ਨਵੀਂ ਦਿੱਲੀ (ਭਾਸ਼ਾ) – ਇਸਪਾਤ ਮੰਤਰਾਲਾ ਨੇ ਕਥਿਤ ਦੁਰਵਿਹਾਰ ਲਈ ਜਨਤਕ ਖੇਤਰ ਦੀ ਇਸਪਾਤ ਕੰਪਨੀ ਸੇਲ ਦੇ ਦੋ ਬੋਰਡ ਪੱਧਰ ਦੇ ਅਧਿਕਾਰੀਆਂ ਅਤੇ ਲੋਹੇ ਦੀ ਕੰਪਨੀ ਐੱਨ. ਐੱਮ. ਡੀ.ਸੀ. ਦੇ ਇਕ ਡਾਇਰੈਕਟਰ ਨੂੰ ਰੱਦ ਕਰ ਦਿੱਤਾ ਹੈ। ਸੇਲ ਨੇ ਦੱਸਿਆ ਕਿ ਉਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਲਈ 26 ਹੋਰ ਅਧਿਕਾਰੀਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਸਪਾਤ ਮੰਤਰਾਲਾ ਨੇ 19 ਜਨਵਰੀ, 2024 ਦੇ ਆਪਣੇ ਪੱਤਰਾਂ ਰਾਹੀਂ ਭਾਰਤੀ ਇਸਪਾਤ ਅਥਾਰਿਟੀ ਲਿਮਟਿਡ ਦੇ ਸੰਚਾਲਨ, ਅਨੁਸ਼ਾਸਨ ਅਤੇ ਅਪੀਲ ਨਿਯਮ, 1977 ਦੇ ਨਿਯਮ 20 ਦੇ ਉੱਪ-ਨਿਯਮ (1) ਵਲੋਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵੀ. ਐੱਸ. ਚੱਕਰਵਰਤੀ, ਡਾਇਰੈਕਟਰ (ਵਪਾਰਕ) ਅਤੇ ਏ. ਕੇ. ਤੁਲਸਿਆਨੀ, ਡਾਇਰੈਕਟਰ (ਵਿੱਤ) ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਇਸਪਾਤ ਮੰਤਰਾਲਾ ਦੇ ਇਕ ਹੋਰ ਉੱਦਮ ਐੱਨ. ਐੱਮ. ਡੀ. ਸੀ. ਨੇ ਵੀ ਕਿਹਾ ਕਿ ਉਸ ਦੇ ਬੋਰਡ ਪੱਧਰ ਦੇ ਅਧਿਕਾਰੀ ਵੀ. ਸੁਰੇਸ਼ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸਪਾਤ ਮੰਤਰਾਲਾ ਨੇ ਐੱਨ. ਐੱਮ. ਡੀ. ਸੀ. ਲਿਮਟਿਡ ਦੇ ਡਾਇਰੈਕਟਰ (ਵਪਾਰਕ) ਵੀ. ਸੁਰੇਸ਼ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਸੇਲ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਇਹ ਮਾਮਾਲਾ ਲੋਕਪਾਲ ਦੇ ਨਿਰਦੇਸ਼ਾਂ ਮੁਤਾਬਕ ਕੀਤੀਆਂ ਜਾ ਰਹੀਆਂ ਕੁੱਝ ਜਾਂਚਾਂ ਨਾਲ ਸਬੰਧਤ ਹੈ। ਸੇਲ ਦੇ ਚੇਅਰਮੈਨ ਅਮਰੇਂਦੁ ਪ੍ਰਕਾਸ਼ ਨੇ ਕਿਹਾ ਕਿ ਕੰਪਨੀ ਦਾ ਕਾਰੋਬਾਰ ਆਮ ਪ੍ਰਸ਼ਾਸਨ ਅਤੇ ਨੈਤਿਕ ਆਚਰਣ ਦੇ ਉੱਚੇ ਮਿਆਰਾਂ ਨੂੰ ਬਣਾਈ ਰੱਖਣ ਲਈ ਸਮਰਪਿਤ ਹਨ। ਸੇਲ ਲਗਾਤਾਰ ਮਜ਼ਬੂਤ ਸਥਿਤੀ ’ਚ ਹੈ।
ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ ’ਚ ਮੰਦੀ ਦਾ ਸੰਕਟ, ਦਸੰਬਰ ’ਚ ਕ੍ਰਿਸਮਸ ਦੇ ਬਾਵਜੂਦ ਡਿੱਗੀ ਵਿਕਰੀ
NEXT STORY