ਨਵੀਂ ਦਿੱਲੀ— ਐੱਚ. ਡੀ. ਐੱਫ. ਸੀ. ਨੇ ਆਪਣੇ ਹੋਮ ਲੋਨ ਦੀ ਵਿਆਜ ਦਰਾਂ 'ਚ ਵਾਧਾ ਕਰ ਦਿੱਤਾ ਹੈ। ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਪਾਲਿਸੀ ਰੇਟ ਵਧਾਉਣ ਦੇ ਬਾਅਦ ਐੱਚ. ਡੀ. ਐੱਫ. ਸੀ. ਪਹਿਲਾ ਵਿੱਤੀ ਸੰਸਥਾਨ ਹੈ, ਜਿਸ ਨੇ ਆਪਣੇ ਲੋਨ ਨੂੰ ਮਹਿੰਗਾ ਕੀਤਾ ਹੈ। ਬੈਂਕ ਨੇ ਮਹਿਲਾਵਾਂ ਲਈ ਲੋਨ ਦੀਆਂ ਵਿਆਜ ਦਰਾਂ 'ਚ 0.20 ਫੀਸਦੀ ਵਾਧਾ ਕੀਤਾ ਹੈ। ਉੱਥੇ ਹੀ ਹੋਰ ਗਾਹਕਾਂ ਲਈ ਇਹ ਵਾਧਾ 0.05 ਫੀਸਦੀ ਕੀਤਾ ਹੈ। ਦਰਾਂ 'ਚ ਇਹ ਵਾਧਾ ਪਹਿਲੀ ਅਗਸਤ ਤੋਂ ਲਾਗੂ ਹੋ ਗਿਆ ਹੈ।
ਐੱਚ. ਡੀ. ਐੱਫ. ਸੀ. ਨੇ ਮਹਿਲਾਵਾਂ ਲਈ 30 ਲੱਖ ਰੁਪਏ ਤਕ ਦੇ ਹਾਊਸਿੰਗ ਲੋਨ ਦੀ ਵਿਆਜ ਦਰ ਨੂੰ ਵਧਾ ਕੇ 8.70 ਫੀਸਦੀ ਕਰ ਦਿੱਤਾ ਹੈ, ਜਦੋਂ ਕਿ ਹੋਰਾਂ ਲਈ ਇਹ ਵਿਆਜ ਦਰ 8.75 ਫੀਸਦੀ ਹੋਵੇਗੀ। ਇਸੇ ਤਰ੍ਹਾਂ ਐੱਚ. ਡੀ. ਐੱਫ. ਸੀ. ਨੇ ਮਹਿਲਾਵਾਂ ਲਈ 30 ਲੱਖ ਰੁਪਏ ਤੋਂ ਜ਼ਿਆਦਾ ਦੇ ਹਾਊਸਿੰਗ ਲੋਨ ਲਈ ਵਿਆਜ ਦਰ ਨੂੰ 8.80 ਫੀਸਦੀ ਕਰ ਦਿੱਤਾ ਹੈ। ਮਹਿਲਾਵਾਂ ਦੇ ਇਲਾਵਾ ਹੋਰਾਂ ਨੂੰ 30 ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ 'ਤੇ 8.85 ਫੀਸਦੀ ਵਿਆਜ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਨੇ ਪਹਿਲੀ ਅਗਸਤ ਨੂੰ ਰੈਪੋ ਰੇਟ 0.25 ਫੀਸਦੀ ਵਧਾ ਕੇ 6.50 ਫੀਸਦੀ ਕੀਤਾ ਹੈ, ਜਿਸ ਦੇ ਬਾਅਦ ਵਿੱਤੀ ਸੰਸਥਾਨਾਂ ਨੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਰੁਪਿਆ ਸਪਾਟ ਹੋ ਕੇ 68.70 'ਤੇ ਖੁੱਲ੍ਹਿਆ
NEXT STORY