ਨਵੀਂ ਦਿੱਲੀ-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪੇਅ ਟੀ. ਐੱਮ. ਦੀ ਆਈ. ਡੀ. ਅਤੇ ਡਿਫਾਲਟ ਪਾਸਵਰਡ ਬਣਾਉਣ ਵਾਲੀ ਪ੍ਰਣਾਲੀ ਦਾ ਇਸਤੇਮਾਲ ਕਰਕੇ ਉਸ ਨਾਲ ਕਥਿਤ ਤੌਰ 'ਤੇ ਧੋਖਾਦੇਹੀ ਕਰਨ ਨੂੰ ਲੈ ਕੇ ਉਸ ਦੇ ਇਕ ਸਾਬਕਾ ਕਰਮਚਾਰੀ ਨੂੰ ਦੋਸ਼ ਪੱਤਰ 'ਚ ਨਾਮਜ਼ਦ ਕੀਤਾ ਹੈ।
ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸਾਵਨ ਨਰਿੰਦਰ ਅਵਾਰੇ ਅਤੇ ਉਸ ਦੇ 5 ਸਾਥੀਆਂ ਨੂੰ ਨਾਮਜ਼ਦ ਕੀਤਾ ਹੈ। ਏਜੰਸੀ ਅਨੁਸਾਰ ਜਾਂਚ 'ਚ ਪਤਾ ਲੱਗਾ ਹੈ ਕਿ ਰਿਫੰਡ ਪ੍ਰਕਿਰਿਆ ਦੇ ਜਾਣਕਾਰ ਸਾਵਨ ਨੇ ਪੇਅ ਟੀ. ਐੱਮ. ਵੈਬਸਾਈਟ ਦੇ ਜ਼ਰੀਏ ਵਿਕਣ ਵਾਲੇ ਉਤਪਾਦਾਂ 'ਤੇ 20 ਤੋਂ 50 ਫੀਸਦੀ ਦੀ ਛੋਟ ਦਿੱਤੀ ਅਤੇ ਗਾਹਕਾਂ ਨੂੰ ਫਸਾਇਆ। ਸੀ. ਬੀ. ਆਈ. ਨੇ ਸਾਵਨ ਨੂੰ ਨਾਮਜ਼ਦ ਕੀਤਾ ਹੈ, ਜਿਸ ਨੇ 2 ਮਹੀਨੇ ਕੰਮ ਕਰਨ ਤੋਂ ਬਾਅਦ ਪੇਅ ਟੀ. ਐੱਮ. 'ਚੋਂ ਜਾਬ ਛੱਡ ਦਿੱਤੀ ਅਤੇ ਸੂਰਜ ਠਾਕੁਰ, ਪੁਰਸ਼ੋਤਮ ਯਾਦਵ, ਦੀਪਕ ਯਾਦਵ, ਤੁਸ਼ਾਰ ਰੇਵਰੀਆ ਅਤੇ ਰਾਜੇਸ਼ ਮੇਹੋ ਨਾਲ ਮਿਲ ਕੇ ਇਹ ਕਥਿਤ ਧੋਖਾਦੇਹੀ ਸ਼ੁਰੂ ਕਰ ਦਿੱਤੀ।
ਮੋਦੀ ਨੇ ਇਨ੍ਹਾਂ ਸੂਬਿਆਂ 'ਚ ਬੰਦ ਕੀਤੇ 50 ਲੱਖ ਖਾਤੇ
NEXT STORY