ਨਵੀਂ ਦਿੱਲੀ— ਕਾਰੋਬਾਰ ਸੁਗਮਤਾ ਦੇ ਮਾਮਲੇ 'ਚ 30 ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਅੱਗੇ ਪਹੁੰਚਿਆ ਗਿਆ ਹੈ। 2017 ਦੇ ਗਲੋਬਲ ਰਿਟੇਲ ਡੇਲਸਪਮੇਂਟ ਇੰਡੇਕਸ ( ਜੀ ਆਰ ਡੀ ਆਈ) ਨੇ ਆਪਣੇ 16ਵੇਂ ਸੰਸਕਰਣ 'ਚ ਪਹਿਲੇ 30 ਵਿਕਾਸਸ਼ੀਲ ਦੇਸ਼ਾ ਨੂੰ ਗਲੋਬਲ ਸਤਰ 'ਤੇ ਖੁਦਰਾ ਨਿਵੇਸ਼ ਅਤੇ 25 ਵੱਡੇ ਆਰਥਿਕ ਅਤੇ ਖੁਦਰਾ ਖੇਤਰ ਨਾਲ ਜੁੜੇ ਮਾਮਲੇ 'ਤੇ ਅਸਰ ਪਾਉਣ ਵਾਲੇ ਕਾਰਨਾਂ ਦੇ ਆਧਾਰ 'ਤੇ ਰੈਂਕਿੰਗ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਜੀ ਆਰ ਡੀ ਆਈ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚਣ ਦੀ ਵਜ੍ਹਾਂ ਉਸਦੀ ਤੇਜੀ ਨਾਲ ਵੱਧਦੀ ਅਰਥਵਿਵਸਥਾ ਐਫ,ਡੀ,ਆਈ ਨਿਯਮਾਂ 'ਚ ਢਿੱਲ ਅਤੇ ਖਪਤ 'ਚ ਤੇਜੀ ਹੈ।
ਜੀ.ਆਰ.ਡੀ.ਆਈ.ਦ ਏਜ ਆਫ ਫੋਕਸ 'ਚ ਚੀਨ ਨੂੰ ਦੂਸਰੇ ਸਥਾਨ ਦਿੱਤਾ ਗਿਆ ਹੈ। ਧੀਮੀ ਆਰਥਿਕ ਵਾਧੇ ਦੇ ਬਾਵਜੂਦ ਬਾਜ਼ਾਰ ਦੇ ਆਕਾਰ ਅਤੇ ਖੁਦਰਾ ਬਾਜ਼ਾਰ 'ਚ ਲਗਾਤਾਰ ਵਿਕਾਸ ਦੀ ਵਜ੍ਹਾਂ ਨਾਲ ਚੀਨ ਖੁਦਰਾ ਨਿਵੇਸ਼ ਦੇ ਲਈ ਸਭ ਤੋਂ ਆਕਰਸ਼ਿਕ ਬਾਜ਼ਾਰ ਬਣਿਆ ਹੋਇਆ ਹੈ। ਪ੍ਰਬੰਧਨ ਸਲਾਹਕਾਰ ਕੰਪਨੀ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਅੱਜ ਆਕਰਸ਼ਿਕ ਹੈ, ਬਲਕਿ ਭਵਿੱਖ 'ਚ ਸੰਭਾਵਨਾਵਾਂ ਵਾਲੇ ਬਾਜ਼ਾਰਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ। ਭਾਰਤ ਦਾ ਖੁਦਰਾ ਬਾਜ਼ਾਰ ਸਾਲਾਨਾ 20 ਪ੍ਰਤੀਸ਼ਤ ਦੀ ਦਰ ਨਾਲ ਵੱਧ ਰਿਹਾ ਹੈ। ਪਿਛਲੇ ਸਾਲ ਕੁਲ ਵਿਕਰੀ 1,000 ਅਰਬ ਡਾਲਰ ਦੇ ਆਂਕੜਿਆਂ ਨੂੰ ਪਾਰ ਕਰ ਗਈ ਹੈ। 2020 ਤੱਕ ਬਾਜ਼ਾਰ ਦਾ ਆਕਾਰ ਦੋਗੁਣਾ ਹੋਣ ਦੀ ਉਮੀਦ ਹੈ।
ਵਿਪਰੋ ਦੇ ਪ੍ਰਮੁੱਖ ਪ੍ਰੇਮਜੀ ਨੇ ਹਿੱਸੇਦਾਰੀ ਵਿਕਰੀ ਦੀਆਂ ਖਬਰਾਂ ਦਾ ਕੀਤਾ ਖੰਡਨ
NEXT STORY