ਵਾਸ਼ਿੰਗਟਨ— ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਸਖਤ ਕਰੰਸੀ ਨੀਤੀ ਕਾਰਨ ਸਾਲ 2018-19 'ਚ ਭਾਰਤ ਦੀ ਵਾਧਾ ਦਰ ਦੇ ਆਪਣੇ ਪਹਿਲਾਂ ਦੇ ਅਗਾਊਂ ਅੰਦਾਜ਼ੇ ਨੂੰ ਹਲਕਾ ਘੱਟ ਕਰਨ ਦੇ ਬਾਵਜੂਦ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਭਾਰਤ ਦੀ ਵਾਧਾ ਦਰ ਭਵਿੱਖ 'ਚ ਕਾਫ਼ੀ ਮਜ਼ਬੂਤ ਰਹੇਗੀ। ਆਈ. ਐੱਮ. ਐੱਫ. ਨੇ ਸੋਮਵਾਰ ਨੂੰ 2018 'ਚ ਭਾਰਤ ਦੀ ਵਾਧਾ ਦਰ 7.3 ਫ਼ੀਸਦੀ ਰਹਿਣ ਅਤੇ 2019 'ਚ 7.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਜੋ ਉਸ ਦੇ ਅਪ੍ਰੈਲ 'ਚ ਪ੍ਰਗਟਾਏ ਗਏ ਅੰਦਾਜ਼ੇ ਨਾਲੋਂ ਕ੍ਰਮਵਾਰ 0.1 ਤੇ 0.3 ਫ਼ੀਸਦੀ ਘੱਟ ਹੈ।
ਆਈ. ਐੱਮ. ਐੱਫ. ਦੇ ਜਾਂਚ ਵਿਭਾਗ ਦੇ ਨਿਰਦੇਸ਼ਕ ਅਤੇ ਆਰਥਕ ਸਲਾਹਕਾਰ ਮੌਰਿਸ ਆਬਸਟਫੇਲਡ ਨੇ ਕਿਹਾ, ''ਭਾਰਤ ਦਾ ਵਾਧਾ ਭਵਿੱਖ 'ਚ ਤੇਜ਼ ਬਣਿਆ ਰਹੇਗਾ। ਇਹ ਅਜੇ ਘੱਟ ਹੈ ਪਰ ਇਹ ਮਜ਼ਬੂਤੀ ਨਾਲ ਵਧ ਰਿਹਾ ਹੈ। ਭਾਰਤ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ ਘੱਟ ਕਰਨ ਦੇ ਕਾਰਕਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਵਧਣਾ ਅਤੇ ਕੌਮਾਂਤਰੀ ਪੱਧਰ 'ਤੇ ਵਿੱਤੀ ਹਾਲਾਤ ਦਾ ਮੁਸ਼ਕਲ ਹੋਣਾ ਮੁੱਖ ਹੈ।''
ਜੂਨ 'ਚ ਹਵਾਈ ਯਾਤਰੀਆਂ ਦੀ ਗਿਣਤੀ 18 ਫ਼ੀਸਦੀ ਵਧੀ
NEXT STORY