ਬੈਂਗਲੁਰੂ (ਭਾਸ਼ਾ) - ਭਾਰਤ ਦੇ ਜੀ20 ਸ਼ੇਰਪਾ ਤੇ ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਅਗਲੇ 5 ਸਾਲਾਂ 'ਚ ਜਾਪਾਨ ਤੇ ਜਰਮਨੀ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਸ ਤੋਂ ਇਲਾਵਾ ਉਸ ਸਮੇਂ ਤੱਕ ਭਾਰਤ 'ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਵੀ ਹੋਵੇਗਾ। ਭਾਰਤੀ ਉਦਯੋਗ ਸੰਘ (ਦੱਖਣੀ ਖੇਤਰ) ਵੱਲੋਂ 'ਦਿ ਡੈੱਕਨ ਕਨਵਰਸੇਸ਼ਨ, ਐਕਸੀਲੇਰੇਟਿੰਗ ਆਵਰ ਗ੍ਰੋਥ ਸਟੋਰੀ' ਵਿਸ਼ੇ 'ਤੇ ਆਯੋਜਿਤ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਾਂਤ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਪਿਛਲੀਆਂ 3 ਤਿਮਾਹੀਆਂ 'ਚ 8.3 ਫੀਸਦੀ ਤੋਂ ਵੱਧ ਰਹੀ ਹੈ ਅਤੇ ਇਸ ਦੌਰਾਨ ਇਹ ਇਕ 'ਮਜ਼ਬੂਤ ਤਾਕਤ' ਵਜੋਂ ਉਭਰਿਆ ਹੈ।
ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ
ਉਨ੍ਹਾਂ ਨੇ ਕੌਮਾਂਤਰੀ ਮਾਨਿਟਰੀ ਫੰਡ (ਆਈ. ਐੱਮ. ਐੱਫ.) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਅਗਲੇ ਦਹਾਕੇ 'ਚ ਦੁਨੀਆ ਦੇ ਆਰਥਿਕ ਵਿਸਥਾਰ 'ਚ ਲਗਭਗ 20 ਫ਼ੀਸਦੀ ਦਾ ਯੋਗਦਾਨ ਦੇਵੇਗਾ। ਸਾਲ 2047 ਤੱਕ ਦੇਸ਼ ਦੀ ਅਰਥਵਿਵਸਥਾ 35000 ਅਰਬ ਡਾਲਰ ਦੀ ਹੋਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਵਿਨਿਰਮਾਣ, ਸਮਾਰਟ ਸ਼ਹਿਰੀਕਰਨ ਅਤੇ ਖੇਤੀ ਦੇ ਦਮ 'ਤੇ ਅੱਗੇ ਵਧਣ ਦੀ ਲੋੜ ਹੈ। ਕਾਂਤ ਨੇ ਕਿਹਾ, 'ਭਾਰਤ ਨੂੰ ਸਿੱਖਣ ਦੇ ਨਤੀਜਿਆਂ ਤੇ ਹੁਨਰ 'ਚ ਸੁਧਾਰ ਕਰਨ ਦੀ ਲੋੜ ਹੈ, ਜਿਸ ਨਾਲ 2047 ਤੱਕ ਭਾਰਤ ਵਿਸ਼ਵ ਪੱਧਰ 'ਤੇ 30 ਫੀਸਦੀ ਹੁਨਰਮੰਦ ਲੋਕ ਸ਼ਕਤੀ ਪ੍ਰਦਾਨ ਕਰ ਸਕੇਗਾ।'
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਉਨ੍ਹਾਂ ਕਿਹਾ ਕਿ ਭਾਰਤ ਨੂੰ ਵੱਡੀਆਂ ਕੰਪਨੀਆਂ ਬਣਾਉਣ, ਸੂਖਮ, ਲਘੂ ਅਤੇ ਦਰਮਿਆਨੇ ਉਦਮਾਂ (ਐੱਮ. ਐੱਸ. ਐੱਮ. ਈ.) ਲਈ ਹਾਲਾਤੀ ਤੰਤਰ ਦੀ ਸਿਰਜਨਾ ਕਰਨ ਦੀ ਲੋੜ ਹੈ, ਜਿਸ ਨਾਲ ਸੋਧ ਅਤੇ ਵਿਕਾਸ (ਆਰ. ਐਂਡ ਡੀ.) 'ਤੇ ਖਰਚ ਨੂੰ ਮੌਜੂਦਾ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 0.7 ਫ਼ੀਸਦੀ ਤੋਂ ਵਧਾ ਕੇ ਢਾਈ ਤੋਂ ਤਿੰਨ ਫੀਸਦੀ ਕੀਤਾ ਜਾ ਸਕੇ। ਉਨ੍ਹਾਂ ਕਿਹਾ 'ਅਸੀਂ ਭਾਰਤ 'ਚ ਵਾਧੇ ਦੀ ਰਫਤਾਰ ਤੇਜ਼ ਕੀਤੀ ਹੈ। ਅਸੀਂ ਮਾਲ ਤੇ ਸੇਵਾ ਕਰ (ਜੀ. ਐੱਸ. ਟੀ.) ਲੈ ਕੇ ਆਏ ਹਾਂ, ਜਿਸ ਦਾ ਚੰਗਾ ਲਾਭ ਮਿਲ ਰਿਹਾ ਹੈ।'
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਇਸ ਤੋਂ ਇਲਾਵਾ ਅਸੀਂ ਦੀਵਾਲੀਆ ਤੇ ਕਰਜ਼ਾ ਸੋਧ ਅਸਮਰੱਥ ਜ਼ਾਬਤਾ ਵੀ ਲੈ ਕੇ ਆਏ ਹਾਂ। ਨਾਲ ਹੀ ਰੀਅਲ ਅਸਟੇਟ ਰੈਗੂਲੇਸ਼ਨ ਐਕਟ ਨੇ ਭਾਰਤ ਦੇ ਰੀਅਲ ਅਸਟੇਟ ਖੇਤਰ 'ਚ ਅਨੁਸ਼ਾਸਨ ਪੈਦਾ ਕੀਤਾ ਹੈ। ਕਾਂਤ ਨੇ ਕਿਹਾ ਕਿ ਕੇਂਦਰੀ ਪੱਧਰ 'ਤੇ ਕਾਰੋਬਾਰ ਸੁਗਮਤਾ ਕਾਰਨ 1500 ਕਾਨੂੰਨ ਖ਼ਤਮ ਹੋਏ ਹਨ, ਜੋ ਇਕ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਦੇਸ਼ 'ਚ ਸਿਰਫ 150 ਸਟਾਰਟਅਪ ਸਨ ਪਰ ਅੱਜ ਇਨ੍ਹਾਂ ਦੀ ਗਿਣਤੀ 1,25,000 ਹੋ ਗਈ ਹੈ, ਜਿਨ੍ਹਾਂ 'ਚੋਂ 115 ਯੂਨੀਕਾਰਨ ਹਨ। ਯੂਨੀਕਾਰਨ ਤੋਂ ਭਾਵ ਇਕ ਅਰਬ ਡਾਲਰ ਤੋਂ ਵੱਧ ਦੇ ਮੁਲਾਂਕਣ ਵਾਲੀਆਂ ਕੰਪਨੀਆਂ ਤੋਂ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ, ਸੈਂਸੈਕਸ 413 ਅੰਕ ਡਿੱਗਿਆ
NEXT STORY