ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ 14 ਤਰੀਕ ਦੀ ਰਾਤ ਤੋਂ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਾਉਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਫਿਰ ਡੈਬਿਟ ਕਾਰਡ ਨਾਲ ਆਨਲਾਈਨ ਟ੍ਰਾਂਜੈਕਸ਼ਨ 'ਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕ ਮੁਤਾਬਕ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਰਵਿਸ ਬੰਦ ਰਹੇਗੀ। ਐੱਚ. ਡੀ. ਐੱਫ. ਸੀ. ਬੈਂਕ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਸਾਡੇ ਏ. ਟੀ. ਐੱਮਜ਼/ਡੈਬਿਟ ਕਾਰਡ ਸਿਸਟਮ 14 ਜੂਨ 2018 ਦੀ ਰਾਤ ਸਾਢੇ 12 ਵਜੇ ਤੋਂ ਸਵੇਰੇ 5 ਵਜੇ ਤਕ ਅਪਗ੍ਰੇਡਸ਼ਨ ਦੇ ਮੱਦੇਨਜ਼ਰ ਸਰਵਿਸ ਨਹੀਂ ਦੇ ਸਕਣਗੇ। ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਸਾਰੇ ਜ਼ਰੂਰੀ ਬੈਂਕਿੰਗ ਕੰਮ ਉਹ ਪਹਿਲਾਂ ਹੀ ਕਰ ਲੈਣ, ਤਾਂ ਕਿ ਕੋਈ ਮੁਸ਼ਕਿਲ ਨਾ ਹੋਵੇ। ਜ਼ਿਕਰਯੋਗ ਹੈ ਕਿ ਬੈਂਕ ਸਾਫਟਵੇਅਰ ਅਪਗ੍ਰੇਡ ਕਰ ਰਿਹਾ ਹੈ, ਜਿਸ ਕਾਰਨ ਬੈਂਕ ਨੇ 12 ਤਰੀਕ ਨੂੰ ਵੀ ਏ. ਟੀ. ਐੱਮ. ਟ੍ਰਾਂਜੈਕਸ਼ਨ ਸਰਵਿਸ ਬੰਦ ਰੱਖੀ ਸੀ।
HDFC ਮਹਿੰਗਾ ਕਰ ਚੁੱਕਾ ਹੈ ਕਰਜ਼ਾ—
ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ ਹਾਲ ਹੀ 'ਚ ਬੇਸ ਰੇਟ 0.10 ਫੀਸਦੀ ਵਧਾ ਕੇ 8.95 ਫੀਸਦੀ ਕੀਤਾ ਹੈ। ਇਸ ਤੋਂ ਪਹਿਲਾਂ ਬੈਂਕ ਦਾ ਬੇਸ ਰੇਟ 8.85 ਫੀਸਦੀ ਸੀ। ਇਸ ਨਾਲ ਬੈਂਕ ਦੇ ਉਨ੍ਹਾਂ ਪੁਰਾਣੇ ਗਾਹਕਾਂ 'ਤੇ ਇਸ ਦਾ ਬੋਝ ਵਧੇਗਾ ਜਿਨ੍ਹਾਂ ਨੇ ਬੇਸ ਰੇਟ 'ਤੇ ਲੋਨ ਲੈ ਰੱਖਿਆ ਹੈ, ਯਾਨੀ ਉਨ੍ਹਾਂ ਦੇ ਕਾਰ ਲੋਨ, ਬਿਜ਼ਨਸ ਲੋਨ ਅਤੇ ਪਰਸਨਲ ਲੋਨ ਦੀ ਈ. ਐੱਮ. ਆਈ. ਵਧ ਜਾਵੇਗੀ। ਨਵੇਂ ਰੇਟ 11 ਜੂਨ ਤੋਂ ਲਾਗੂ ਹੋਏੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਐੱਮ. ਸੀ. ਐੱਲ. ਆਰ. ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਬੈਂਕ ਲੋਨ ਦੇਣ ਲਈ ਐੱਮ. ਸੀ. ਐੱਲ. ਆਰ. ਨੂੰ ਬੈਂਚਮਾਰਕ ਰੇਟ ਮੰਨਦੇ ਹਨ। ਹਾਲਾਂਕਿ 7 ਜੂਨ ਤੋਂ ਐੱਚ. ਡੀ. ਐੱਫ. ਸੀ. ਬੈਂਕ ਐੱਮ. ਸੀ. ਐੱਲ. ਆਰ. 'ਚ ਵੀ 0.10 ਫੀਸਦੀ ਤਕ ਦਾ ਵਾਧਾ ਕਰ ਚੁੱਕਾ ਹੈ।
ਬੈਂਕ ਕਰਮਚਾਰੀਆਂ ਨੇ ਜੁਲਾਈ, ਅਗਸਤ 'ਚ ਅੰਦੋਲਨ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
NEXT STORY