ਨਵੀਂ ਦਿੱਲੀ–ਰੇਟਿੰਗ ਏਜੰਸੀ ਫਿੱਚ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦਾ ਸਾਹਮਣਾ ਕਰ ਰਹੀਆਂ ਅਡਾਨੀ ਸਮੂਹ ਦੀਆਂ ਕੰਪਨੀਆਂ ’ਤੇ ਭਾਰਤੀ ਬੈਂਕਾਂ ਦਾ ਕਰਜ਼ਾ ਇੰਨਾ ਜ਼ਿਆਦਾ ਨਹੀਂ ਹੈ ਕਿ ਉਨ੍ਹਾਂ ਦੇ ਕਰਜ਼ੇ ਪੋਰਟਫੋਲੀਓ ਲਈ ਕੋਈ ਠੋਸ ਜੋਖਮ ਪੈਦਾ ਹੋਵੇ। ਅਮਰੀਕੀ ਨਿਵੇਸ਼ ਖੋਜ ਫਰਮ ਹਿੰਡਨਬਰਗ ਰਿਸਰਚ ਦੀ ਪ੍ਰਤੀਕੂਲ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਆਈ ਹੈ। ਇਸ ਕਾਰਣ ਭਾਰਤੀ ਬੈਂਕਾਂ ਦੇ ਸਮੂਹ ਨੂੰ ਦਿੱਤੇ ਗਏ ਕਰਜ਼ੇ ਨੂੰ ਲੈ ਵੀ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ।
ਬੈਂਕਾਂ ਦੀ ਰੇਟਿੰਗ ਇਸ ਉਮੀਦ ’ਤੇ ਆਧਾਰਿਤ ਹੁੰਦੀ ਹੈ ਕਿ ਉਨ੍ਹਾਂ ਨੂੰ ਕਰਜ਼ੇ ਫਸਣ ਦੀ ਸਥਿਤੀ ’ਚ ਲੋੜ ਪੈਣ ’ਤੇ ਅਸਧਾਰਣ ਸਰਕਾਰੀ ਸਮਰਥਨ ਮਿਲ ਜਾਏਗਾ। ਫਿੱਚ ਰੇਟਿੰਗਸ ਨੇ ਤਿੰਨ ਫਰਵਰੀ ਨੂੰ ਵੀ ਕਿਹਾ ਸੀ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਅਤੇ ਸ਼ੇਅਰਾਂ ਨਾਲ ਸਬੰਧਤ ਉਸ ਦੀ ਰੇਟਿੰਗ ’ਚ ਹਿੰਡਨਬਰਗ ਰਿਪੋਰਟ ਦਾ ਤੁਰੰਤ ਕੋਈ ਅਸਰ ਨਹੀਂ ਪਵੇਗਾ। ਫਿੱਚ ਨੇ ਕਿਹਾ ਕਿ ਜੇ ਅਡਾਨੀ ਸਮੂਹ ਦੇ ਵੱਡੇ ਹਿੱਸੇ ਦੇ ਤਨਾਅਗ੍ਰਸਤ ਹੋਣ ਦੀ ਕਾਲਪਨਿਕ ਸਥਿਤੀ ’ਚ ਵੀ ਭਾਰਤੀ ਬੈਂਕਾਂ ਦਾ ਕਰਜ਼ਾ ਜੋਖਮ ਪ੍ਰਬੰਧਨ ਯੋਗ ਹੋਵੇਗਾ ਅਤੇ ਇਨ੍ਹਾਂ ਬੈਂਕਾਂ ਦੀ ਵਿਵਹਾਰਿਕਤਾ ਰੇਟਿੰਗ ’ਤੇ ਵੀ ਉਸ ਦਾ ਕੋਈ ਪ੍ਰਤੀਕੂਲ ਨਤੀਜਾ ਨਹੀਂ ਹੋਵਗਾ।
ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਰੇਟਿੰਗ ਏਜੰਸੀ ਨੇ ਕਿਹਾ ਕਿ ਫਿੱਚ ਰੇਟਿੰਗ ਵਾਲੇ ਭਾਰਤੀ ਬੈਂਕਾਂ ਦੇ ਕੁੱਲ ਉਧਾਰ ’ਚ ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੀ ਹਿੱਸੇਦਾਰੀ 0.8-1.2 ਫੀਸਦੀ ਹੈ ਜੋ ਕਿ ਕੁੱਲ ਇਕਵਿਟੀ ਦਾ ਕਰੀਬ 7 ਤੋਂ 13 ਫੀਸਦੀ ਹੈ। ਹਾਲਾਂਕਿ ਫਿੱਚ ਨੇ ਕਿਹਾ ਕਿ ਅਡਾਨੀ ਸਮੂਹ ਨਾਲ ਸਬੰਧਤ ਕੁੱਝ ਅਜਿਹੇ ਗੈਰ-ਪੋਸ਼ਿਤ ਕਰਜ਼ੇ ਹੋ ਸਕਦੇ ਹਨ, ਜਿਨ੍ਹਾਂ ਦੀ ਜਾਣਕਾਰੀ ਨਾ ਦਿੱਤੀ ਗਈ ਹੋਵੇ। ਪਰ ਰੇਟਿੰਗ ਏਜੰਸੀ ਨੂੰ ਅਜਿਹੀ ਹੋਲਡਿੰਗ ਦੇ ਵੰਡੇ ਕਰਜ਼ੇ ਦੀ ਤੁਲਣਾ ’ਚ ਘੱਟ ਹੀ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਰੇਟਿੰਗ ਏਜੰਸੀ ਨੇ ਅਜਿਹੇ ਜੋਖਮ ਨੂੰ ਲੈ ਕੇ ਅਪੀਲ ਵੀ ਕੀਤੀ ਹੈ ਕਿ ਇਸ ਵਿਵਾਦ ਦਾ ਅਸਰ ਵਿਆਪਕ ਹੋ ਜਾਵੇ ਅਤੇ ਭਾਰਤ ਦੀ ਸਾਖ ’ਤੇ ਅਸਰ ਪਾਏ।
ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਅਡਾਨੀ ਸਮੂਹ ਨੂੰ ਕਰਜ਼ੇ ਨਾਲ ਬੈਂਕਾਂ ਦੀ ਕਰਜ਼ੇ ਦੀ ਗੁਣਵੱਤਾ ’ਤੇ ਅਸਰ ਨਹੀਂ : ਮੂਡੀਜ਼
ਸਾਖ ਤੈਅ ਕਰਨ ਵਾਲੀ ਏਜੰਸੀ ਮੂਡੀਜ਼ ਨੇ ਕਿਹਾ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਬੈਂਕਾਂ ਦਾ ਕਰਜ਼ਾ ਇੰਨਾ ਜ਼ਿਆਦਾ ਨਹੀਂ ਹੈ ਕਿ ਉਨ੍ਹਾਂ ਦੀ ਕਰਜ਼ੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕੇ। ਮੂਡੀਜ਼ ਇਨਵੈਸਟਰ ਸਰਵਿਸ ਨੇ ਕਿਹਾ ਿਕ ਅਡਾਨੀ ਸਮੂਹ ਨੂੰ ਕਰਜ਼ਾ ਦੇਣ ਦੇ ਮਾਮਲੇ ’ਚ ਜਨਤਕ ਖੇਤਰ ਦੇ ਬੈਂਕ ਨਿੱਜੀ ਬੈਂਕਾਂ ਤੋਂ ਕਿਤੇ ਅੱਗੇ ਹਨ ਪਰ ਜ਼ਿਆਦਾਤਰ ਬੈਂਕਾਂ ਦੇ ਕੁੱਲ ਕਰਜ਼ੇ ਦੇ ਵੰਡ ’ਚ ਅਡਾਨੀ ਸਮੂਹ ਦੀ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਹੈ। ਇਸ ਸੰਦਰਭ ’ਚ ਮੂਡੀਜ਼ ਨੇ ਕਿਹਾ ਕਿ ਬੈਂਕਾਂ ਦਾ ਜੋਖਮ ਵਧ ਸਕਦਾ ਹੈ, ਜੇ ਅਡਾਨੀ ਸਮੂਹ ਬੈਂਕਾਂ ਤੋਂ ਲਏ ਗਏ ਕਰਜ਼ੇ ’ਤੇ ਵਧੇਰੇ ਨਿਰਭਰ ਹੋ ਜਾਂਦਾ ਹੈ। ਮੂਡੀਜ਼ ਨੇ ਕਿਹਾ ਕਿ ਭਾਰਤੀ ਬੈਂਕਾਂ ਦੇ ਕਰਜ਼ੇ ਨੂੰ ਲੈ ਕੇ ਭਾਵੇਂ ਜੋਖਮ ਘੱਟ ਹੈ ਪਰ ਮੌਜੂਦਾ ਘਟਨਾਕ੍ਰਮ ਕਾਰਣ ਅਡਾਨੀ ਸਮੂਹ ਨੂੰ ਕੌਮਾਂਤਰੀ ਬਾਜ਼ਾਰ ਤੋਂ ਮਿਲਣ ਵਾਲੇ ਫੰਡ ’ਚ ਗਿਰਾਵਟ ਆ ਸਕਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
NEXT STORY