ਨਵੀਂ ਦਿੱਲੀ - ਸੈਮੀਕੰਡਕਟਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਭਾਰਤ ਆਉਣ ਵਾਲੇ ਸਮੇਂ ਵਿੱਚ ਸੈਮੀਕੰਡਕਟਰ ਹੱਬ ਬਣ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰਾਂ ਦੀ ਗਲੋਬਲ ਸਪਲਾਈ ਲੜੀ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਹਿੱਸੇਦਾਰ ਵਜੋਂ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ। ਇਸ ਦਿਸ਼ਾ ਵਿੱਚ ਭਾਰਤ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਧਾਨ ਮੰਤਰੀ ਨੇ ਇਹ ਗੱਲ ਬੈਂਗਲੁਰੂ ਵਿੱਚ ਆਯੋਜਿਤ ਤਿੰਨ ਰੋਜ਼ਾ ਸੈਮੀਕਨ ਇੰਡੀਆ ਕਾਨਫਰੰਸ-2022 ਦੇ ਉਦਘਾਟਨ ਮੌਕੇ ਕਹੀ। ਪ੍ਰਧਾਨ ਮੰਤਰੀ ਨੇ ਕਾਨਫਰੈਂਸ ਨੂੰ ਵੀਡੀਓ ਕਾਨਫਰੈਂਸ ਜ਼ਰੀਏ ਸੰਬੋਧਿਤ ਕੀਤਾ।
ਇਹ ਵੀ ਪੜ੍ਹੋ : ਖਾਦੀ ਦਾ ਕਾਰੋਬਾਰ 1 ਲੱਖ ਕਰੋੜ ਤੋਂ ਪਾਰ, ਪ੍ਰਾਈਵੇਟ FMCG ਕੰਪਨੀਆਂ ਲਈ ਹੋਇਆ ਸੁਪਨਾ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਸੈਮੀਕੰਡਕਟਰਾਂ ਅਤੇ ਤਕਨਾਲੋਜੀ ਲਈ ਇੱਕ ਆਕਰਸ਼ਕ ਸਥਾਨ ਕਿਉਂ ਬਣੇਗਾ। ਪਹਿਲਾਂ, 130 ਕਰੋੜ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਡਿਜੀਟਲ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਦੂਜਾ, ਭਾਰਤ ਅਗਲੀ ਤਕਨੀਕੀ ਕ੍ਰਾਂਤੀ ਲਈ ਰਾਹ ਤਿਆਰ ਕਰ ਰਿਹਾ ਹੈ। ਇੱਥੇ 5G, IoT ਅਤੇ ਕਲੀਨ ਐਨਰਜੀ ਟੈਕ ਦਾ ਵਿਸਥਾਰ ਹੋ ਰਿਹਾ ਹੈ। ਤੀਜਾ, ਭਾਰਤ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ। ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਟਾਰਟਅੱਪ ਈਕੋ-ਸਿਸਟਮ ਹੈ। ਭਾਰਤ ਦੀ ਸੈਮੀਕੰਡਕਟਰ ਦੀ ਖਪਤ 2026 ਤੱਕ 80 ਅਰਬ ਡਾਲਰ ਨੂੰ ਪਾਰ ਕਰ ਜਾਵੇਗੀ। ਜਦੋਂਕਿ 2030 ਤੱਕ ਇਸ ਦੇ 110 ਬਿਲੀਅਨ ਡਾਲਰ ਪਾਰ ਜਾਣ ਦੀ ਉਮੀਦ ਹੈ। ਚੌਥਾ ਭਾਰਤ ਵਿਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਗਏ ਹਨ। ਇਸ ਦਾ ਪੰਜਵਾਂ ਕਾਰਨ 21 ਸਦੀ ਦੀਆਂ ਜ਼ਰੂਰਤਾਂ ਲਈ ਨੌਜਵਾਨ ਭਾਰਤੀਆਂ ਨੂੰ ਹੁਨਰ ਅਤੇ ਸਿੱਖਿਆ ਦੇਣ ਵਿਚ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ। ਸਾਡੇ ਕੋਲ ਇੱਕ ਬੇਮਿਸਾਲ ਸੈਮੀਕੰਡਕਟਰ ਡਿਜ਼ਾਈਨ ਪ੍ਰਤਿਭਾ ਪੂਲ ਹੈ ਜੋ ਵਿਸ਼ਵ ਦੇ ਸੈਮੀਕੰਡਕਟਰ ਡਿਜ਼ਾਈਨ ਇੰਜੀਨੀਅਰਾਂ ਦਾ 20 ਪ੍ਰਤੀਸ਼ਤ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 25 ਕੰਪਨੀਆਂ ਦੇ ਸੈਮੀਕੰਡਕਟਰ ਡਿਜ਼ਾਈਨ ਸੈਂਟਰ ਹਨ। ਛੇਵਾਂ, ਅਸੀਂ ਭਾਰਤੀ ਨਿਰਮਾਣ ਖੇਤਰ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਉਹ ਵੀ ਉਸ ਸਮੇਂ ਜਦੋਂ ਪੂਰੀ ਦੁਨੀਆ ਮਹਾਂਮਾਰੀ ਨਾਲ ਲੜ ਰਹੀ ਸੀ। ਭਾਰਤ ਨਾ ਸਿਰਫ਼ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਿਹਾ ਸੀ ਸਗੋਂ ਆਰਥਿਕਤਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਹੈ।
ਇਸ ਤਿੰਨ ਰੋਜ਼ਾ ਕਾਨਫਰੰਸ ਦਾ ਉਦੇਸ਼ ਭਾਰਤ ਨੂੰ ਵਿਸ਼ਵ ਪੱਧਰ 'ਤੇ ਸੈਮੀਕੰਡਕਟਰ ਹੱਬ ਬਣਾਉਣਾ ਅਤੇ ਚਿੱਪ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਅਨੁਕੂਲ ਮਾਹੌਲ ਬਣਾਉਣ ਲਈ ਕੰਮ ਕਰਨਾ ਹੈ। ਇਸ ਦਾ ਉਦੇਸ਼ ਭਾਰਤ ਨੂੰ ਇਲੈਕਟ੍ਰੋਨਿਕਸ ਦੇ ਖੇਤਰ 'ਚ ਚੋਟੀ 'ਤੇ ਬਣਾਉਣਾ ਹੈ। ਕਾਨਫਰੰਸ ਵਿੱਚ ਦੁਨੀਆ ਭਰ ਤੋਂ ਸੈਮੀਕੰਡਕਟਰ ਖੇਤਰ ਦੀਆਂ ਸਰਵੋਤਮ ਸੰਸਥਾਵਾਂ ਦੇ ਪ੍ਰਤੀਨਿਧ ਅਤੇ ਮਾਹਰ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ED ਦੀ ਵੱਡੀ ਕਾਰਵਾਈ: Xiaomi ਦੀ 5,551 ਹਜ਼ਾਰ ਕਰੋੜ ਦੀ ਸੰਪਤੀ ਕੀਤੀ ਜ਼ਬਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅੱਜ ਫਿਰ ਚਮਕਿਆ ਸੋਨਾ, ਚਾਂਦੀ ਦੇ ਭਾਅ ਵੀ ਚੜ੍ਹੇ, ਜਾਣੋ ਤਾਜ਼ਾ ਰੇਟ
NEXT STORY