ਨਵੀਂ ਦਿੱਲੀ—ਪ੍ਰਮੁੱਖ ਵਾਹਨ ਨਿਰਮਾਤਾ ਹੁੰਡਈ ਮੋਟਰ ਇੰਡੀਆ ਦੀ ਵਿਕਰੀ 'ਚ ਦਸੰਬਰ 'ਚ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁਲ ਵਿਕਰੀ ਵਧ ਕੇ 62,889 ਵਾਹਨਾਂ ਦੀ ਰਹੀ ਜਦਕਿ ਸਾਲ 2016 ਦੇ ਦਸੰਬਰ ਦੌਰਾਨ ਇਹ 57,164 ਸੀ। ਕੰਪਨੀ ਦੀ ਘਰੇਲੂ ਵਿਕਰੀ 40,158 ਵਾਹਨਾਂ ਦੀ ਰਹੀ, ਜਦਕਿ 2016 ਦਸੰਬਰ 'ਚ ਕੁਲ 40,057 ਵਾਹਨਾਂ ਦੀ ਵਿਕਰੀ ਘਰੇਲੂ ਬਾਜ਼ਾਰ 'ਚ ਹੋਈ ਸੀ। ਪਿਛਲੇ ਮਹੀਨੇ ਦਸੰਬਰ 'ਚ ਨਿਰਯਾਤ 32.9 ਫੀਸਦੀ ਦਾ ਵਾਧਾ ਹੋਇਆ ਅਤੇ ਕੁਲ 22,741 ਵਾਹਨ ਨਿਰਯਾਤ ਕੀਤੇ ਗਏ ਜਦਕਿ ਸਾਲ 2016 ਦੇ ਦਸੰਬਰ 'ਚ ਕੁਲ 17,107 ਵਾਹਨਾਂ ਦਾ ਨਿਰਯਾਤ ਹੋਇਆ ਸੀ।
ਟਰੇਨ 'ਚ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ, ਮਿਲੇਗੀ ਖਾਸ ਸੁਵਿਧਾ
NEXT STORY