ਨਵੀਂ ਦਿੱਲੀ—ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) 'ਚ ਗੁਰੂਗ੍ਰਾਮ 'ਚ ਮਕਾਨਾਂ ਦੀ ਵਿਕਰੀ 26 ਫੀਸਦੀ ਤੱਕ ਡਿੱਗ ਗਈ ਹੈ। ਇਸ ਸਾਲ ਅਕਤੂਬਰ-ਦਸੰਬਰ ਦੇ ਵਿਚਕਾਰ ਸ਼ਹਿਰ 'ਚ 3.711 ਮਕਾਨ ਵਿਕੇ। ਕਿਫਾਇਤੀ ਫਲੈਟਾਂ ਦੀ ਘਟ ਉਪਲੱਬਧਤਾ ਦੇ ਕਾਰਨ ਵਿਕਰੀ 'ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਵੱਖ-ਵੱਖ ਸਰਕਾਰੀ ਪਹਿਲੂਆਂ ਦੇ ਕਾਰਨ ਘਟ ਕੀਮਤ ਦੇ ਫਲੈਟ ਦੀ ਮੰਗ ਜ਼ਿਆਦਾ ਹੈ। ਉੱਧਰ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਸ ਦੌਰਾਨ ਮਕਾਨਾਂ ਦੀ ਵਿਕਰੀ 'ਚ ਚਾਰ ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸੰਪਤੀ ਬਰੋਕਰੇਜ਼ ਨਾਲ ਜੁੜੀ ਕੰਪਨੀ ਪ੍ਰਾਰਟਾਈਗਰ ਦੀ ਰਿਪੋਰਟ ਮੁਤਾਬਕ ਪਿਛਲੇ ਸਮੇਂ 'ਚ ਨੋਇਡਾ 'ਚ ਘਰਾਂ ਦੀ ਵਿਕਰੀ ਚਾਰ ਫੀਸਦੀ ਵਧ ੇਕ 4,386 ਇਕਾਈਆਂ 'ਤੇ ਰਹੀ। ਇਥੇ ਪਿਛਲੇ ਸਾਲ ਦੇ ਇਸ ਸਮੇਂ 'ਚ 4,225 ਫਲੈਟ ਵਿਕੇ ਸਨ। ਸਿੰਗਾਪੁਰ ਦੀ ਇਲਾਰਾ ਤਕਨਾਲੋਜੀਜ਼ ਨਾਲ ਜੁੜੀ ਪ੍ਰਾਪਰਟਾਈਗਰ.ਕਾਮ ਨੇ ਵਿੱਤ ਸਾਲ 2018-19 ਦੀ ਤੀਜੀ ਤਿਮਾਹੀ ਦੇ ਲਈ ਆਪਣੀ ਰਿਪੋਰਟ 'ਰਿਐਲਟੀ ਡਿਕੋਡੇਡ ਰਿਪੋਰਟ' ਬੁੱਧਵਾਰ ਨੂੰ ਜਾਰੀ ਕੀਤੀ। ਇਹ ਰਿਪੋਰਟ ਮੁੰਬਈ, ਪੁਣੇ, ਨੋਇਡਾ, ਗੁਰੂਗ੍ਰਾਮ, ਬੰਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਦੇ ਅਧਿਐਨ 'ਤੇ ਆਧਾਰਿਤ ਹੈ। ਹਾਲਾਂਕਿ ਅਕਤੂਬਰ-ਦਸੰਬਰ ਸਮੇਂ 'ਚ ਨੌ ਸ਼ਹਿਰਾਂ 'ਚ ਮਕਾਨ ਦੀ ਵਿਕਰੀ 30 ਫੀਸਦੀ ਉਛਲ ਕੇ 73,691 ਰਹੀ। ਇਸ ਤੋਂ ਪਹਿਲਾਂ ਇਸ ਸਮੇਂ 'ਚ ਇਹ ਅੰਕੜਾ 56,696 ਇਕਾਈਆਂ ਦਾ ਰਿਹਾ ਸੀ।
ਸਥਾਨਕ ਪੱਧਰ ਦੀਆਂ ਖਬਰਾਂ ਨੂੰ ਉਤਸ਼ਾਹਿਤ ਕਰਨ ਲਈ ਫੇਸਬੁੱਕ ਕਰੇਗਾ 300 ਮਿਲੀਅਨ ਡਾਲਰ ਦਾ ਨਿਵੇਸ਼
NEXT STORY