ਚੰਡੀਗੜ੍ਹ (ਵੈੱਬ ਡੈਸਕ, ਆਸ਼ੀਸ਼) : ਪੰਜਾਬ ਸਣੇ ਚੰਡੀਗੜ੍ਹ 'ਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਸੀਤ ਲਹਿਰ ਨੇ ਪੂਰਾ ਜ਼ੋਰ ਫੜ੍ਹਿਆ ਹੋਇਆ ਹੈ, ਜਦੋਂ ਕਿ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦਰਮਿਆਨ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ 18 ਜਨਵਰੀ ਤੱਕ ਸਮਾਂ ਬਦਲਿਆਂ ਗਿਆ ਸੀ। ਹੁਣ ਨਵੇਂ ਹੁਕਮਾਂ 'ਚ 20 ਤੋਂ 25 ਜਨਵਰੀ ਤੱਕ ਸਕੂਲਾਂ ਦੇ ਇਸ ਸਮੇਂ 'ਚ ਵਾਧਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਪੰਜਾਬ 'ਚ ਵੀ ਹੋਣਗੇ ਆਨਲਾਈਨ ਚਾਲਾਨ, ਲਾਈਟਾਂ ਜੰਪ ਕਰਨ ਵਾਲੇ ਪੰਜਾਬੀ ਹੋ ਜਾਣ ਸਾਵਧਾਨ
ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਨਵੇਂ ਹੁਕਮਾਂ ਮੁਤਾਬਕ ਸਿੰਗਲ ਸ਼ਿਫਟ ਵਾਲੇ ਸਕੂਲਾਂ 9.30 ਵਜੇ ਲੱਗਣਗੇ ਅਤੇ 2.30 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ। ਡਬਲ ਸ਼ਿਫਟ ਵਾਲੇ ਸਕੂਲ 9.30 ਵਜੇ ਲੱਗਣਗੇ ਅਤੇ 1 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਗਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬੀਓ ਅੱਜ ਹੋ ਜਾਵੋਗੇ ਮਾਲੋਮਾਲ! 10 ਕਰੋੜ ਦੇ ਲੋਹੜੀ ਬੰਪਰ ਦਾ ਆਉਣ ਵਾਲਾ ਹੈ Result
ਇਸੇ ਤਰ੍ਹਾਂ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਦੁਪਹਿਰ 12.30 ਵਜੇ ਸਕੂਲ ਖੁੱਲ੍ਹਣਗੇ ਅਤੇ 3.30 ਵਜੇ ਛੁੱਟੀ ਹੋਵੇਗੀ, ਮਤਲਬ ਕਿ ਛੋਟੇ ਬੱਚਿਆਂ ਨੂੰ ਸਿਰਫ 3 ਘੰਟਿਆਂ ਲਈ ਸਕੂਲ ਆਉਣਾ ਪਵੇਗਾ। ਸਟਾਫ਼ ਨੂੰ ਸਵੇਰੇ 10 ਵਜੇ ਸਕੂਲ ਆਉਣਾ ਪਵੇਗਾ ਅਤੇ ਬਾਅਦ ਦੁਪਹਿਰ 4 ਵਜੇ ਛੁੱਟੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ: ਐਂਟੀ ਡਰੱਗ ਹੈਲਪਲਾਈਨ ਜਾਰੀ
NEXT STORY