ਨਵੀਂ ਦਿੱਲੀ (ਭਾਸ਼ਾ) – ਪਾਰਟੀਸਿਪੇਟਰੀ ਨੋਟ (ਪੀ-ਨੋਟ) ਰਹੀਂ ਭਾਰਤੀ ਬਾਜ਼ਾਰ ’ਚ ਨਿਵੇਸ਼ ਅਕਤੂਬਰ ਦੇ ਅਖੀਰ ਤੱਕ ਵਧ ਕੇ 1.02 ਲੱਖ ਕਰੋੜ ਰੁਪਏ ਹੋ ਗਿਆ। ਇਹ 43 ਮਹੀਨਿਆਂ ਦਾ ਉੱਚ ਪੱਧਰ ਹੈ। ਪੀ-ਨੋਟ ਰਜਿਸਟਰਡ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਵਲੋਂ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜੋ ਸਿੱਧੇ ਖੁਦ ਨੂੰ ਰਜਿਸਟਰਡ ਕੀਤੇ ਬਿਨਾਂ ਭਾਰਤੀ ਸ਼ੇਅਰ ਬਾਜ਼ਾਰ ਦਾ ਹਿੱਸਾ ਬਣਨਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਇਕ ਉੱਚਿਤ ਪ੍ਰਕਿਰਿਆ ’ਚੋਂ ਲੰਘਣਾ ਹੁੰਦਾ ਹੈ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਕੜਿਆਂ ਮੁਤਾਬਕ ਅਕਤੂਬਰ ਦੇ ਅਖੀਰ ਤੱਕ ਭਾਰਤੀ ਬਾਜ਼ਾਰਾਂ ’ਚ ਪੀ-ਨੋਟ ਨਿਵੇਸ਼ ਦਾ ਮੁੱਲ (ਇਕਵਿਟੀ, ਡੇਟ ਅਤੇ ਹਾਈਬ੍ਰਿਡ ਸਕਿਓਰਿਟੀ) 1,02,553 ਕਰੋੜ ਰੁਪਏ ਸੀ। ਇਹ ਮਾਰਚ 2018 ਤੋਂ ਬਾਅਦ ਦਾ ਉੱਚ ਪੱਧਰ ਹੈ। ਉਦੋਂ ਪੀ-ਨੋਟ ਰਾਹੀਂ 1,06,403 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਸੇਬੀ ’ਚ ਰਜਿਸਟਰਡ ਪੋਰਟਫੋਲੀਓ ਪ੍ਰਬੰਧਨ ਸੇਵਾ (ਪੀ. ਐੱਮ. ਐੱਸ. ) ਕੰਪਨੀ ਪਾਈਪਰ ਸੇਰਿਕਾ ਦੇ ਸੰਸਥਾਪਕ ਅਤੇ ਫੰਡ ਪ੍ਰਬੰਧਕ ਅਭੈ ਅੱਗਰਵਾਲ ਨੇ ਕਿਹਾ ਕਿ ਅਕਤੂਬਰ ’ਚ ਪੀ-ਨੋਟ ਦੇ ਮਾਧਿਅਮ ਰਾਹੀਂ ਕੁੱਲ ਨਿਵੇਸ਼ 5000 ਕਰੋੜ ਰੁਪਏ ਦੇ ਵਾਧੇ ਨਾਲ 1.02 ਲੱਖ ਕਰੋੜ ਰੁਪਏ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਇਕਵਿਟੀ ਦਾ ਮੁੱਲ ਲਗਭਗ 7000 ਕਰੋੜ ਰੁਪਏ ਵਧ ਗਿਆ ਜਦ ਕਿ ਬਾਂਡ ’ਚ ਨਿਵੇਸ਼ ਮੁੱਲ 2000 ਕਰੋੜ ਰੁਪਏ ਡਿੱਗ ਗਿਆ। ਐੱਫ. ਪੀ. ਆਈ. ਦੇ ਰੁਖ ’ਚ ਇਹ ਬਦਲਾਅ ਹੈਰਾਨੀਜਨਕ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਲੰਮੀ ਮਿਆਦ ਦੀਆਂ ਵਿਆਜ ਦਰਾਂ ਹੇਠਾਂ ਆ ਗਈਆਂ ਹਨ ਅਤੇ ਮਹਿੰਗਾਈ ਦੇ ਦਬਾਅ ’ਚ ਰਿਜ਼ਰਵ ਬੈਂਕ 2022 ’ਚ ਦਰਾਂ ’ਚ ਵਾਧਾ ਕਰਨ ਲਈ ਮਜਬੂਰ ਹੋਵੇਗਾ।
ਦਿਵਾਲੀਆ ਕਾਨੂੰਨ ’ਚ ਵੱਡੇ ਬਦਲਾਅ ਦੀ ਤਿਆਰੀ, ਪ੍ਰਕਿਰਿਆ ’ਚ ਤੇਜ਼ੀ ਲਈ IBC ’ਚ ਹੋਵੇਗੀ ਸੋਧ
NEXT STORY