ਨਵੀਂ ਦਿੱਲੀ— ਇੰਡੀਗੋ, ਜੈੱਟ ਏਅਰਵੇਜ਼ ਤੇ ਸਪਾਈਸਜੈੱਟ ਨੇ ਖੇਤਰੀ ਕੁਨੈਕਟੀਵਿਟੀ ਯੋਜਨਾ (ਉਡਾਣ) ਤਹਿਤ ਉਡਾਣਾਂ ਦੇ ਸੰਚਾਲਨ ਲਈ ਬੋਲੀਆਂ ਲਾਈਆਂ ਹਨ। ਉਡਾਣ ਯੋਜਨਾ ਤਹਿਤ ਦੂਜੇ ਦੌਰ ਦੀਆਂ ਬੋਲੀਆਂ 'ਚ ਸਰਕਾਰ ਨੂੰ ਕੁਲ 141 ਸ਼ੁਰੂਆਤੀ ਪ੍ਰਸਤਾਵ ਮਿਲੇ ਹਨ। ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉੱਡੇ ਦੇਸ਼ ਦਾ ਆਮ ਨਾਗਰਿਕ (ਉਡਾਣ) ਯੋਜਨਾ ਦੇ ਦੂਜੇ ਪੜਾਅ ਲਈ ਵਿੱਤੀ ਬੋਲੀਆਂ ਵੀਰਵਾਰ ਨੂੰ ਖੋਲ੍ਹੀਆਂ ਜਾਣਗੀਆਂ। ਇਸ ਦੇ ਲਈ ਤਕਨੀਕੀ ਬੋਲੀਆਂ 5 ਦਸੰਬਰ ਨੂੰ ਖੋਲ੍ਹੀਆਂ ਗਈਆਂ ਸਨ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇੰਡੀਗੋ, ਸਪਾਈਸਜੈੱਟ, ਜੈੱਟ ਏਅਰਵੇਜ਼ ਅਤੇ ਜੂਮ ਏਅਰ ਉਨ੍ਹਾਂ ਕੰਪਨੀਆਂ 'ਚ ਹਨ, ਜਿਨ੍ਹਾਂ ਨੇ ਦੂਜੇ ਦੌਰ ਲਈ ਬੋਲੀਆਂ ਲਾਈਆਂ ਹਨ। ਅਧਿਕਾਰੀ ਨੇ ਕਿਹਾ ਕਿ ਇੰਡੀਗੋ ਤੇ ਸਪਾਈਸਜੈੱਟ ਨੇ ਇਸ ਯੋਜਨਾ ਤਹਿਤ ਆਪਣੀਆਂ ਪ੍ਰਸਤਾਵਿਤ ਉਡਾਣਾਂ ਲਈ ਕਿਸੇ ਤਰ੍ਹਾਂ ਦਾ ਵੀ. ਜੀ. ਐੱਫ. ਨਹੀਂ ਮੰਗਿਆ ਹੈ। ਵੀ. ਜੀ. ਐੱਫ. (ਵਾਇਆਬਿਲਟੀ ਗੈਪ ਫੰਡਿੰਗ) ਯਾਨੀ ਉਨ੍ਹਾਂ ਪ੍ਰਾਜੈਕਟਾਂ ਲਈ ਮਾਲੀ ਮਦਦ ਜੋ ਆਰਥਿਕ ਤੌਰ 'ਤੇ ਠੀਕ ਹਨ ਪਰ ਵਿੱਤੀ ਤੌਰ 'ਤੇ ਨਹੀਂ। ਦੂਜੇ ਦੌਰ ਦੀ ਬੋਲੀ 'ਚ ਜ਼ੀਰੋ ਵੀ. ਜੀ. ਐੱਫ. ਜ਼ਰੂਰੀ ਕਰਨ ਦੇ ਨਾਲ ਕੁਲ 25 ਪ੍ਰਸਤਾਵ ਮਿਲੇ ਹਨ। ਇਨ੍ਹਾਂ 'ਚ ਇੰਡੀਗੋ ਤੇ ਸਪਾਈਸਜੈੱਟ ਦੇ ਵੀ ਪ੍ਰਸਤਾਵ ਸ਼ਾਮਲ ਹਨ।
ਡੈਨਿਮ ਉਦਯੋਗ 'ਤੇ ਜੀ. ਐੱਸ. ਟੀ. ਦੀ ਮਾਰ
NEXT STORY