ਨਵੀਂ ਦਿੱਲੀ - ਰੂਸ-ਯੂਕ੍ਰੇਨ ਜੰਗ ਦਾ ਭਾਰਤੀ ਬਾਜ਼ਾਰ 'ਤੇ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜੰਗ ਕਾਰਨ ਕਾਰੋਬਾਰੀਆਂ ਨੂੰ ਵਸਤੂਆਂ ਦੇ ਆਯਾਤ-ਨਿਰਯਾਤ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਆਯਾਤ ਹੋਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਦੇਸ਼ ਵਿਚ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੀ ਮਾਰ ਹੇਠ ਲੈਦਰ ਇੰਡਸਟਰੀ ਅਤੇ ਧਾਤ ਇੰਡਸਟਰੀ ਕੀਮਤਾਂ ਵਿਚ ਵਾਧੇ ਦਾ ਸਾਹਮਣਾ ਕਰ ਰਹੀਆਂ ਹਨ। ਕਰੋੜਾਂ ਦੇ ਆਰਡਰ ਲੈ ਕੇ ਮਾਲ ਤਿਆਰ ਕਰ ਰਹੇ ਕਾਰੋਬਾਰੀਆਂ ਲਈ ਇਹ ਮੁਸ਼ਕਲ ਸਮਾਂ ਹੈ। ਜਿਸ ਕੀਮਤ 'ਤੇ ਆਰਡਰ ਚੁੱਕਿਆ ਹੈ ਉਸ ਆਧਾਰ 'ਤੇ ਲੋਹੇ ਦੀਆਂ ਕੀਮਤਾਂ ਲਾਗਤ ਵਿਚ ਵਾਧਾ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਤਿਆਰ ਮਾਲ ਨੂੰ ਡਿਲੀਵਰ ਕਰਨ 'ਚ ਦੇਰ ਹੋ ਰਹੀ ਹੈ। ਜੰਗ ਨੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਫਿਲਹਾਲ ਇਸ ਦਾ ਚਿੰਤਾ ਦਾ ਕਿਸੇ ਕੋਲ ਕੋਈ ਹੱਲ ਨਹੀਂ ਹੈ।
ਇਹ ਵੀ ਪੜ੍ਹੋ : ਗੰਭੀਰ ਬਿਮਾਰੀਆਂ ਦੇ ਇਲਾਜ ਲਈ ਬਲਾਕ ਪੱਧਰ 'ਤੇ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਜ਼ੋਰ: ਪ੍ਰਧਾਨ ਮੰਤਰੀ
ਧਾਤੂ ਦੀਆਂ ਕੀਮਤਾਂ ਵਿਚ ਵਾਧਾ
ਵਪਾਰੀ ਪਹਿਲਾਂ ਹੀ ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ ਕਾਰੋਬਾਰ ਨੂੰ ਬਹੁਤ ਮੁਸ਼ਕਲ ਨਾਲ ਚਲਾ ਰਹੇ ਹਨ। ਹੁਣ ਲੋਹੇ ਅਤੇ ਸਟੀਲ ਦੀਆਂ ਕੀਮਤਾਂ ਜੰਗ ਦੇ ਸਮੇਂ ਤੋਂ ਬਾਅਦ ਵਧ ਰਹੀਆਂ ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਸਟੀਲ ਦੀਆਂ ਕੀਮਤਾਂ 13 ਫ਼ੀਸਦੀ ਤੱਕ ਵਧ ਚੁੱਕੀਆਂ ਹਨ। ਇਸ ਦੇ ਨਾਲ ਹੀ ਪਿਗ ਆਇਰਨ ਦੀ ਕੀਮਤ ਤਿੰਨ ਦਿਨਾਂ ਵਿਚ 4,000 ਰੁਪਏ ਤੱਕ ਵਧ ਚੁੱਕੀ ਹੈ। ਪਿਛਲੇ ਸਾਲ 33 ਰੁਪਏ ਕਿਲੋ ਤੱਕ ਵਿਕਣ ਵਾਲਾ ਪਿਗ ਆਇਰਨ ਤਿੰਨ ਦਿਨ ਪਹਿਲਾਂ 46 ਰੁਪਏ ਕਿਲੋ ਮਿਲ ਰਿਹਾ ਸੀ ਹੁਣ ਇਹ 51 ਰੁਪਏ ਪ੍ਰਤੀ ਕਿਲੋ ਦੇ ਪੱਧਰ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪਠਾਨਕੋਟ-ਦਿੱਲੀ ਰੂਟ ਲਈ ਨਹੀਂ ਉਪਲੱਬਧ ਹੋਵੇਗੀ ਫਲਾਈਟ, ਯਾਤਰੀਆਂ ਨੂੰ ਕਰਨੀ ਪੈ ਸਕਦੀ ਹੈ ਉਡੀਕ
ਬੰਦ ਹੋਣ ਦੀ ਕਗਾਰ 'ਤੇ ਇੰਡਸਟਰੀ
ਪਿਛਲੇ 2-3 ਦਿਨਾਂ ਵਿਚ ਲੋਹੇ ਦੀਆਂ ਕੀਮਤਾਂ ਵਿਚ 10 ਤੋਂ 15 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਸਰਕਾਰ ਨੇ ਜਲਦ ਕੋਈ ਯੋਜਨਾ ਨਾ ਬਣਾਈ ਤਾਂ ਲੋਹੇ ਦੇ ਕਾਰਖਾਨੇ ਬੰਦ ਹੋਣੇ ਸ਼ੁਰੂ ਹੋ ਜਾਣਗੇ। ਕੋਰੋਨਾ ਦੀ ਮਾਰ ਝੇਲ ਰਹੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਉਤਾਪਦਨ ਵਿਚ ਕਮੀ ਲਿਆਂਦੀ ਹੈ ਅਤੇ ਉਹ ਜਲਦੀ ਹੀ ਇਸ ਬਾਰੇ ਸਰਕਾਰ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਸਾਵਰੇਨ ਗੋਲਡ ਬਾਂਡ 'ਚ ਮੁੜ ਨਿਵੇਸ਼ ਕਰਨ ਦਾ ਮੌਕਾ, ਜਾਣੋ ਕਦੋਂ ਖੁੱਲ੍ਹੇਗੀ 10ਵੀਂ ਕਿਸ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੁਨੀਆ ਭਰ ਦੇ ਟਾਪ ਬ੍ਰਾਂਡ ਦੀ ਵਿਕਰੀ ਕਰਨ ਵਾਲੇ ਭਾਰਤੀ ਬਜ਼ਾਰਾਂ ਨੂੰ ਅਮਰੀਕਾ ਨੇ ਕੀਤਾ ਬਲੈਕਲਿਸਟ, ਜਾਣੋ ਵਜ੍ਹਾ
NEXT STORY