ਨਵੀਂ ਦਿੱਲੀ–ਸਾਖ ਨਿਰਧਾਰਿਤ ਕਰਨ ਵਾਲੀ ਅਮਰੀਕੀ ਏਜੰਸੀ ਐੱਸ ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ’ਚ ਨੀਤੀਗਤ ਦਰ ’ਚ ਵਾਧਾ ਅਤੇ ਯੂਰਪ ’ਚ ਊਰਜਾ ਨੂੰ ਲੈ ਕੇ ਅਸੁਰੱਖਿਆ ਨਾਲ ਲਗਭਗ ਹਰ ਦੇਸ਼ ਦੇ ਆਰਥਿਕ ਵਾਧੇ ’ਤੇ ਉਲਟ ਪ੍ਰਭਾਵ ਪੈ ਰਿਹਾ ਹੈ ਪਰ ਇਸ ਦੇ ਉਲਟ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ’ਚ 7.3 ਫੀਸਦੀ ਰਹਿਣ ਦੀ ਉਮੀਦ ਹੈ ਅਤੇ ਉਹ ਇਸ ਲਾਹਜ ਨਾਲ ਉੱਭਰਦੇ ਬਾਜ਼ਾਰ ਵਾਲੀਆਂ ਅਰਥਵਿਵਸਥਾਵਾਂ ’ਚ ਚਮਕਦਾ ਸਿਤਾਰਾ (ਸਟਾਰ) ਹੋਵੇਗਾ।
ਐੱਸ. ਐਂਡ ਪੀ. ਨੇ ਇਕ ਰਿਪੋਰਟ ’ਚ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੇ ਮੁਖੀ ਵਿਆਜ ਦਰ ਵਧਾਉਣ ਦਰਮਿਆਨ ਤੰਗ ਹੁੰਦੀ ਵਿੱਤੀ ਸਥਿਤੀ ਨਾਲ ਗਲੋਬਲ ਮੈਕਰੋ ਆਰਥਿਕ ਤੱਤਾਂ ਦਾ ਪ੍ਰਦਰਸ਼ਨ ਅਗਲੀਆਂ ਕੁੱਝ ਤਿਮਾਹੀਆਂ ’ਚ ਵਾਧੇ ’ਚ ਨਰਮੀ ਦਾ ਸੰਕੇਤ ਦੇ ਰਹੇ ਹਨ। ਰਿਪੋਰਟ ਮੁਤਾਬਕ ਸਾਰੇ ਉੱਭਰਦੇ ਬਾਜ਼ਾਰਾਂ ’ਚ ਦੂਜੀ ਤਿਮਾਹੀ ’ਚ ਵਾਧਾ ਨਰਮ ਹੋਇਆ ਹੈ। ਇਸ ਦਾ ਕਾਰਨ ਮਹਿੰਗਾਈ ਨਾਲ ਲੋਕਾਂ ਦੀ ਅਸਲ ਆਮਦਨ ਘਟਣਾ, ਵਪਾਰ ਭਰੋਸੇ ’ਚ ਕਮੀ ਅਤੇ ਗਲੋਬਲ ਪੱਧਰ ’ਤੇ ਮਾਹੌਲ ਦਾ ਵਧੇਰੇ ਗੁੰਝਲਦਾਰ ਹੋਣਾ ਹੈ। ਉੱਭਰਦੇ ਬਾਜ਼ਾਰਾਂ ’ਚ ਕੇਂਦਰੀ ਬੈਂਕ ਨੀਤੀਗਤ ਦਰ ਵਧਾਉਣ ਦੇ ਮਾਮਲੇ ’ਚ ਵਿਕਸਿਤ ਦੇਸ਼ਾਂ ਤੋਂ ਅੱਗੇ ਹਨ।
ਇਹ ਵੀ ਪੜ੍ਹੋ-ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
ਕਈ ਦੇਸ਼ਾਂ ’ਚ ਲਗਾਤਾਰ ਵਧ ਰਹੀ ਹੈ ਮਹਿੰਗਾਈ
ਲਾਤਿਨੀ ਅਮਰੀਕੀ ਦੇਸ਼ਾਂ ’ਚ ਵਿਆਜ ਦਰ ਵਧਾਉਣ ਦਾ ਦੌਰ ਹੁਣ ਖਤਮ ਹੋਣ ਦੇ ਪੜਾਅ ’ਚ ਆ ਗਿਆ ਹੈ। ਕਈ ਦੇਸ਼ਾਂ ’ਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਜੋ ਇਹ ਦੱਸਦਾ ਹੈ ਕਿ ਇਸ ’ਤੇ ਕਾਬੂ ਪਾਉਣ ਲਈ ਹੋਰ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ। ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਨੀਤੀਗਤ ਦਰ ’ਚ ਤੇਜ਼ ਵਾਧੇ ਨਾਲ ਉੱਭਰਦੇ ਬਾਜ਼ਾਰਾਂ ’ਚ ਭੁਗਤਾਨ ਸੰਤੁਲਨ ’ਤੇ ਦਬਾਅ ਵਧਿਆ ਹੈ। ਐੱਸ. ਐਂਡ ਪੀ. ਨੇ ਕਿਹਾ ਕਿ ਅਸੀਂ ਚੀਨ ਨੂੰ ਛੱਡ ਕੇ 16 ਉੱਭਰਦੀਆਂ ਅਰਥਵਿਵਸਥਾਵਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਦੀ ਵਾਧਾ ਦਰ ਇਸ ਸਾਲ 5.2 ਫੀਸਦੀ ਰਹਿਣ ਦਾ ਅਨੁਮਾਨ ਹੈ। ਭਾਰਤ ਚਾਲੂ ਵਿੱਤੀ ਸਾਲ (2022-23) ਵਿਚ 7.3 ਫੀਸਦੀ ਵਾਧਾ ਦਰ ਨਾਲ ਇਸ ਮਾਮਲੇ ’ਚ ‘ਸਟਾਰ’ ਹੋਵੇਗਾ।
ਕੇਂਦਰੀ ਬੈਂਕ ਤੇਜ਼ੀ ਨਾਲ ਵਧਾ ਰਹੇ ਹਨ ਵਿਆਜ ਦਰ
ਰੇਟਿੰਗ ਏਜੰਸੀ ਨੇ ਕਿਹਾ ਕਿ ਕਿਉਂਕਿ ਕੇਂਦਰੀ ਬੈਂਕ ਮਹਿੰਗਾਈ ਨੂੰ ਕਾਬੂ ’ਚ ਲਿਆਉਣ ਲਈ ਤੇਜ਼ੀ ਨਾਲ ਵਿਆਜ ਦਰ ਵਧਾ ਰਹੇ ਹਨ, ਅਜਿਹਾ ’ਚ ਸਾਡਾ ਵਿਸ਼ਵਾਸ ਘੱਟ ਹੋ ਰਿਹਾ ਹੈ ਕਿ ਉਹ ਵੱਡੀ ਨਰਮੀ ਤੋਂ ਬਚ ਸਕਦੇ ਹਨ। ਉਸ ਨੇ ਕਿਹਾ ਕਿ ਸਾਨੂੰ ਹੁਣ ਅਮਰੀਕਾ ’ਚ ਹਲਕੀ ਮੰਦੀ ਦਾ ਖਦਸ਼ਾ ਹੈ। ਵਿਆਜ ਦਰ ’ਚ ਵਾਧਾ, ਯੂਰਪ ’ਚ ਊਰਜਾ ਅਸੁਰੱਖਿਆ ਅਤੇ ਕੋਵਿਡ-19 ਦਾ ਅਸਰ ਹਾਲੇ ਵੀ ਬਣੇ ਰਹਿਣ ਨਾਲ ਹਰ ਥਾਂ ਵਾਧੇ ’ਤੇ ਉਲਟ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ-ਨਰਾਤਿਆਂ ਦਾ ਤਿਉਹਾਰ ਸ਼ੁਰੂ ਹੁੰਦੇ ਹੀ ਵਧੇ ਕਣਕ ਦੇ ਭਾਅ
ਅਮਰੀਕੀਆਂ ਨੂੰ ਫਾਇਦਾ ਬਾਕੀਆਂ ਨੂੰ ਨੁਕਸਾਨ
ਫੈੱਡ ਦੇ ਵਿਆਜ ਦਰ ਤੇਜ਼ੀ ਨਾਲ ਵਧਾਉਣ ਨਾਲ ਡਾਲਰ ਕਈ ਵੱਡੀਆਂ ਕਰੰਸੀਆਂ ਦੀ ਤੁਲਨਾ ’ਚ ਦੋ ਦਹਾਕਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਇਸ ਨਾਲ ਵਿਦੇਸ਼ਾਂ ’ਚ ਸ਼ਾਪਿੰਗ ਕਰਨ ਵਾਲੇ ਅਮਰੀਕੀਆਂ ਨੂੰ ਕਾਫੀ ਫਾਇਦਾ ਹੋਇਆ ਹੈ। ਅਮਰੀਕਾ ਲਈ ਵਿਦੇਸ਼ਾਂ ਤੋਂ ਵਸਤਾਂ ਇੰਪੋਰਟ ਕਰਨਾ ਸਸਤਾ ਹੋ ਗਿਆ ਹੈ। ਉੱਥੇ ਹੀ ਇਹ ਦੂਜੇ ਦੇਸ਼ਾਂ ਲਈ ਕਾਫੀ ਬੁਰੀ ਖਬਰ ਹੈ। ਯੁਆਨ, ਯੇਨ, ਰੁਪਇਆ, ਯੂਰੋ ਅਤੇ ਪੌਂਡ ਵਰਗੀਆਂ ਕਰੰਸੀਆਂ ਦੇ ਮੁੱਲ ’ਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਕਈ ਦੇਸ਼ਾਂ ਲਈ ਫੂਡ ਅਤੇ ਫਿਊਲ ਵਰਗੀਆਂ ਜ਼ਰੂਰੀ ਵਸਤਾਂ ਦਾ ਇੰਪੋਰਟ ਕਰਨਾ ਹੋਰ ਮਹਿੰਗਾ ਹੋ ਗਿਆ ਹੈ। ਇਹ ਲਗਾਤਾਰ ਵਧ ਰਿਹਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
AirIndia ਨੇ ਸੀਨੀਅਰ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਇਸ ਸਹੂਲਤ 'ਤੇ ਚਲਾਈ ਕੈਂਚੀ
NEXT STORY