂਬਿਆਂ ’ਚ ਲਾਗੂ ਤਾਲਾਬੰਦੀ ’ਚ ਢਿੱਲ ਦੇ ਨਾਲ ਭਾਰਤ ’ਚ ਜੂਨ ’ਚ ਈਂਧਨ ਦੀ ਮੰਗ ਮੁੜ ਵਧ ਗਈ। ਇਸ ਤੋਂ ਪਹਿਲਾਂ ਮਈ ’ਚ 9 ਮਹੀਨਿਆਂ ’ਚ ਈਂਧਨ ਦੀ ਮੰਗ ਸਭ ਤੋਂ ਘੱਟ ਰਹੀ ਸੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਓ. ਸੀ.) ਦੇ ਅੰਕੜਿਆਂ ਮੁਤਾਬਕ ਜੂਨ 2020 ਦੇ ਮੁਕਾਬਲੇ ਇਸ ਸਾਲ ਜੂਨ ’ਚ ਈਂਧਨ ਦੀ ਖਪਤ 1.5 ਫੀਸਦੀ ਦੇ ਵਾਧੇ ਨਾਲ 1.63 ਕਰੋੜ ਟਨ ਰਹੀ। ਜੂਨ ’ਚ ਪੈਟਰੋਲ ਦੀ ਵਿਕਰੀ ਸਾਲਾਨਾ ਆਧਾਰ ’ਤੇ 5.6 ਫੀਸਦੀ ਦੇ ਵਧੇ ਨਾਲ 24 ਲੱਖ ਟਨ ਸੀ। ਮਈ ਦੇ 19.9 ਲੱਖ ਟਨ ਦੀ ਵਿਕਰੀ ਨਾਲ ਇਹ 21 ਫੀਸਦੀ ਦਾ ਵਾਧਾ ਹੈ।
ਦੇਸ਼ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਈਂਧਨ ਡੀਜ਼ਲ ਦੀ ਵਿਕਰੀ ਮਈ ਤੋਂ 12 ਫੀਸਦੀ ਵਧ ਕੇ 62 ਲੱਖ ਟਨ ਹੋ ਗਈ ਪਰ ਇਹ ਜੂਨ 2020 ਤੋਂ 1.5 ਫੀਸਦੀ ਅਤੇ ਜੂਨ 2019 ਤੋਂ 18.8 ਫੀਸਦੀ ਘੱਟ ਹੈ। ਇਸ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਕਿਸੇ ਮਹੀਨੇ ’ਚ ਈਂਧਨ ਦੀ ਮੰਗ ’ਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਉਸ ਸਮੇਂ ਦੇ ਮੌਜੂਦਾ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਭਾਰਤ ’ਚ ਈਂਧਨ ਦੀ ਮੰਗ 2021 ਦੇ ਅਖੀਰ ਤੱਕ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਰਤ ਆਵੇਗੀ। ਇਨ੍ਹਾਂ ਦੀ ਤੁਲਨਾ ’ਚ ਰਸੋਈ ਗੈਸ ਇਕੋ-ਇਕ ਅਜਿਹਾ ਈਂਧਨ ਹੈ, ਜਿਸ ਦੀ ਖਪਤ ਪਹਿਲਾਂ ਲਾਕਡਾਊਨ ’ਚ ਵੀ ਵਧੀ ਸੀ। ਉੱਥੇ ਹੀ ਜੂਨ ’ਚ ਇਸ ਦੀ ਵਿਕਰੀ 9.7 ਫੀਸਦੀ ਦੇ ਵਾਧੇ ਨਾਲ 22.6 ਲੱਖ ਟਨ ਸੀ। ਜੂਨ ’ਚ ਜਹਾਜ਼ੀ ਈਂਧਨ ਯਾਨੀ ਏ. ਟੀ. ਐੱਫ. ਦੀ ਵਿਕਰੀ 2,58,000 ਟਨ ਰਹੀ। ਇਸ ’ਚ ਸਾਲਾਨਾ ਆਧਾਰ ’ਤੇ 16.2 ਫੀਸਦੀ ਦਾ ਵਾਧਾ ਦੇਖਿਆ ਗਿਆ ਪਰ ਇਹ ਜੂਨ 2019 ਦੀ ਤੁਲਨਾ ’ਚ 61.7 ਫੀਸਦੀ ਘੱਟ ਹੈ।
ਭਾਰਤ ਨੇ ਇਟਲੀ ਨੂੰ ਕੋਵਿਨ ਟੀਕਾ ਸਰਟੀਫਿਕੇਟ ਨੂੰ ਮਾਨਤਾ ਦੇਣ ਦੀ ਕੀਤੀ ਮੰਗ
NEXT STORY