ਭਾਰਤ ਨੇ ਆਪਣੇ ਉਦਯੋਗਿਕ ਖੇਤਰ ਨੂੰ ਨਵੀਂ ਰਫਤਾਰ ਦੇਣ ਅਤੇ ਵਿਸ਼ਵ ਪੱਧਰ ਦਾ ਬਣਾਉਣ ਲਈ ਢੇਰ ਸਾਰੇ ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਿਆ ਹੈ, ਨਾਲ ਹੀ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਸਰਕਾਰ ਨੇ 76000 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਹੈ। ਇੰਨੇ ਵੱਡੇ ਬਜਟ ਨਾਲ ਭਾਰਤ ਦੇ ਹਰ ਖੇਤਰ ਦੇ ਉਦਯੋਗ ’ਚ ਵਾਧਾ ਹੋਵੇਗਾ ਜਿਸ ’ਚ ਇਲੈਕਟ੍ਰੀਕਲ, ਆਟੋਮੋਟਿਵ, ਮੈਡੀਸਨ, ਡਿਫੈਂਸ, ਇਲੈਕਟ੍ਰਾਨਿਕਸ ਸਮੇਤ ਕਈ ਖੇਤਰ ਸ਼ਾਮਲ ਹਨ।
ਭਾਰਤ ਹੁਣ ਡਿਜ਼ਾਈਨ ਲਿੰਕਡ ਇੰਸੈਂਟਿਵ ਸਕੀਮ ਦੇ ਤਹਿਤ ਦੁਨੀਆ ਦਾ ਸੈਮੀ-ਕੰਡਕਟਰ ਚਿਪ ਕੇਂਦਰ ਬਣਨ ਦੇ ਰਾਹ ’ਤੇ ਵਧ ਰਿਹਾ ਹੈ। ਸੈਮੀ-ਕੰਡਕਟਰ ਇਕ ਅਜਿਹਾ ਯੰਤਰ ਹੈ ਜਿਸ ਦੀ ਵਰਤੋਂ ਕੰਪਿਊਟਰ ਤੋਂ ਲੈ ਕੇ ਕੈਮਰੇ, ਕਾਰ ਤੋਂ ਲੈ ਕੇ ਆਈ. ਟੀ. ਦੇ ਖੇਤਰ ’ਚ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਇਸ ਦਿਸ਼ਾ ’ਚ ਚੀਨ ਨੂੰ ਪਛਾੜਣ ਲਈ ਆਪਣੀ ਕਮਰ ਕੱਸ ਚੁੱਕੀ ਹੈ, ਇਸ ਦੇ ਲਈ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਤਕਨੀਕੀ ਮੰਤਰਾਲਾ ਨੇ 100 ਤੋਂ ਵੱਧ ਦੇਸੀ ਐੱਮ. ਐੱਸ. ਐੱਮ. ਈ. ਅਤੇ ਸਟਾਰਟਅਪ ਨੂੰ ਸੱਦਾ ਦਿੱਤਾ ਹੈ। ਇਸ ਦੇ ਲਈ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਦੇ ਨਾਲ ਸਟਾਰਟਅਪ, ਸਥਾਨਕ ਕੰਪਨੀਆਂ ਨੂੰ ਆਰਥਿਕ ਸਹਿਯੋਗ ਵੀ ਦਿੱਤਾ ਜਾਵੇਗਾ ਜਿਸ ਨਾਲ ਉਹ ਆਪਣਾ ਉਦਯੋਗ ਲਗਾ ਸਕਣ ਅਤੇ ਸਰਕਾਰ ਦੀ ਯੋਜਨਾ ’ਚ ਭਾਈਵਾਲ ਬਣਨ।
ਡੀ. ਐੱਲ. ਆਈ. ਸਕੀਮ ਦੇ ਤਹਿਤ ਸਰਕਾਰ ਇੰਟੈਗ੍ਰੇਟਿਡ ਸਰਕਟ ਲਈ ਸੈਮੀ-ਕੰਡਕਟਰ ਡਿਜ਼ਾਈਨ ਕਰਨ, ਚਿਪ ਸੈੱਟ, ਚਿਪ ਸਿਸਟਮ, ਆਈ. ਪੀ. ਕੋਰ ਅਤੇ ਸਿਸਟਮ ਅਤੇ ਸੈਮੀ-ਕੰਡਕਟਰ ਲਿੰਕਡ ਡਿਜ਼ਾਈਨ ਨਾਲ ਜੁੜੇ ਉਦਯੋਗ ਅਗਲੇ 5 ਸਾਲਾਂ ’ਚ ਮਜ਼ਬੂਤੀ ਦੇ ਨਾਲ ਖੜ੍ਹਾ ਕਰਨਾ ਚਾਹੁੰਦੀ ਹੈ। ਭਾਰਤ ਇਸ ਨਾਲ ਪੂਰੀ ਦੁਨੀਆ ’ਚ ਮੋਹਰੀ ਹੋਵੇਗਾ, ਨਾਲ ਹੀ ਜੋ ਕੰਪਨੀਆਂ ਚੀਨ ਤੋਂ ਭੱਜ ਰਹੀਆਂ ਹਨ ਉਨ੍ਹਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਸਗੋਂ ਭਾਰਤ ਆ ਕੇ ਉਹ ਆਪਣਾ ਉਦਯੋਗ ਲਗਾ ਸਕਦੀਆਂ ਹਨ। ਇਸ ਨਾਲ ਭਾਰਤ ਨੂੰ ਇਹ ਲਾਭ ਮਿਲੇਗਾ ਕਿ ਭਾਰਤ ਸਿਰਫ ਹੁਨਰਮੰਦ ਮਜ਼ਦੂਰ ਪੈਦਾ ਕਰਨ ਵਾਲਾ ਦੇਸ਼ ਨਹੀਂ ਰਹੇਗਾ ਸਗੋਂ ਇੱਥੇ ਉਦਯੋਗ-ਧੰਦੇ ਲੱਗਣਗੇ ਤਾਂ ਭਾਰਤ ਇਕ ਉੱਨਤ ਅਤੇ ਇਕ ਉੱਦਮੀ ਰਾਸ਼ਟਰ ਦੇ ਤੌਰ ’ਤੇ ਜਾਣਿਆ ਜਾਵੇਗਾ, ਆਪਣੇ ਹੁਨਰਮੰਦ ਕਿਰਤੀਆਂ ਅਤੇ ਘੱਟ ਲਾਗਤ ਮੁੱਲ ਦੇ ਕਾਰਨ ਭਾਰਤ ਦੇ ਉਤਪਾਦ ਵਿਸ਼ਵ ਪੱਧਰ ਦੀ ਮੁਕਾਬਲੇਬਾਜ਼ੀ ’ਚ ਮੋਹਰੀ ਰਹਿਣਗੇ। ਇਸ ਉਦਯੋਗ ਦੇ ਤਿੰਨ ਹਿੱਸੇ ਰਹਿਣਗੇ, ਪਹਿਲਾ ਚਿਪ ਡਿਜ਼ਾਈਨ ਇਨਫ੍ਰਾਸਟ੍ਰੱਕਚਰ ਸਪੋਰਟ, ਪ੍ਰੋਡਕਟ ਡਿਜ਼ਾਈਨ ਲਿੰਕਡ ਇੰਸੈਂਟਿਵ ਅਤੇ ਡਿਪਲਾਇਮੈਂਟ ਲਿੰਕ ਇੰਸੈਂਟਿਵ।
ਡੀ. ਐੱਲ. ਆਈ. ਸਕੀਮ ਦੇ ਤਹਿਤ ਭਾਰਤ ’ਚ 20 ਸਥਾਨਕ ਕੰਪਨੀਆਂ ਨੂੰ ਸੈਮੀ-ਕੰਡਕਟਰ ਦੇ ਖੇਤਰ ’ਚ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਨਾਲ ਇਹ ਕੰਪਨੀਆਂ ਆਪਣੇ 5 ਸਾਲਾਂ ’ਚ 1500 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਣ। ਇਸ ਦੇ ਨਾਲ ਹੀ ਭਾਰਤ ’ਚ ਹੁਣ ਵੱਡੀਆਂ-ਵੱਡੀਆਂ ਵਿਦੇਸ਼ੀ ਕੰਪਨੀਆਂ ਅਾਪਣੇ ਕੰਪਿਊਟਰ ਬਣਾਉਣ ਲਈ ਫੈਕਟਰੀਆਂ ਲਾਉਣ ਜਾ ਰਹੀਆਂ ਹਨ। ਇਨ੍ਹਾਂ ’ਚ ਪ੍ਰਮੁੱਖ ਹਨ ਡੈੱਲ, ਐੱਚ ਪੀ ਅਤੇ ਐੱਸਰ, ਪਹਿਲੀਆਂ ਦੋ ਕੰਪਨੀਆਂ ਅਮਰੀਕੀ ਹਨ ਜਦਕਿ ਐੱਸਰ ਤਾਈਵਾਨ ਦੀ ਕੰਪਨੀ ਹੈ। ਦੁਨੀਆ ਭਰ ’ਚ ਇਹ ਤਿੰਨੇ ਕੰਪਨੀਆਂ ਸਭ ਤੋਂ ਵੱਧ ਲੈਪਟਾਪ ਅਤੇ ਟੈਬਲੇਟਸ ਬਣਾਉਂਦੀਆਂ ਹਨ। ਇਹ ਤਿੰਨੇ ਕੰਪਨੀਆਂ ਹੁਣ ਭਾਰਤ ’ਚ ਨਾ ਸਿਰਫ ਕੰਪਿਊਟਰ ਬਣਾਉਣਗੀਆਂ ਸਗੋਂ ਇਸ ’ਚ ਲੱਗਣ ਵਾਲੇ ਪੀ. ਸੀ. ਬੀ. ਬੋਰਡ ਸਮੇਤ ਵੱਖ-ਵੱਖ ਹਿੱਸਿਆਂ ਦਾ ਨਿਰਮਾਣ ਵੀ ਤਿੰਨ ਵੱਖਰੇ ਯੂਨਿਟ ਲਾ ਕੇ ਕਰਨਗੀਆਂ। ਇਸ ’ਚੋਂ ਇਹ ਕੰਪਨੀਆਂ ਭਾਰਤ ਵੱਲੋਂ 90,000 ਕਰੋੜ ਰੁਪਏ ਦੇ ਨਿਵੇਸ਼ ਦੇ ਸੈਮੀ-ਕੰਡਕਟਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨਗੀਆਂ।
ਜਿਸ ਪੱਧਰ ’ਤੇ ਭਾਰਤ ’ਚ ਇਸ ਨਾਲ ਜੁੜੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ ਅਤੇ ਸਰਕਾਰ ਦੀ ਯੋਜਨਾ ਜਿਸ ਢੰਗ ਨਾਲ ਸਮਰਥਨ ਕਰ ਰਹੀ ਹੈ ਉਸ ਨੂੰ ਦੇਖਦੇ ਹੋਏ ਜਾਣਕਾਰਾਂ ਦੀ ਰਾਏ ’ਚ ਆਉਣ ਵਾਲੇ ਦਿਨਾਂ ’ਚ ਭਾਰਤ ਇਲੈਕਟ੍ਰਾਨਿਕ ਵਿਨਿਰਮਾਣ ਦੇ ਖੇਤਰ ’ਚ ਵਿਸ਼ਵ ਪੱਧਰ ’ਤੇ 10 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲਾ ਹੈ। ਇਸ ਦੇ ਨਾਲ ਹੀ ਸੈਮੀ-ਕੰਡਕਟਰਾਂ ਦੇ ਨਿਰਮਾਣ ਤੋਂ ਭਾਰਤ ’ਚ ਪਿਛਲੇ ਸਾਲ ਇਨ੍ਹਾਂ ਦੀ ਕਮੀ ਦੇ ਕਾਰਨ ਆਟੋ ਉਦਯੋਗ ਨੂੰ ਨੁਕਸਾਨ ਚੁੱਕਣਾ ਪਿਆ ਸੀ, ਉਹ ਭਵਿੱਖ ’ਚ ਨਹੀਂ ਚੁੱਕਣਾ ਹੋਵੇਗਾ।
ਜੇਕਰ ਮੋਬਾਇਲ ਫੋਨ ਦੇ ਨਿਰਮਾਣ ਦੇ ਖੇਤਰ ਦੀ ਗੱਲ ਕਰੀਏ ਤਾਂ ਸਰਕਾਰ ਦੀ ਪੀ. ਐੱਲ. ਆਈ. ਸਕੀਮ ਦੇ ਤਹਿਤ ਅਗਲੇ 5 ਸਾਲਾਂ ’ਚ ਭਾਰਤ ’ਚ 5 ਅਰਬ ਡਾਲਰ ਦੇ ਮੋਬਾਇਲ ਫੋਨ ਨਿਰਮਾਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 100 ਤੋਂ ਵੱਧ ਭਾਰਤੀ ਕੰਪਨੀਆਂ ਅਤੇ ਸਟਾਰਟਅਪ ਦੇ ਛੋਟੇ ਅਤੇ ਦਰਮਿਆਨੇ ਉਦਯੋਗ ਖੇਤਰ ਦੇ ਤਹਿਤ ਡੀ. ਐੱਲ. ਆਈ. ਸਕੀਮ ਤੋਂ ਲਾਭ ਚੁੱਕਦੇ ਹੋਏ ਚਿਪ ਅਤੇ ਇਲੈਕਟ੍ਰਾਨਿਕਸ ਦੇ ਕਲਪੁਰਜ਼ੇ ਬਣਾਉਣ ਅਤੇ ਉਸ ਦੇ ਡਿਜ਼ਾਈਨ ਦਾ ਕੰਮ ਸ਼ੁਰੂ ਕਰਨਗੇ। ਟਾਟਾ ਵਰਗੀ ਮਹਾਰਥੀ ਕੰਪਨੀ ਨੇ ਵੀ ਇਲੈਕਟ੍ਰਾਨਿਕਸ ਨਿਰਮਾਣ, ਅਸੈਂਬਲਿੰਗ ਅਤੇ ਡਿਜ਼ਾਈਨ ’ਚ ਹਿੱਸਾ ਿਲਆ ਹੈ। ਭਾਰਤ ’ਚ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਮਿਲ ਕੇ ਚੀਨੀ ਕੰਪਨੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੀਆਂ। ਓਧਰ ਵਿਸ਼ਵ ਪੱਧਰ ’ਤੇ ਵੀ ਚੀਨ ਦੇ ਮੁਕਾਬਲੇ ਭਾਰਤੀ ਸਾਮਾਨ ਗੁਣਵੱਤਾ ’ਚ ਅੱਗੇ ਹੋਰ ਭਾਅ ’ਚ ਘੱਟ ਹੋਵੇਗਾ ਕਿਉਂਕਿ ਭਾਰਤ ਆਪਣੀ ਘੱਟ ਨਿਰਮਾਣ ਲਾਗਤ ਦਾ ਇੱਥੇ ਲਾਭ ਚੁੱਕੇਗਾ।
ਆਉਣ ਵਾਲੇ ਦਿਨਾਂ ’ਚ ਭਾਰਤ ਨਾ ਸਿਰਫ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਆਟੋਮੋਟਿਵ ਯੰਤਰਾਂ ਦੇ ਨਿਰਮਾਣ ’ਚ ਪੂਰੀ ਤਰ੍ਹਾਂ ਆਤਮਨਿਰਭਰ ਬਣੇਗਾ ਸਗੋਂ ਵਿਦੇਸ਼ਾਂ ’ਚ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਘੱਟ ਕੀਮਤ ’ਚ ਬਰਾਮਦ ਵੀ ਕਰੇਗਾ। ਇਸ ਦਾ ਸਭ ਤੋਂ ਵੱਡਾ ਅਸਰ ਚੀਨ ’ਤੇ ਪਵੇਗਾ ਕਿਉਂਕਿ ਚੀਨ ਦੁਨੀਆ ਭਰ ’ਚ ਆਪਣੇ ਉਤਪਾਦਾਂ ਦੀ ਦਰਾਮਦ ਕਰ ਕੇ ਉਸ ਤੋਂ ਧਨ ਇਕੱਠਾ ਕਰਦਾ ਹੈ, ਨਾਲ ਹੀ ਉਸ ਨੂੰ ਆਪਣੀ ਤਾਕਤ ਨਾਲ ਡਰਾਉਂਦਾ ਵੀ ਹੈ। ਜਦੋਂ ਚੀਨ ਦਾ ਬਿਹਤਰ ਬਦਲ ਦੁਨੀਆ ਦੇ ਸਾਹਮਣੇ ਹੋਵੇਗਾ ਤਦ ਬਾਕੀ ਦੇਸ਼ ਚੀਨ ਤੋਂ ਸਾਮਾਨ ਖਰੀਦਣ ਦੀ ਥਾਂ ਭਾਰਤ ਨੂੰ ਤਰਜੀਹ ਦੇਣਗੇ।
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ 'ਚ ਨਰਮ ਰੁਖ ਕਾਰਨ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 460 ਅੰਕ ਚੜ੍ਹਿਆ
NEXT STORY