ਨਵੀਂ ਦਿੱਲੀ, (ਭਾਸ਼ਾ)- ਸਰਕਾਰੀ ਮਾਲਕੀ ਵਾਲੀ ਕੰਪਨੀ ਗੇਲ (ਇੰਡੀਆ) ਲਿਮਟਿਡ ਨੇ ਕਿਹਾ ਕਿ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ 18 ਫ਼ੀਸਦੀ ਘਟ ਗਿਆ। ਇਹ ਗਿਰਾਵਟ ਪੈਟਰੋਕੈਮੀਕਲ ਮਾਰਜਿਨ ’ਚ ਦਬਾਅ ਕਾਰਨ ਆਈ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ ’ਚ ਉਸ ਦਾ ਸਿੰਗਲ ਆਧਾਰ ’ਤੇ ਸ਼ੁੱਧ ਲਾਭ 2,823.19 ਕਰੋੜ ਰੁਪਏ ਰਿਹਾ। ਸਮੀਖਿਆ ਅਧੀਨ ਤਿਮਾਹੀ ’ਚ ਕੁਦਰਤੀ ਗੈਸ ਟ੍ਰਾਂਸਮਿਸ਼ਨ ਅਤੇ ਮਾਰਕੀਟਿੰਗ ਦੇ ਕਾਰੋਬਾਰ ਨਾਲ ਜੁੜੀ ਕੰਪਨੀ ਦੀ ਕਮਾਈ ਸਥਿਰ ਰਹੀ ਪਰ ਪੈਟਰੋਕੈਮੀਕਲ ਕਾਰੋਬਾਰ ’ਚ ਮਾਰਜਿਨ ਦਬਾਅ ਕਾਰਨ ਲੱਗਭਗ 300 ਕਰੋੜ ਰੁਪਏ ਦਾ ਟੈਕਸ ਤੋਂ ਪਹਿਲਾਂ ਘਾਟਾ ਹੋਇਆ। ਸਮੀਖਿਆ ਅਧੀਨ ਮਿਆਦ ’ਚ ਸੰਚਾਲਨ ਮਾਲੀਆ ਸਾਲਾਨਾ ਆਧਾਰ ’ਤੇ ਵਧ ਕੇ 35,031 ਕਰੋੜ ਰੁਪਏ ਹੋ ਗਿਆ। ਚਾਲੂ ਮਾਲੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ’ਚ ਕੰਪਨੀ ਦਾ ਸ਼ੁੱਧ ਲਾਭ 24 ਫ਼ੀਸਦੀ ਘਟ ਕੇ 4,103.56 ਕਰੋੜ ਰੁਪਏ ਰਹਿ ਗਿਆ।
ਚੀਨ ਦੀਆਂ ਕਾਰਖਾਨਾ ਗਤੀਵਿਧੀਆਂ ’ਚ ਲਗਾਤਾਰ 7ਵੇਂ ਮਹੀਨੇ ਗਿਰਾਵਟ
NEXT STORY