ਮੁੰਬਈ - ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵਾਇਦਾ ਬਾਜ਼ਾਰ ਵਿੱਚ ਇਹ 83,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸਪਾਸ ਬਣੀ ਹੋਈ ਹੈ। ਚਾਂਦੀ ਦੀ ਮੰਗ ਵਧਣ ਅਤੇ ਸਪਲਾਈ ਘਟਣ ਕਾਰਨ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ। ਇਲੈਕਟ੍ਰਿਕ ਵਾਹਨਾਂ, ਸੋਲਰ ਪੈਨਲਾਂ ਅਤੇ ਮੈਡੀਕਲ ਉਪਕਰਣਾਂ ਵਿੱਚ ਚਾਂਦੀ ਦੀ ਵਰਤੋਂ ਵੱਧ ਰਹੀ ਹੈ, ਜਿਸ ਕਾਰਨ ਇਸਦੀ ਮੰਗ ਵਧ ਗਈ ਹੈ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ
ਐਚਡੀਐਫਸੀ ਸਕਿਓਰਿਟੀਜ਼ ਦੇ ਅਨੁਜ ਗੁਪਤਾ ਅਨੁਸਾਰ, ਚਾਂਦੀ ਦੀ ਵਿਸ਼ਵਵਿਆਪੀ ਸਪਲਾਈ ਵਿੱਚ ਕਮੀ ਹੈ ਅਤੇ 2024 ਵਿੱਚ ਇਸ ਦੀ ਮੰਗ 7,513 ਟਨ ਘੱਟ ਰਹਿਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਚਾਂਦੀ ਦੀ ਕੀਮਤ 90,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।
ਵਧ ਰਹੀ ਹੈ ਚਾਂਦੀ ਦੀ ਉਦਯੋਗਿਕ ਵਰਤੋਂ
ਸਾਲ 2023 'ਚ ਸੋਲਰ ਪੈਨਲਾਂ, ਇਲੈਕਟ੍ਰੋਨਿਕਸ, ਇਲੈਕਟ੍ਰਿਕ ਵਾਹਨਾਂ ਆਦਿ 'ਚ ਚਾਂਦੀ ਦੀ ਮੰਗ 11 ਫੀਸਦੀ ਵਧ ਕੇ 20,353 ਟਨ ਹੋ ਗਈ। ਸਾਲ 2024 'ਚ ਵੀ ਚਾਂਦੀ ਦੀ ਉਦਯੋਗਿਕ ਮੰਗ ਵਧ ਰਹੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!
ਦੁੱਗਣੀ ਹੋ ਜਾਵੇਗੀ ਸੋਲਰ ਪੈਨਲਾਂ ਵਿੱਚ ਚਾਂਦੀ ਦੀ ਵਰਤੋਂ
ਇਸ ਸਮੇਂ ਭਾਰਤ ਸਮੇਤ ਦੁਨੀਆ ਭਰ 'ਚ ਸੂਰਜੀ ਊਰਜਾ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੋਲਰ ਪੈਨਲਾਂ ਵਿੱਚ ਚਾਂਦੀ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਸੋਲਰ ਪੈਨਲਾਂ ਵਿੱਚ ਚਾਂਦੀ ਦੀ ਵਰਤੋਂ 2025 ਤੱਕ ਦੁੱਗਣੀ ਹੋਣ ਦੀ ਉਮੀਦ ਹੈ।
ਇਲੈਕਟ੍ਰਿਕ ਵਾਹਨਾਂ ਵਿੱਚ ਚਾਂਦੀ ਦੀ ਵਰਤੋਂ
ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ ਇਲੈਕਟ੍ਰਿਕ ਵਾਹਨਾਂ ਨੂੰ ਪਹਿਲ ਦੇ ਰਹੇ ਹਨ। ਇਸ ਕਾਰਨ ਈਵੀ 'ਚ ਚਾਂਦੀ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਇਸ ਕਾਰਨ ਈਵੀ 'ਚ ਚਾਂਦੀ ਦੀ ਮੰਗ ਸਾਲ 2025 ਤੱਕ 5,250 ਟਨ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ
ਚਾਂਦੀ ਦੇ ਗਹਿਣਿਆਂ ਦੀ ਮੰਗ ਵਧ ਰਹੀ
ਚਾਂਦੀ ਦੇ ਗਹਿਣਿਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਸਾਲ 2023 ਵਿੱਚ ਚਾਂਦੀ ਦੇ ਗਹਿਣਿਆਂ ਦੀ ਮੰਗ 5,655 ਟਨ ਸੀ। ਇਸ ਸਾਲ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ
ਇਜ਼ਰਾਈਲ-ਹਮਾਸ ਅਤੇ ਰੂਸ-ਯੂਕਰੇਨ ਯੁੱਧ ਵਰਗੇ ਭੂ-ਰਾਜਨੀਤਿਕ ਤਣਾਅ ਦੇ ਮੱਦੇਨਜ਼ਰ, ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨੇ ਅਤੇ ਚਾਂਦੀ ਦੀ ਖਰੀਦ ਵਧਾ ਰਹੇ ਹਨ।
ਵਿਆਜ ਦਰਾਂ ਘਟਦੀਆਂ ਹਨ ਤਾਂ ਵਧਣਗੀਆਂ ਚਾਂਦੀ ਦੀਆਂ ਕੀਮਤਾਂ
ਮੱਧ ਸਤੰਬਰ 'ਚ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ 'ਚ ਵਿਆਜ ਦਰਾਂ 'ਚ ਵੱਡੀ ਕਟੌਤੀ ਕੀਤੇ ਜਾਣ ਦੀ ਮਜ਼ਬੂਤ ਸੰਭਾਵਨਾ ਹੈ। ਅਮਰੀਕਾ ਵਿੱਚ 2008 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ। ਇਸ ਨਾਲ ਚਾਂਦੀ ਦੀ ਖਪਤ ਵਧੇਗੀ।
ਕੀਮਤਾਂ ਕਿੱਥੇ ਪਹੁੰਚਣਗੀਆਂ?
ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਪਿਛਲੇ 10-12 ਸਾਲਾਂ 'ਚ ਚਾਂਦੀ ਨਹੀਂ ਚਲੀ, ਇਸ ਲਈ ਖਾਣਾਂ 'ਚ ਲਾਗਤ ਵਧੀ ਅਤੇ ਉਤਪਾਦਨ ਘਟਿਆ। ਹੁਣ ਉਦਯੋਗਿਕ ਵਰਤੋਂ ਵਧਣ ਕਾਰਨ ਸਪਲਾਈ ਦੀ ਕਮੀ ਹੈ। ਉਨ੍ਹਾਂ ਮੁਤਾਬਕ ਅਗਲੇ 1 ਸਾਲ 'ਚ ਚਾਂਦੀ ਦੀ ਕੀਮਤ ਵਧ ਕੇ 1.25 ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਪ੍ਰਤੀ ਕਿਲੋ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਕਾਰੋਬਾਰੀ ਗੌਤਮ ਥਾਪਰ ਦੀ 78 ਕਰੋੜ ਦੀ ਜ਼ਮੀਨ ਕੀਤੀ ਕੁਰਕ
NEXT STORY