ਨਵੀਂ ਦਿੱਲੀ—ਦੇਸ਼ 'ਚ ਹਵਾਈ ਯਾਤਰੀਆਂ ਦੀ ਗਿਣਤੀ ਦਸੰਬਰ 2017 'ਚ ਇਕ ਵਾਰ ਫਿਰ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਵਲੋਂ ਇਥੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਸੰਬਰ 'ਚ ਦੇਸ਼ 'ਚ ਹਵਾਈ ਯਾਤਰੀਆਂ ਦੀ ਗਿਣਤੀ ਇਕ ਸਾਲ ਪਹਿਲਾਂ ਦੀ ਤੁਲਨਾ 'ਚ 17.69 ਫੀਸਦੀ ਵਧ ਕੇ ਇਕ ਕਰੋੜ 12 ਲੱਖ 42 'ਤੇ ਪਹੁੰਚ ਗਈ ਜੋ ਆਪਣੇ ਆਪ 'ਚ ਇਕ ਰਿਕਾਰਡ ਹੈ।
ਪਿਛਲੇ ਸਾਲ ਦਸੰਬਰ 'ਚ ਉਨ੍ਹਾਂ ਦੀ ਗਿਣਤੀ 95 ਲੱਖ 52 ਹਜ਼ਾਰ ਰਹੀ ਸੀ। ਇਹ ਲਗਾਤਾਰ ਤੀਜਾ ਅਤੇ ਹੁਣ ਤੱਕ ਦੇ ਇਤਿਹਾਸ 'ਚ ਚੌਥਾ ਮੌਕਾ ਹੈ ਜਦ ਇਕ ਮਹੀਨੇ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਇਕ ਕਰੋੜ ਦੇ ਪਾਰ ਰਹੀ ਹੈ। ਪਿਛਲੇ ਸਾਲ ਨਵੰਬਰ 'ਚ ਇਹ 16.99 ਫੀਸਦੀ ਵਧ ਕੇ ਇਕ ਕਰੋੜ ਚਾਰ ਲੱਖ 89 ਹਜ਼ਾਰ 'ਤੇ ਰਹੀ ਸੀ। ਪਿਛਲੀ ਅਕਤੂਬਰ 'ਚ ਇਕ ਕਰੋੜ ਚਾਰ ਲੱਖ 51 ਹਜ਼ਾਰ ਲੋਕਾਂ ਨੇ ਜਹਾਜ਼ ਸਫਰ ਕੀਤਾ ਸੀ।
ਪਿਛਲੀ ਦਸੰਬਰ 'ਚ ਵੀ ਇੰਡੀਗੋ ਸਭ ਤੋਂ ਜ਼ਿਆਦਾ ਬਾਜ਼ਾਰ ਹਿੱਸੇਦਾਰੀ ਵਾਲੀ ਏਅਰਲਾਈਨ ਬਣੀ ਰਹੀ। ਕੁੱਲ 44 ਲੱਖ 30 ਹਜ਼ਾਰ ਯਾਤਰੀਆਂ ਨੇ ਉਸ ਦੇ ਜਹਾਜ਼ਾਂ 'ਚ ਉਸ ਦੀ ਬਾਜ਼ਾਰ ਹਿੱਸੇਦਾਰੀ 39.4 ਫੀਸਦੀ ਰਹੀ। ਜੈੱਟ ਏਅਰਵੇਜ਼ 14.6 ਫੀਸਦੀ ਦੇ ਨਾਲ ਦੂਜੇ ਅਤੇ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 13.1 ਫੀਸਦੀ ਦੇ ਨਾਲ ਤੀਜੇ ਸਥਾਨ 'ਤੇ ਰਹੀ। ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਜੈੱਟ 12.7 ਫੀਸਦੀ ਦੇ ਨਾਲ ਚੌਥੇ ਸਥਾਨ 'ਤੇ ਰਹੀ।
ਕਿਸਾਨਾਂ ਨੂੰ ਪਿਛਲੇ ਐਲਾਨ ਲਾਗੂ ਹੋਣ ਦੀ ਅਜੇ ਵੀ ਉਡੀਕ
NEXT STORY