ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦਾ ਸ਼ੁੱਧ ਲਾਭ ਚਾਲੂ ਵਿੱਤ ਸਾਲ ਦੀ ਤੀਸਰੀ ਤਿਮਾਹੀ 'ਚ 56.40 ਫੀਸਦੀ ਵਧ ਕੇ 762.03 ਕਰੋੜ ਰੁਪਏ 'ਤੇ ਪੁੱਜ ਗਿਆ। ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ 'ਚ ਉਸ ਨੇ 4,87.26 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਅੱਜ ਹੋਈ ਬੈਠਕ 'ਚ ਵਿੱਤ ਨਤੀਜਿਆਂ ਨੂੰ ਮੰਜ਼ੂਰੀ ਦਿੱਤੀ ਗਈ। ਤਿਮਾਹੀ 'ਚ ਉਸ ਦੀ ਕੁੱਲ ਆਮਦਨੀ 5,158.43 ਕਰੋੜ ਰੁਪਏ ਤੋਂ ਵਧ ਕੇ 6.449.79 ਕਰੋੜ ਰੁਪਏ 'ਤੇ ਪੁੱਜ ਗਈ। ਇਸ ਪ੍ਰਕਾਰ ਇਸ 'ਚ 25 ਫੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਦੇ ਸੀਨੀਅਰ ਅਤੇ ਨਿਰਦੇਸ਼ਕ ਆਦੀਤਿਅ ਨੇ ਨਤੀਜਿਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਤਿਮਾਹੀ ਦੌਰਾਨ 7.6 ਅਰਬ ਰੁਪਏ ਦੇ ਸ਼ੁੱਧ ਲਾਭ ਦੀ ਘੋਸ਼ਣਾ ਕਰਦੇ ਹੋਏ ਮੈਂਨੂੰ ਖੁਸ਼ੀ ਹੈ।
ਕੁੱਲ ਖਰਚ 18 ਫੀਸਦੀ ਵਧ ਕੇ 5,378.19 ਕਰੋੜ ਰੁਪਏ 'ਤੇ ਹੋ ਗਿਆ। ਜਹਾਜ਼ ਇੰਧਣ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਉਸ ਦਾ ਖਰਚ 20.6 ਫੀਸਦੀ ਦੇ ਵਾਧੇ ਨਾਲ 2,016.01 ਕਰੋੜ ਰੁਪਏ 'ਤੇ ਪੁੱਜ ਗਿਆ। ਕੰਪਨੀ ਨੇ ਕਿਹਾ ਕਿ ਬਿਹਤਰ ਮਾਲਿਆ ਪ੍ਰਬੰਧਕ ਕਾਰਨ ਉਸ ਦਾ ਮੁਨਾਫਾ ਵਧਿਆ ਹੈ।
ਰਿਲਾਇੰਸ ਜਿਓ ਕੁਆਇਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ
NEXT STORY