ਨਵੀਂ ਦਿੱਲੀ — ਪਿਛਲੇ ਸਾਲ ਦੇ ਮੁਕਾਬਲੇ ਜਨਵਰੀ 'ਚ ਦੇਸ਼ ਦਾ ਸੋਨਾ ਆਯਾਤ 48 ਫੀਸਦੀ ਫਿਸਲ ਕੇ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਰਿਕਾਰਡ ਪੱਧਰ 'ਤੇ ਪਹੁੰਚੀਆਂ ਸਥਾਨਕ ਕੀਮਤਾਂ ਨੇ ਖਰੀਦਦਾਰਾਂ ਨੂੰ ਖਰੀਦ ਵਿਚ ਕਮੀ ਕਰਨ ਲਈ ਪ੍ਰੇਰਿਤ ਕੀਤਾ ਹੈ ਜਿਸ ਕਾਰਨ ਆਯਾਤ 'ਚ ਕਮੀ ਆਈ ਹੈ। ਮੰਗਲਵਾਰ ਨੂੰ ਇਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦੁਨੀਆ ਦੇ ਦੂਜੇ ਵੱਡੇ ਸੋਨਾ ਖਰੀਦਦਾਰ ਭਾਰਤ ਵਲੋਂ ਕੀਤੀ ਗਈ ਇਸ ਕੀਮਤੀ ਧਾਤੂ ਦੀ ਘੱਟ ਖਰੀਦ ਕਾਰਨ ਗਲੋਬਲ ਕੀਮਤਾਂ 'ਚ ਦਬਾਅ ਬਣ ਸਕਦਾ ਹੈ ਜਿਹੜਾ ਕਰੀਬ 7 ਸਾਲ ਦੇ ਸਿਖਰ ਪੱਧਰ 'ਤੇ ਚਲ ਰਿਹਾ ਹੈ। ਹਾਲਾਂਕਿ ਇਸ ਨਾਲ ਭਾਰਤ ਨੂੰ ਵਪਾਰ ਘਾਟਾ ਘੱਟ ਕਰਨ ਅਤੇ ਰੁਪਏ ਨੂੰ ਸਮਰਥਨ ਮਿਲਣ 'ਚ ਮਦਦ ਮਿਲੇਗੀ।
ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਜਨਵਰੀ 'ਚ 36.26 ਟਨ ਸੋਨਾ ਆਯਾਤ ਕੀਤਾ ਜਦੋਂਕਿ ਇਕ ਸਾਲ ਪਹਿਲਾਂ 69.51 ਸੋਨੇ ਦਾ ਆਯਾਤ ਕੀਤਾ। ਮੁੱਲ ਦੇ ਹਿਸਾਬ ਨਾਲ ਜਨਵਰੀ 'ਚ ਕੁੱਲ ਆਯਾਤ 1.58 ਡਾਲਰ ਰਿਹਾ, ਜਿਹੜਾ ਕਿ ਪਿਛਲੇ ਸਾਲ ਦੇ 2.31 ਅਰਬ ਡਾਲਰ ਘੱਟ ਹੈ। ਇਕ ਨਿੱਜੀ ਬੈਂਕ 'ਚ ਬੁਲਿਅਨ ਸੈਕਸ਼ਨ ਦੇ ਮੁਖੀ ਨੇ ਕਿਹਾ ਕਿ ਉਪਭੋਗਤਾ ਜ਼ਿਆਦਾ ਕੀਮਤਾਂ ਨਾਲ ਤਾਲਮੇਲ ਬਿਠਾਉਣ ਲਈ ਜੂਝ ਰਹੇ ਹਨ। ਕੀਮਤਾਂ ਤੇਜ਼ੀ ਕਾਰਨ ਕਾਫੀ ਵਧੀਆ ਹਨ। ਕੀਮਤਾਂ 'ਚ ਕਮੀ ਆਉਣ ਦੀ ਉਮੀਦ ਨਾਲ ਕਈ ਸੰਭਾਵੀ ਉਪਭੋਗਤਾ ਆਪਣੀ ਖਰੀਦ ਟਾਲ ਰਹੇ ਹਨ। ਸਾਲ 2019 'ਚ ਕਰੀਬ ਇਕ ਤਿਮਾਹੀ ਵਧਣ ਦੇ ਬਾਅਦ ਦੇਸ਼ ਵਿਚ ਸੋਨੇ ਦਾ ਵਾਇਦਾ ਭਾਅ ਜਨਵਰੀ 'ਚ ਪ੍ਰਤੀ 10 ਗ੍ਰਾਮ 41,293 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਕਮਜ਼ੋਰ ਮੰਗ ਨੇ ਜਨਵਰੀ ਵਿਚ ਕਾਰੋਬਾਰੀਆਂ ਨੂੰ ਆਮ ਘਰੇਲੂ ਕੀਮਤਾਂ ਦੇ ਮੁਕਾਬਲੇ ਪ੍ਰਤੀ ਔਂਸ 13 ਡਾਲਰ ਛੋਟ ਦੇਣ ਲਈ ਮਜਬੂਰ ਕੀਤਾ ਹੈ ਜਿਹੜਾ ਕਰੀਬ ਤਿੰਨ ਮਹੀਨੇ ਦੇ ਸਿਖਰ ਪੱਧਰ 'ਤੇ ਚਲ ਰਿਹਾ ਹੈ। ਘਰੇਲੂ ਕੀਮਤਾਂ ਵਿਚ 12.5 ਫੀਸਦੀ ਆਯਾਤ ਡਿਊਟੀ ਅਤੇ ਤਿੰਨ ਫੀਸਦੀ ਵਿਕਰੀ ਟੈਕਸ ਸ਼ਾਮਲ ਹੁੰਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੌਜੂਦਾ ਪੱਧਰ ਤੋਂ ਘੱਟ ਨਹੀਂ ਹੋ ਜਾਂਦੇ ਉਸ ਸਮੇਂ ਤੱਕ ਮੰਗ 'ਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ। ਇਥੋਂ ਤੱਕ ਕਿ ਵਿਆਹ ਲਈ ਵੀ ਲੋਕ ਆਪਣੀ ਖਰੀਦ 'ਚ ਕਟੌਤੀ ਕਰ ਰਹੇ ਹਨ।
ਵਰਲਡ ਗੋਲਡ ਕੌਂਸਲ (ਡਬਲਯੂਜੀਸੀ) ਨੇ ਪਿਛਲੇ ਹਫਤੇ ਕਿਹਾ ਸੀ ਕਿ ਸਾਲ 2019 ਵਿਚ ਭਾਰਤ ਦੀ ਸੋਨੇ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 9 ਪ੍ਰਤੀਸ਼ਤ ਘਟ ਕੇ 690.4 ਟਨ ਰਹਿ ਗਈ ਹੈ, ਜੋ ਕਿ ਸਾਲ 2016 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਮੁੰਬਈ ਸਥਿਤ ਗੋਲਡ ਇੰਪੋਰਟਰਸ ਬੈਂਕ ਦੇ ਇਕ ਕਾਰੋਬਾਰੀ ਨੇ ਕਿਹਾ ਕਿ ਦੇਸ਼ ਦੀ ਸੋਨੇ ਦੀ ਦਰਾਮਦ ਫਰਵਰੀ ਵਿਚ 40 ਤੋਂ ਘੱਟ ਹੋ ਸਕਦੀ ਹੈ ਕਿਉਂਕਿ ਕੀਮਤਾਂ ਅਜੇ ਵੀ ਉੱਚੀਆਂ ਹਨ।
ਸਰਕਾਰ ਦੀਆਂ 'ਤਿੰਨ ਗਲਤੀਆਂ' ਕਾਰਨ ਅਰਥਵਿਵਸਥਾ ਦੀ ਹੋਈ ਇਹ ਹਾਲਤ : ਚਿਦਾਂਬਰਮ
NEXT STORY