ਨਵੀਂ ਦਿੱਲੀ-ਭਾਰੀ ਉਦਯੋਗ ਮੰਤਰਾਲਾ ਦੇ ਅਧੀਨ ਆਉਣ ਵਾਲੀਆਂ 18 ਜਨਤਕ ਕੰਪਨੀਆਂ ਦਾ ਨਿਵੇਸ਼ ਅਗਲੇ ਵਿੱਤੀ ਸਾਲ 2018-19 ਲਈ ਲਗਭਗ ਅੱਧਾ ਹੋ ਕੇ 437.22 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।
ਚਾਲੂ ਵਿੱਤੀ ਸਾਲ ਦੌਰਾਨ ਇਹ ਖਰਚਾ 883.31 ਕਰੋੜ ਰੁਪਏ ਰਹਿਣ ਦਾ ਬਜਟ ਅੰਦਾਜ਼ਾ ਹੈ। ਖ਼ਰਚ ਬਜਟ ਦੇ ਅਨੁਸਾਰ ਸਰਕਾਰ ਨੇ ਜਨਤਕ ਖੇਤਰ ਦੀ ਬਿਜਲੀ ਉਪਕਰਨ ਨਿਰਮਾਤਾ ਕੰਪਨੀ ਭੇਲ ਨੂੰ ਮੌਜੂਦਾ ਵਿੱਤੀ ਸਾਲ 'ਚ 370 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ। ਇਸ ਨੂੰ ਸੋਧ ਕੇ 296 ਕਰੋੜ ਰੁਪਏ ਕਰ ਦਿੱਤਾ, ਜਦੋਂ ਕਿ 2018-19 ਲਈ ਹੋਰ ਘਟਾ ਕੇ 225 ਕਰੋੜ ਰੁਪਏ ਕੀਤਾ ਗਿਆ ਹੈ। ਸੀਮੈਂਟ ਕਾਰਪੋਰੇਸ਼ਨ ਆਫ ਇੰਡੀਆ ਦਾ ਨਿਵੇਸ਼ 2018-19 'ਚ 42.28 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਇਹ ਰਾਸ਼ੀ ਮਾਰਚ 'ਚ ਖ਼ਤਮ ਹੋ ਰਹੇ ਮੌਜੂਦਾ ਵਿੱਤੀ ਸਾਲ ਲਈ ਸੋਧ ਕੇ ਬਜਟ ਅੰਦਾਜ਼ੇ 'ਚ 22.17 ਕਰੋੜ ਰੁਪਏ ਹੈ।
ਪੇਅ ਟੀ. ਐੱਮ. ਧੋਖਾਦੇਹੀ ਪਿੱਛੇ ਸਾਬਕਾ ਕਰਮਚਾਰੀ ਦਾ ਹੱਥ ਸੀ : ਸੀ. ਬੀ. ਆਈ.
NEXT STORY