ਮੁੰਬਈ (ਭਾਸ਼ਾ) - ਭਾਰੀ ਮੀਂਹ ਅਤੇ ਕਮਜ਼ੋਰ ਕਾਰਪੋਰੇਟ ਪਰਫਾਰਮੈਂਸ ਕਾਰਨ ਜੁਲਾਈ-ਸਤੰਬਰ ਤਿਮਾਹੀ ’ਚ ਭਾਰਤ ਦੀ ਅਸਲ ਜੀ. ਡੀ. ਪੀ. ਗ੍ਰੋਥ ਰੇਟ ਘਟ ਕੇ 6.5 ਫੀਸਦੀ ਰਹਿਣ ਦੀ ਸੰਭਾਵਨਾਵਾਂ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
ਘਰੇਲੂ ਰੇਟਿੰਗ ਏਜੰਸੀ ਇਕਰਾ ਨੇ ਹਾਲਾਂਕਿ ਵਿੱਤੀ ਸਾਲ 2024-25 ਦੀ ਦੂਜੀ ਛਿਮਾਹੀ (ਅਕਤੂਬਰ 2024-ਮਾਰਚ 2025) ’ਚ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਆਉਣ ਦੀ ਉਮੀਦ ’ਚ ਸਮੁੱਚੇ ਵਿੱਤੀ ਸਾਲ ਲਈ ਵਾਧਾ ਦਰ ਦਾ ਅੰਦਾਜ਼ਾ 7 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਇਹ ਅੰਦਾਜ਼ਾ ਅਤੇ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਸ਼ਹਿਰੀ ਮੰਗ ’ਚ ਕਮੀ ਵਰਗੇ ਅਨੇਕ ਕਾਰਕਾਂ ਕਾਰਨ ਵਾਧੇ ’ਚ ਮੰਦੀ ਦੀਆਂ ਚਿੰਤਾਵਾਂ ਹਨ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਮਾਈਨਿੰਗ ਅਤੇ ਪਾਵਰ ਸੈਕਟਰ ’ਚ ਮੰਦੀ ਦੀ ਸੰਭਾਵਨਾ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਚਾਲੂ ਵਿੱਤੀ ਸਾਲ 2024-25 ਲਈ ਆਰਥਿਕ ਵਾਧਾ ਦਰ 7.2 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜੋ 2023-24 ਦੇ 8.2 ਫੀਸਦੀ ਤੋਂ ਘਟ ਹੈ। ਦੂਜੀ ਤਿਮਾਹੀ ਦੀ ਆਰਥਿਕ ਗਤੀਵਿਧੀ ਦੇ ਆਧਿਕਾਰਕ ਅੰਕੜੇ 30 ਨਵੰਬਰ ਨੂੰ ਜਾਰੀ ਹੋਣ ਦੀ ਉਮੀਦ ਹੈ।
ਪਹਿਲੀ ਤਿਮਾਹੀ (ਅਪ੍ਰੈਲ-ਜੂਨ) ’ਚ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ 6.7 ਫੀਸਦੀ ਰਿਹਾ ਸੀ। ਇਕਰਾ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਗਿਰਾਵਟ ਭਾਰੀ ਮੀਂਹ ਅਤੇ ਕਮਜ਼ੋਰ ਕਾਰਪੋਰੇਟ ਪ੍ਰਦਰਸ਼ਨ ਵਰਗੇ ਕਾਰਕਾਂ ਕਾਰਨ ਹੋਵੇਗੀ। ਉਸ ਨੇ ਕਿਹਾ,‘‘ਹਾਲਾਂਕਿ, ਸਰਕਾਰੀ ਖਰਚ ਅਤੇ ਖਰੀਫ ਦੀ ਬੀਜਾਈ ਨਾਲ ਸਾਕਾਰਾਤਮਕ ਰੁਝੇਵੇਂ ਹਨ ਪਰ ਉਦਯੋਗਿਕ ਖੇਤਰ ਖਾਸ ਕਰ ਕੇ ਮਾਈਨਿੰਗ ਅਤੇ ਬਿਜਲੀ ’ਚ ਮੰਦੀ ਆਉਣ ਦੀ ਸੰਭਾਵਨਾ ਹੈ।’’
ਇਹ ਵੀ ਪੜ੍ਹੋ : ਫਿਰ ਬਦਲੇ ਸੋਨੇ ਦੇ ਭਾਅ, ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ Gold
ਚੰਗੇ ਮਾਨਸੂਨ ਦਾ ਫਾਇਦਾ ਅੱਗੇ ਮਿਲੇਗਾ
ਰੇਟਿੰਗ ਏਜੰਸੀ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ,‘‘ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ’ਚ ਆਮ ਚੋਣ ਾਂ ਤੋਂ ਬਾਅਦ ਪੂੰਜੀਗਤ ਖਰਚ ’ਚ ਵਾਧੇ ਦੇ ਨਾਲ-ਨਾਲ ਮੁੱਖ ਖਰੀਫ ਫਸਲਾਂ ਦੀ ਬੀਜਾਈ ’ਚ ਵੀ ਚੰਗਾ ਵਾਧਾ ਵੇਖਿਆ ਗਿਆ। ਭਾਰੀ ਵਰਖਾ ਕਾਰਨ ਕਈ ਖੇਤਰਾਂ ਨੂੰ ਉਲਟ ਹਾਲਾਤ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮਾਈਨਿੰਗ ਗਤੀਵਿਧੀ, ਬਿਜਲੀ ਦੀ ਮੰਗ ਅਤੇ ਪ੍ਰਚੂਨ ਗਾਹਕਾਂ ਦੀ ਗਿਣਤੀ ਪ੍ਰਭਾਵਿਤ ਹੋਈ ਅਤੇ ਵਪਾਰਕ ਬਰਾਮਦ ’ਚ ਵੀ ਕਮੀ ਆਈ।’’
ਉਨ੍ਹਾਂ ਕਿਹਾ ਕਿ ਚੰਗੇ ਮਾਨਸੂਨ ਦਾ ਫਾਇਦਾ ਅੱਗੇ ਮਿਲੇਗਾ ਅਤੇ ਖਰੀਫ ਉਤਪਾਦਨ ’ਚ ਵਾਧਾ ਅਤੇ ਜਲ ਭੰਡਾਰਾਂ ਦੇ ਫੇਰ ਭਰਨ ਨਾਲ ਪੇਂਡੂ ਮੰਗ ’ਚ ਲਗਾਤਾਰ ਸੁਧਾਰ ਹੋਣ ਦੀ ਸੰਭਾਵਨਾ ਹੈ। ਮੁੱਖ ਅਰਥਸ਼ਾਸਤਰੀ ਨੇ ਕਿਹਾ,‘‘ਅਸੀਂ ਨਿੱਜੀ ਖਪਤ ’ਤੇ ਨਿੱਜੀ ਕਰਜ਼ਾ ਵਾਧੇ ’ਚ ਮੰਦੀ ਦੇ ਪ੍ਰਭਾਵ ਦੇ ਨਾਲ-ਨਾਲ ਕਮੋਡਿਟੀ ਦੀਆਂ ਕੀਮਤਾਂ ਅਤੇ ਬਾਹਰਲੀ ਮੰਗ ’ਤੇ ਭੂ-ਰਾਜਨੀਤਿਕ ਘਟਨਾਕ੍ਰਮਾਂ ਦੇ ਪ੍ਰਭਾਵ ’ਤੇ ਵੀ ਨਜ਼ਰ ਰੱਖ ਰਹੇ ਹਾਂ।’’
ਇਹ ਵੀ ਪੜ੍ਹੋ : ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਪਾਨ ਨੂੰ ਅਕਤੂਬਰ ’ਚ ਲਗਾਤਾਰ ਚੌਥੇ ਮਹੀਨੇ ਹੋਇਆ ਵਪਾਰ ਘਾਟਾ
NEXT STORY