ਨਵੀਂ ਦਿੱਲੀ— ਬਜਟ ਵਿੱਚ ਸਾਈਬਰ ਸੁਰੱਖਿਆ 'ਤੇ ਸਰਕਾਰ ਦਾ ਖਾਸਾ ਫੋਕਸ ਦੇਖਣ ਨੂੰ ਮਿਲ ਸਕਦਾ ਹੈ।ਸਰਕਾਰ ਇਸ ਦੇ ਬਜਟ ਨੂੰ ਵਧਾ ਕੇ ਚਾਰ ਗੁਣਾ ਕਰ ਸਕਦੀ ਹੈ। ਸਰਕਾਰ ਵਲੋਂ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਬਜਟ ਵਧਾਉਣ ਦਾ ਐਲਾਨ ਸੰਭਵ ਹੈ।ਬਜਟ 'ਚ ਤਕਨਾਲੋਜੀ ਅਪਗਰੇਡੇਸ਼ਨ ਲਈ ਜ਼ਿਆਦਾ ਫੰਡ ਰੱਖਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਬਜਟ ਵਿੱਚ ਆਧਾਰ ਦਾ ਸਿਸਟਮ ਮਜ਼ਬੂਤ ਬਣਾਉਣ ਲਈ ਵੱਖਰਾ ਫੰਡ ਦਿੱਤਾ ਜਾ ਸਕਦਾ ਹੈ।ਇਸ ਦੇ ਇਲਾਵਾ ਹਰ ਸੈਕਟਰ ਵਿੱਚ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਸੀ. ਈ. ਆਰ. ਟੀ. ਯਾਨੀ ਸਾਈਬਰ ਐਮਰਜੈਂਸੀ ਰਿਸਪਾਂਸ ਟੀਮ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।ਦੱਸਣਯੋਗ ਹੈ ਕਿ 2016-17 ਵਿੱਚ ਸਾਈਬਰ ਸੁਰੱਖਿਆ ਲਈ 45 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ,ਜਦੋਂ ਕਿ ਇਸ ਸਾਲ 200 ਕਰੋੜ ਰੁਪਏ ਦੀ ਵੰਡ ਸੰਭਵ ਹੈ।
ਜਾਣੋ ਬਜਟ ਤੋਂ ਵਿਦਿਆਰਥੀਆਂ ਨੂੰ ਕੀ ਹਨ ਉਮੀਦਾਂ
NEXT STORY