ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 199.73 ਅੰਕ ਭਾਵ 0.54 ਫੀਸਦੀ ਵਧ ਕੇ 37,364.89 'ਤੇ ਅਤੇ ਨਿਫਟੀ 53.10 ਅੰਕ ਭਾਵ 0.47 ਫੀਸਦੀ ਵਧ ਕੇ 11,297.80 'ਤੇ ਖੁੱਲ੍ਹਿਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵੀ ਜੋਸ਼ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਸਮਾਲਕੈਪ ਇੰਡੈਕਸ 0.41 ਫੀਸਦੀ ਅਤੇ ਮਿਡਕੈਪ ਇੰਡੈਕਸ 0.44 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ, ਰਿਐਲਟੀ, ਮੈਟਲ, ਫਾਰਮਾ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਚੰਗੀ ਖਰੀਦਾਰੀ ਨਾਲ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਰਿਐਲਟੀ ਇੰਡੈਸਸ 0.28 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ ਜਦਕਿ ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.55 ਫੀਸਦੀ ਅਤੇ ਆਟੋ ਇੰਡੈਕਸ 'ਚ 0.36 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ 0.42 ਫੀਸਦੀ ਵਧ ਕੇ 24,471 ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਨਿਫਟੀ ਦਾ ਮੈਟਲ ਇੰਡੈਕਸ 0.33 ਫੀਸਦੀ ਵਧ ਗਿਆ ਹੈ। ਉੱਧਰ ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.28 ਫੀਸਦੀ ਫਾਰਮਾ ਇੰਡੈਕਸ 0.47 ਫੀਸਦੀ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਵੀਰਵਾਰ ਦੇ ਕਾਰੋਬਾਰੀ ਪੱਧਰ 'ਤੇ ਡਾਓ ਜੋਂਸ 7.66 ਅੰਕ ਭਾਵ ਕਰੀਬ 0.03 ਫੀਸਦੀ ਦੀ ਕਮਜ਼ੋਰੀ ਦੇ ਨਾਲ 25,326.16 ਦੇ ਪੱਧਰ 'ਤੇ, ਨੈਸਡੈਕ 95.40 ਅੰਕ ਭਾਵ 1.24 ਫੀਸਦੀ ਦੀ ਮਜ਼ਬੂਤੀ ਦੇ ਨਾਲ 7,802.69 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 13.86 ਅੰਕ ਭਾਵ 0.49 ਫੀਸਦੀ ਦੀ ਤੇਜ਼ੀ ਦੇ ਨਾਲ 2,827.22 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਲਿਆ ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 32 ਅੰਕ ਭਾਵ 0.14 ਫੀਸਦੀ ਦੀ ਤੇਜ਼ੀ ਨਾਲ 22545.15 ਦੇ ਪੱਧਰ 'ਤੇ, ਹੈਂਗ ਸੇਂਗ 64 ਅੰਕ ਭਾਵ 0.23 ਫੀਸਦੀ ਡਿੱਗ ਕੇ 27,650.37 ਜੇ ਪੱਧਰ 'ਤੇ, ਐੱਸ.ਜੀ.ਐਕਸ. ਨਿਫਟੀ 40 ਅੰਕ ਭਾਵ 0.34 ਫੀਸਦੀ ਦੇ ਵਾਧੇ ਨਾਲ 11317.00 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਓ.ਐੱਨ.ਜੀ.ਸੀ., ਕੋਟਕ ਮਹਿੰਦਰਾ, ਸਨ ਫਾਰਮਾ, ਟਾਈਟਨ, ਐਕਸਿਸ ਬੈਂਕ, ਆਈਡੀਆ, ਰਿਲਾਇੰਸ
ਟਾਪ ਲੂਜ਼ਰਸ
ਐੱਚ.ਪੀ.ਸੀ.ਐੱਲ., ਬੀ.ਪੀ.ਸੀ.ਐੱਲ., ਆਈ.ਟੀ.ਸੀ., ਹੀਰੋ ਮੋਟੋਕਾਰਪ
HDFC ਨੇ ਮਹਿੰਗਾ ਕੀਤਾ ਕਰਜ਼ਾ, ਤੁਹਾਡੇ 'ਤੇ ਵਧੇਗਾ ਬੋਝ
NEXT STORY