ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਕਡਾਊਨ ਕਾਰਨ ਸਰਕਾਰ ਨੇ ਡਰਾਈਵਿੰਗ ਲਾਇਸੈਂਸ, ਵਾਹਨ ਫਿਟਨੈੱਸ ਪ੍ਰਮਾਣ ਪੱਤਰ, ਰਜਿਸਟ੍ਰੇਸ਼ਨ ਵਰਗੇ ਦਸਤਾਵੇਜ਼ਾਂ ਦੀ ਵੈਲਡਿਟੀ ਹੋਰ ਵਧਾ ਦਿੱਤੀ ਹੈ। ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਮੋਟਰ ਵਾਹਨ ਦੇ ਦਸਤਾਵੇਜ਼ਾਂ ਦੀ ਵੈਲਡਿਟੀ 30 ਸਤੰਬਰ, 2020 ਤੱਕ ਵਧਾਉਣ ਦਾ ਐਲਾਨ ਕੀਤਾ ਹੈ।
ਮੰਤਰਾਲਾ ਨੇ ਇਸ ਬਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ। ਜਲਦ ਹੀ ਸੂਬੇ ਇਸ ਰਾਹਤ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਹਨ, ਤਾਂ ਜੋ ਕੋਵਿਡ-19 ਲਾਕਡਾਊਨ ਕਾਰਨ ਜੋ ਲੋਕ ਇਨ੍ਹਾਂ ਨੂੰ ਰੀਨਿਊ ਨਹੀਂ ਕਰਾ ਸਕੇ ਉਨ੍ਹਾਂ ਨੂੰ ਇਸ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਸਤੰਬਰ ਤੱਕ ਵੈਲਿਡ ਮੰਨਿਆ ਜਾਵੇ, ਜਿਨ੍ਹਾਂ ਦੀ ਮਿਆਦ ਲਾਕਡਾਊਨ ਕਾਰਨ ਖਤਮ ਹੋ ਗਈ ਹੈ। ਸਰਕਾਰ ਵੱਲੋਂ ਗੱਡੀ ਨਾਲ ਸੰਬੰਧਤ ਸਾਰੇ ਤਰ੍ਹਾਂ ਦੇ ਪਰਮਿਟਾਂ ਦੀ ਵੈਲਡਿਟੀ ਵੀ ਵਧਾਈ ਗਈ ਹੈ।
ਅਹਿਮ ਜਾਣਕਾਰੀ: ਯੂਰਪ ਤੋਂ ਆਉਣ ਵਾਲੇ ਯਾਤਰੀ ਏਅਰ ਇੰਡੀਆ ਦੀ ਵੈੱਬਸਾਈਟ ਤੋਂ ਕਰਵਾ ਸਕਣਗੇ ਟਿਕਟ ਪੱਕੀ
NEXT STORY