ਬਿਜ਼ਨੈੱਸ ਡੈਸਕ- ਮਹਾਂਮਾਰੀ ਦੇ ਬਾਅਦ ਅੰਤਰਰਾਸ਼ਟਰੀ ਸ਼ੇਅਰਾਂ 'ਚ ਸਿੱਧੇ ਨਿਵੇਸ਼ 'ਚ ਆਈ ਤੇਜ਼ੀ ਪ੍ਰਭਾਵਿਤ ਹੋ ਸਕਦੀ ਹੈ। ਉਦਾਰੀਕਰਨ ਰੈਮਿਟੈਂਸ ਸਕੀਮ (ਐੱਲ.ਆਰ.ਐੱਸ) ਦੀ ਵਰਤੋਂ ਕਰਕੇ ਭਾਰਤ ਤੋਂ ਬਾਹਰ ਭੇਜੇ ਗਏ ਧਨ 'ਤੇ ਬਜਟ 'ਚ 20 ਫ਼ੀਸਦੀ ਸਰੋਤ 'ਤੇ ਟੈਕਸ ਕਲੈਕਸ਼ਨ (ਟੀ.ਸੀ.ਐੱਸ) ਦੀ ਵਿਵਸਥਾ ਕੀਤੇ ਜਾਣ ਤੋਂ ਬਾਅਦ ਅਜਿਹਾ ਹੋਣ ਦੀ ਸੰਭਾਵਨਾ ਹੈ। ਇਸ ਰਕਮ ਨੂੰ ਬਾਅਦ 'ਚ ਐਡਜਸਟ ਕੀਤਾ ਜਾ ਸਕਦਾ ਹੈ, ਪਰ ਟੈਕਸ ਭਰਨ ਤੱਕ 20 ਫ਼ੀਸਦੀ ਪੂੰਜੀ ਬਲਾਕ ਕਾਰਨ ਵਿਦੇਸ਼ੀ ਸ਼ੇਅਰਾਂ 'ਚ ਸਿੱਧਾ ਨਿਵੇਸ਼ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਜ਼ੀਰੋਧਾ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਨਿਤਿਨ ਕਾਮਤ ਨੇ ਕਿਹਾ, “ਸਾਲ ਦੇ ਅੰਤ 'ਚ ਆਮਦਨ ਟੈਕਸ ਰਿਟਰਨ ਭਰਦੇ ਸਮੇਂ ਟੀ.ਸੀ.ਐੱਸ ਦਾ ਦਾਅਵਾ ਕੀਤਾ ਜਾ ਸਕਦਾ ਹੈ। ਪਰ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਉਦੋਂ ਤੱਕ 20 ਫ਼ੀਸਦੀ ਪੂੰਜੀ ਬਲਾਕ ਹੋਣ ਨਾਲ ਲੋਕ ਸਹਿਜ ਹੋਣਗੇ। ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਸਾਰੇ ਪਲੇਟਫਾਰਮਾਂ 'ਤੇ ਪਵੇਗਾ, ਜੋ ਅੰਤਰਰਾਸ਼ਟਰੀ ਸਟਾਕਾਂ ਅਤੇ ਅੰਤਰਰਾਸ਼ਟਰੀ ਕ੍ਰਿਪਟੋ ਐਕਸਚੇਂਜਾਂ ਦੀ ਪੇਸ਼ਕਸ਼ ਕਰ ਰਹੇ ਹਨ।
ਇਹ ਵੀ ਪੜ੍ਹੋ-ਅਡਾਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਮੂਡੀਜ਼ ਨੇ ਕਿਹਾ-ਪੈਸਾ ਜੁਟਾਉਣ ’ਚ ਹੋਵੇਗੀ ਦਿੱਕਤ
ਧਰੁਵ ਐਡਵਾਈਜ਼ਰਜ਼ 'ਚ ਪਾਰਟਨਰ ਮੇਹੁਲ ਭੇਡਾ ਨੇ ਕਿਹਾ, “ਇਸ ਕਦਮ ਨਾਲ ਅੰਤਰਰਾਸ਼ਟਰੀ ਇਕੁਇਟੀ 'ਚ ਸਿੱਧੇ ਪੈਸਾ ਲਗਾਉਣ ਨਾਲ ਨਿਵੇਸ਼ਕ ਨਿਰਾਸ਼ ਹੋਣਗੇ। ਇਸ ਨਾਲ ਸਿੱਧੇ ਤੌਰ 'ਤੇ ਵੱਡੇ ਪੈਮਾਨੇ 'ਤੇ ਨਕਦੀ ਬਾਹਰ ਜਾਂਦੀ ਹੈ। ਅੰਤਰਰਾਸ਼ਟਰੀ ਸ਼ੇਅਰਾਂ 'ਚ ਨਿਵੇਸ਼ 2020 'ਚ ਵਧਣਾ ਸ਼ੁਰੂ ਹੋਇਆ। ਨਾਲ ਹੀ ਘਰੇਲੂ ਸ਼ੇਅਰਾਂ ਅਤੇ ਕ੍ਰਿਪਟੋਕਰੰਸੀ 'ਚ ਵੀ ਕਾਰੋਬਾਰ ਵਧਿਆ। ਇਹ ਇਸ ਦੀ ਸਰਲਤਾ ਅਤੇ ਸਟਾਕਾਂ ਦੀ ਵਿਭਿੰਨਤਾ ਦੀ ਜ਼ਰੂਰਤ ਦੇ ਕਾਰਨ ਹੈ। ਫਿਨਟੇਕ ਪਲੇਟਫਾਰਮ ਅੰਤਰਰਾਸ਼ਟਰੀ ਸ਼ੇਅਰਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ 'ਚ ਗਲੋਬਲਾਈਜ਼, ਸਟਾਕਲ ਅਤੇ ਇੰਡਮਨੀ ਆਦਿ ਸ਼ਾਮਲ ਹਨ। ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ 'ਚ ਮਹੱਤਵ ਮਿਲਿਆ ਹੈ।
ਇਹ ਵੀ ਪੜ੍ਹੋ-Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ
ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਕੁਇਟੀ ਅਤੇ ਡੇਟ 'ਚ ਨਿਵੇਸ਼ ਲਈ ਰੇਮੀਟੈਂਸ 2019-20 ਅਤੇ 2021-22 ਦੇ ਵਿਚਕਾਰ 73 ਫ਼ੀਸਦੀ ਵਧ ਕੇ 76.66 ਕਰੋੜ ਡਾਲਰ ਹੋ ਗਿਆ ਹੈ। ਬਦਲਾਅ ਸਿੱਖਿਆ ਅਤੇ ਡਾਕਟਰੀ ਇਲਾਜ ਨੂੰ ਛੱਡ ਕੇ ਟੀ.ਸੀ.ਐੱਸ. 'ਚ ਸਾਰੇ ਰੇਮੀਟੈਂਸ 'ਤੇ ਲਾਗੂ ਹੈ। ਅੰਤਰਰਾਸ਼ਟਰੀ ਸ਼ੇਅਰਾਂ ਦੀ ਪੇਸ਼ਕਸ਼ ਕਰ ਰਹੇ ਪਲੇਟਫਾਰਮਾਂ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਰਿਲਾਇੰਸ ਇੰਡਸਟਰੀਜ਼ ਨੂੰ ਵੀ ਲੱਗ ਚੁੱਕਾ ਹੈ ਗੌਤਮ ਅਡਾਨੀ ਤੋਂ ਪਹਿਲਾਂ ਵੱਡਾ ਝਟਕਾ, ਜਾਣੋ 40 ਸਾਲ ਪੁਰਾਣੇ ਮਾਮਲੇ ਬਾਰੇ
NEXT STORY