ਨਵੀਂ ਦਿੱਲੀ (ਭਾਸ਼ਾ) : ਦੇਸ਼ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਬੀਮਾ ਖ਼ੇਤਰ ਦੇ ਰੈਗੂਲੇਟਰ ਇਰਡਾ ਨੇ ਮੰਗਲਵਾਰ ਨੂੰ ਸਿਹਤ ਬੀਮਾ ਕਰਣ ਵਾਲੀਆਂ ਕੰਪਨੀਆਂ ਨੂੰ 'ਕੋਰੋਨਾ ਕਵਚ' ਨੂੰ ਸਮੂਹ ਸਿਹਤ ਬੀਮਾ ਯੋਜਨਾ ਪਾਲਿਸੀ (Group health insurance plan policy) ਦੇ ਰੂਪ ਵਿਚ ਵੀ ਪੇਸ਼ ਕਰਣ ਦੀ ਇਜਾਜ਼ਤ ਦਿੱਤੀ। ਬੀਮਾ ਰੈਗੂਲੇਟਰ ਦਾ ਮੰਨਣਾ ਹੈ ਕਿ ਇਸ ਨਾਲ ਜਨਤਕ ਅਤੇ ਨਿੱਜੀ ਖ਼ੇਤਰ ਦੀਆਂ ਕੰਪਨੀਆਂ ਅਤੇ ਹੋਰ ਕਾਰੋਬਾਰੀ ਇਕਾਈਆਂ ਨੂੰ ਆਪਣੇ ਕਾਮਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਬੀਮਾ ਕਵਰ ਉਪਲੱਬਧ ਕਰਾਉਣ ਵਿਚ ਮਦਦ ਮਿਲੇਗੀ।
ਬੀਮਾ ਕੰਪਨੀਆਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 10 ਜੁਲਾਈ ਨੂੰ ਸ਼ੁਰੂ ਕੀਤੀ ਗਈ ਛੋਟੀ ਮਿਆਦ ਵਾਲੇ ਵਿਅਕਤੀਗਤ ਕੋਰੋਨਾ ਕਵਚ ਸਿਹਤ ਬੀਮਾ ਪਾਲਿਸੀ ਨੂੰ ਲੋਕਾਂ ਤੋਂ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਸਾਰੀਆਂ 30 ਸਾਧਾਰਨ ਬੀਮਾ ਕੰਪਨੀਆਂ ਨੇ ਘੱਟ ਸਮੇਂ ਲਈ ਦਿੱਤੀ ਜਾਣੀ ਵਾਲੀ ਇਹ ਪਾਲਿਸੀ ਦੀ ਪੇਸ਼ਕਸ਼ ਕੀਤੀ ਹੈ। ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਨੇ ਇਕ ਸਕੂਰਲਰ ਵਿਚ ਕਿਹਾ ਹੈ ਕਿ ਇਸ ਮਾਮਲੇ ਵਿਚ ਮਾਣਕ ਸਮੂਹ ਬੀਮਾ ਪਾਲਿਸੀ ਵੀ ਵੱਖ-ਵੱਖ ਨਿੱਜੀ ਅਤੇ ਜਨਤਕ ਅਦਾਰਿਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਇਸ ਨਾਲ ਕੰਪਨੀਆਂ ਆਪਣੇ ਕਾਮਿਆਂ ਨੂੰ ਕੋਵਿਡ-19 ਨਾਲ ਸਬੰਧਤ ਡਾਕਟਰੀ ਜ਼ਰੂਰਤਾਂ ਨੂੰ ਕਵਰ ਕਰ ਸਕਣਗੇ।
ਇਸ ਪ੍ਰਕਾਰ ਦੀ ਸਮੂਹ ਬੀਮਾ ਪਾਲਿਸੀ ਕੋਰੋਨਾ ਵਾਇਰਸ ਦੇ ਖ਼ਿਲਾਫ ਅੱਗੇ ਰਹਿ ਕੇ ਲੜਾਈ ਲੜਨ ਵਾਲੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਲਈ ਵੀ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਸਮਾਜ ਦੀ ਕਾਰੋਨਾ ਖ਼ਿਲਾਫ ਲੜਾਈ ਵਿਚ ਇਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਸਨਮਾਨ ਦਿੰਦੇ ਹੋਏ ਉਨ੍ਹਾਂ ਨੂੰ 5 ਫ਼ੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ। ਛੋਟੀ ਮਿਆਦ ਵਾਲੀ ਕੋਰੋਨਾ ਕਵਚ ਪਾਲਿਸੀ ਨੂੰ ਸਾਢੇ 3 ਮਹੀਨੇ, ਸਾਢੇ 6 ਮਹੀਨੇ ਅਤੇ ਸਾਢੇ 9 ਮਹੀਨੇ ਲਈ ਜਾਰੀ ਕੀਤਾ ਜਾ ਸਕਦਾ ਹੈ। ਇਸ ਵਿਚ ਬੀਮਾ ਰਾਸ਼ੀ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਰੱਖੀ ਗਈ ਹੈ। ਸਮੂਹ ਬੀਮਾ ਲਈ ਵੀ ਸਾਰੀਆਂ ਸ਼ਰਤਾਂ ਅਤੇ ਨਿਯਮ ਓਹੀ ਹੋਣਗੇ ਜੋ ਕਿ ਵਿਅਕਤੀਗਤ ਕੋਰੋਨਾ ਕਵਚ ਪਾਲਿਸੀ ਲਈ ਰੱਖੇ ਗਏ ਹਨ।
11 ਫੀਸਦੀ ਵਧੀ ਟਰੈਕਟਰਾਂ ਦੀ ਪ੍ਰਚੂਨ ਵਿਕਰੀ
NEXT STORY