ਮੁੰਬਈ—ਰਿਜ਼ਰਵ ਬੈਂਕ ਆਫ ਇੰਡੀਆ ਦੇ ਬੈਂਚਮਾਰਕ ਰੈਪੋ ਰੇਟ 0.25 ਫੀਸਦੀ ਵਧਾ ਕੇ 6.25 ਫੀਸਦੀ ਕਰਨ ਨਾਲ ਹੋਮ ਅਤੇ ਕਾਰ ਲੋਨ ਮਹਿੰਗੇ ਹੋ ਸਕਦੇ ਹਨ। ਯੂਨੀਅਨ ਬੈਂਕ ਆਫ ਇੰਡੀਆ, ਕੋਟਕ ਮਹਿੰਦਰਾ ਬੈਂਕ ਅਤੇ ਕਰਨਾਟਕ ਬੈਂਕ ਨੇ ਆਪਣਾ ਮਾਰਜੀਨਲ ਕਾਸਟ ਆਫ ਲੈਂਡਿੰਗ ਰੇਟ 0.5-0.10 ਫੀਸਦੀ ਵਧਾ ਦਿੱਤਾ ਹੈ। ਸਟੇਟ ਬੈਂਕ ਆਫ ਇੰਡੀਆ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਵਰਗੇ ਵੱਡੇ ਬੈਂਕਾਂ ਨੇ ਆਪਣੇ ਐੱਮ.ਸੀ.ਐੱਲ.ਆਰ. ਰੇਟਸ 'ਚ ਬਦਲਾਅ ਨਹੀਂ ਕੀਤਾ ਹੈ।
ਐੱਸ.ਬੀ.ਆਈ. ਨੇ ਕੁਝ ਮੈਚਿਓਰਟੀ 'ਤੇ ਟਰਮ ਡਿਪਾਜ਼ਿਟ ਰੇਟਸ 0.5-0.10 ਫੀਸਦੀ ਵਧਾਏ ਹਨ। ਪਾਲਿਸੀ ਰੇਟਸ 'ਚ ਵਾਧੇ ਦਾ ਅਸਰ ਕੁਝ ਸਮੇਂ ਬਾਅਦ ਹੋਣ ਨਾਲ ਗਾਹਕਾਂ ਲਈ ਹੋਮ ਅਤੇ ਕਾਰ ਲੋਨ ਮਹਿੰਗਾ ਹੋ ਸਕਦਾ ਹੈ। ਆਰ.ਬੀ.ਆਈ. ਦੇ ਡਿਪਟੀ ਗਵਰਨਰ ਵਿਰਲ ਆਯਾਰਿਆ ਨੇ ਦੱਸਿਆ ਕਿ ਮਾਨਿਟਰੀ ਪਾਲਿਸੀ ਦਾ ਅਸਰ ਕੁਝ ਕੁਆਟਰਟ ਤੋਂ ਬਾਅਦ ਦਿਸਦਾ ਹੈ। ਇਸ ਪਾਲਿਸੀ ਰੇਟ 'ਚ ਵਾਧੇ ਦਾ ਅਸਰ ਆਉਣ ਵਾਲੇ ਸਮੇਂ 'ਚ ਦਿਸੇਗਾ ਅਤੇ ਇਸ ਨਾਲ ਮਹਿੰਗਾਈ ਵਧ ਸਕਦੀ ਹੈ।
ਯੂਨੀਅਨ ਬੈਂਕ ਨੇ ਬੁੱਧਵਾਰ ਨੂੰ ਇਕ ਸਾਲ ਦਾ ਐੱਮ.ਸੀ.ਐੱਲ.ਆਰ. 0.10 ਫੀਸਦੀ ਵਧਾ ਕੇ 8.55 ਫੀਸਦੀ ਕਰ ਦਿੱਤਾ। ਕੋਟਕ ਮਹਿੰਦਰਾ ਬੈਂਕ ਨੇ ਇਕ ਮਹੀਨੇ ਅਤੇ ਤਿੰਨ ਮਹੀਨੇ ਲਈ ਰੇਟ 0.5 ਫੀਸਦੀ ਵਧਾ ਕੇ ਕ੍ਰਮਵਾਰ 8.20 ਫੀਸਦੀ ਅਤੇ 8.55 ਫੀਸਦੀ ਕੀਤਾ ਹੈ। ਇਸ ਨੇ ਇਸ ਸਾਲ ਦੇ ਰੇਟ ਨੂੰ 8.95 ਫੀਸਦੀ ਬਰਕਰਾਰ ਰੱਖਿਆ ਹੈ।
ਆਰ.ਬੀ.ਆਈ. ਨੇ ਇਸ ਸਾਲ ਜੂਨ 'ਚ ਚਾਰ ਸਾਲ ਦੇ ਅੰਤਰਾਲ ਤੋਂ ਬਾਅਦ ਰੈਪੋ ਰੇਟ 'ਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਬੈਂਕ ਰੇਟ ਵਧਾ ਰਹੇ ਹਨ। ਆਰ.ਬੀ.ਆਈ. ਨੇ ਪਿਛਲੀ ਵਾਰ ਲਗਾਤਾਰ ਦੋ ਵਾਰ ਰੇਟ 'ਚ ਵਾਧਾ ਅਕਤੂਬਕ 2013 'ਚ ਕੀਤਾ ਸੀ। ਆਰ.ਬੀ.ਆਈ. ਵਲੋਂ ਲਗਾਤਾਰ ਦੋ ਵਾਰ ਪਾਲਿਸੀ ਰੇਟ ਵਧਾਉਣ ਦੇ ਕਾਰਨ ਬੈਂਕ ਫੰਡ ਦੀ ਜ਼ਿਆਦਾ ਕਾਸਟ ਦਾ ਬੋਝ ਆਪਣੇ ਗਾਹਕਾਂ 'ਤੇ ਪਾ ਸਕਦੇ ਹਨ। ਬੈਂਕ ਆਫ ਬੜੌਦਾ ਨੇ ਜੁਲਾਈ 'ਚ ਆਪਣਾ ਐੱਮ.ਸੀ.ਐੱਲ.ਆਰ. 0.5 ਫੀਸਦੀ ਵਧਾਇਆ ਸੀ, ਜਦਕਿ ਇੰਡੀਅਨ ਬੈਂਕ ਨੇ ਸਾਰੇ ਸਮੇਂ ਲਈ ਰੇਟਾਂ 'ਚ 0.10 ਫੀਸਦੀ ਦਾ ਵਾਧਾ ਕੀਤਾ ਸੀ।
ਵੱਡੇ ਲੋਨ ਡਿਫਾਲਟਰਾਂ ਦਾ ਸਟੇਟਸ ਦੱਸੇ ਬੈਂਕ : ਕੇਂਦਰ
NEXT STORY