ਨਵੀਂ ਦਿੱਲੀ (ਭਾਸ਼ਾ)– ਸੋਨੇ ਵਿਚ ਨਿਵੇਸ਼ ਨੂੰ ਲੈ ਕੇ ਆਕਰਸ਼ਣ ਬਣਿਆ ਹੋਇਆ ਹੈ। ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਗੋਲਡ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) ਵਿਚ ਜਨਵਰੀ ’ਚ 657 ਕਰੋੜ ਰੁਪਏ ਨਿਵੇਸ਼ ਕੀਤੇ ਗਏ ਜੋ ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ ਵਿਚ 7 ਗੁਣਾ ਹੈ। ਉਦਯੋਗ ਸੰਗਠਨ ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਗਲੋਬਲ ਪੱਧਰ ’ਤੇ ਜਾਰੀ ਤਣਾਅ ਅਤੇ ਅਮਰੀਕਾ ਵਿਚ ਉੱਚ ਮਹਿੰਗਾਈ ਦਰਮਿਆਨ ਨਿਵੇਸ਼ ਲਈ ਸੋਨਾ ਇਕ ਸੁਰੱਖਿਅਤ ਬਦਲ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਦੱਸ ਦੇਈਏ ਕਿ ਉਦਯੋਗ ਸੰਗਠਨ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਨਿਵੇਸ਼ ਨਾਲ ਜਨਵਰੀ ਦੇ ਅਖੀਰ ਤੱਕ ਗੋਲਡ ਫੰਡ ਦੀ ਪ੍ਰਬੰਧਨ ਦੇ ਤਹਿਤ ਜਾਇਦਾਦ (ਏ. ਯੂ. ਐੱਮ.) 1.6 ਫ਼ੀਸਦੀ ਵਧ ਕੇ 27,778 ਕਰੋੜ ਰੁਪਏ ਹੋ ਗਈ। ਇਹ ਰਾਸ਼ੀ ਦਸੰਬਰ 2023 ਦੇ ਅਖੀਰ ਵਿਚ 27,336 ਕਰੋੜ ਰੁਪਏ ਸੀ। ਅੰਕੜਿਆਂ ਮੁਤਾਬਕ ਜਨਵਰੀ ਵਿਚ ਗੋਲਡ ਈ. ਟੀ. ਐੱਫ. ਵਿਚ ਸ਼ੁੱਧ ਨਿਵੇਸ਼ ਇਸ ਤੋਂ ਪਿਛਲੇ ਮਹੀਨੇ ਦੇ 88.3 ਕਰੋੜ ਤੋਂ ਵਧ ਕੇ 657.4 ਕਰੋੜ ਰੁਪਏ ਹੋ ਗਿਆ। ਟਾਟਾ ਗੋਲਡ ਐਕਸਚੇਂਜ ਟ੍ਰੇਡੇਡ ਫੰਡ ਦੀ ਪੇਸ਼ਕਸ਼ ਨਾਲ ਛੇ ਕਰੋੜ ਰੁਪਏ ਜੁਟਾਏ ਗਏ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਵਿਸ਼ਲੇਸ਼ਕ ਮੈਲਵਿਨ ਸੈਂਟਾਰਿਟਾ ਨੇ ਕਿਹਾ ਕਿ ਮੌਜੂਦਾ ਭੂ-ਸਿਆਸੀ ਤਨਾਅ ਅਤੇ ਅਮਰੀਕੀ ਮਹਿੰਗਾਈ ਦੇ ਉੱਚ ਪੱਧਰ ਕਾਰਨ ਸੋਨੇ ਦੀ ਲੋਕਪ੍ਰਿਯਤਾ ਬਣੀ ਰਹਿਣ ਦੀ ਉਮੀਦ ਹੈ। ਗੋਲਡ ਈ. ਟੀ. ਐੱਫ. ਦੇ ਤਹਿਤ ਘਰੇਲੂ ਭੌਤਿਕ ਸੋਨੇ ਦੀ ਕੀਮਤ ’ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਵਿਚ ਕੀਤਾ ਗਿਆ ਨਿਵੇਸ਼ ਸੋਨੇ ਦੀਆਂ ਕੀਮਤਾਂ ’ਤੇ ਆਧਾਰਿਤ ਹੁੰਦਾ ਹੈ। ਇਸ ਫੰਡ ਦੇ ਅਧੀਨ ਜੁਟਾਈ ਗਈ ਰਾਸ਼ੀ ਸਰਾਫਾ ’ਚ ਨਿਵੇਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਅੰਦੋਲਨ ਨੂੰ ਲੈ ਕੇ ਕੈਟ ਦਾ ਵੱਡਾ ਬਿਆਨ, ਹੋਵੇਗਾ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ
NEXT STORY