ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਹੁਣ ਆਈ.ਟੀ. ਕੰਪਨੀਆਂ 'ਤੇ ਸਾਫ਼-ਸਾਫ਼ ਦਿਸਣ ਲੱਗਾ ਹੈ। ਦਰਅਸਲ ਦੇਸ਼ ਦੀ ਦਿੱਗਜ ਆਈ.ਟੀ. ਕੰਪਨੀ Cognizant ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਆਪਣੇ ਹਜ਼ਾਰਾਂ ਆਨ ਬੈਂਚ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਇਹ ਦਾਅਵਾ ਆਈ.ਟੀ. ਇੰਪਲਾਇਜ਼ ਯੂਨੀਅਨ ਵੱਲੋਂ ਕੀਤਾ ਗਿਆ ਹੈ। ਆਨ ਬੈਂਚ ਕਰਮਚਾਰੀ ਉਨ੍ਹਾਂ ਕਾਮਿਆਂ ਨੂੰ ਕਹਿੰਦੇ ਹਨ ਜੋ ਕਿਸੇ ਕਲਾਇੰਟ ਪ੍ਰਾਜੈਕਟ ਨਾਲ ਨਹੀਂ ਜੁੜੇ ਹੁੰਦੇ। ਕੰਪਨੀਆਂ ਇਨ੍ਹਾਂ ਨੂੰ ਰਿਜ਼ਰਵ ਫੋਰਸ ਦੇ ਰੂਪ 'ਚ ਰੱਖਦੀ ਹੈ। ਆਈ. ਟੀ. ਸਰਵਿਸ ਕੰਪਨੀਆਂ 'ਚ ਆਨ ਬੈਂਚ ਕਾਮਿਆਂ ਨੂੰ ਨਾਨ-ਬਿਲੇਬਲ ਮੰਨਿਆ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਕਾਮਿਆਂ ਨੂੰ ਰੱਖਣ ਦਾ ਖ਼ਰਚਾ ਕੰਪਨੀ ਨੂੰ ਖੁੱਦ ਉਠਾਉਣਾ ਹੁੰਦਾ ਹੈ। ਇਨ੍ਹਾਂ ਦੀ ਲਾਗਤ ਕਿਸੇ ਕਲਾਇੰਟ ਤੋਂ ਮਿਲੇ ਪ੍ਰਾਜੈਕਟ ਤੋਂ ਨਹੀਂ ਨਿਕਲਦੀ। ਆਮ ਤੌਰ 'ਤੇ ਆਈ. ਟੀ. ਸਰਵਿਸ ਕੰਪਨੀਆਂ ਛੋਟੀ ਮਾਤਰਾ 'ਚ ਰਿਜ਼ਰਵ ਫੋਰਸ ਦੇ ਰੂਪ 'ਚ ਆਨ ਬੈਂਚ ਕਰਮਚਾਰੀ ਰੱਖਦੀ ਹੈ, ਜਿਸ ਨਾਲ ਕਿ ਉਹ ਕਿਸੇ ਪ੍ਰਾਜੈਕਟ ਨੂੰ ਤਰੁੰਤ ਪੂਰਾ ਕਰਨ ਲਈ ਤਿਆਰ ਰਹੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰਨਾਟਕ ਅਤੇ ਚੇਨੱਈ ਦੇ ਸਟੇਟ ਆਈ. ਟੀ. ਇੰਪਲਾਇਜ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਕਾਗਿਨਜੈਂਟ ਪੂਰੇ ਭਾਰਤ 'ਚ ਲਗਭਗ 18000 ਕਾਮਿਆਂ ਨੂੰ ਆਨ ਬੈਂਕ ਐਲਾਨ ਕਰਨ ਤੋਂ ਬਾਅਦ ਗਿਣਤੀ 'ਚ ਛਾਂਟੀ ਕਰ ਰਹੀ ਹੈ।
ਕਈ ਕਾਮਿਆਂ ਨੇ ਆਈ. ਟੀ. ਯੂ. 'ਚ ਦਰਜ ਕਰਵਾਈ ਸ਼ਿਕਾਇਤ
ਕਰਨਾਟਕ ਸਟੇਟ ਆਈ. ਟੀ/ਆਈ. ਟੀਜ਼. ਇੰਪਲਾਇਜ ਯੂਨੀਅਨ (ਕੇ. ਆਈ. ਟੀ. ਯੂ.) ਨੇ Cognizant ਦੀ ਮੈਨੇਜਮੈਂਟ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਕੇ. ਆਈ. ਟੀ. ਯੂ. ਨੇ ਆਪਣੇ ਬਿਆਨ 'ਚ ਕਿਹਾ ਕਿ ਵਰਕ ਫੋਰਸ ਨੂੰ ਪ੍ਰਭਾਵੀ ਰੂਪ ਨਾਲ ਮੈਨੇਜ ਕਰਨ ਦੇ ਨਾਂ 'ਤੇ Cognizant ਵਲੋਂ ਵੱਡੀ ਮਾਤਰਾ 'ਚ ਕਾਮਿਆਂ ਦੀ ਛਾਂਟੀ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਪੂਰੇ ਦੇਸ਼ 'ਚ ਕੰਪਨੀ ਦੇ ਹਜ਼ਾਰਾਂ ਕਾਮੇ ਇਸ ਦੇ ਸ਼ਿਕਾਰ ਬਣਨ ਜਾ ਰਹੇ ਹਨ। ਕਈ ਕਾਮਿਆਂ ਨੇ ਕੇ. ਆਈ. ਟੀ. ਯੂ. 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਯੂਨੀਅਨ ਨੇ Cognizant ਦੀ ਮੈਨੇਜਮੈਂਟ ਦੇ ਇਸ ਫੈਸਲੇ ਖ਼ਿਲਾਫ ਕਾਨੂੰਨੀ ਲੜਾਈ ਵੀ ਸ਼ੁਰੂ ਕਰ ਦਿੱਤੀ ਹੈ।
41 ਦਿਨ ਬਾਅਦ ਅਸਤੀਫ਼ਾ ਦੇਣ ਲਈ ਕਰ ਰਹੀ ਫੋਰਸ
ਚੇਨੱਈ ਸਥਿਤ ਆਈ. ਟੀ. ਕਾਮਿਆਂ ਦੇ ਇਕ ਹੋਰ ਸੰਗਠਨ ਦਿ ਨਿਊ ਡੈਮੋਕ੍ਰੇਟਿਕ ਲੇਬਰ ਫਰੰਟ (ਐੱਨ. ਡੀ. ਐੱਲ. ਐੱਫ.) ਨੇ ਵੀ ਦੋਸ਼ ਲਗਾਇਆ ਹੈ ਕਿ Cognizant ਆਪਣੇ ਚੇਨੱਈ ਆਫ਼ਿਸ 'ਚ ਵੀ ਕਾਮਿਆਂ ਨੂੰ ਆਨ ਬੈਂਚ ਐਲਾਨ ਕਰ ਰਹੀ ਹੈ, ਫਿਰ ਉਨ੍ਹਾਂ ਨੂੰ 41 ਦਿਨ ਬਾਅਦ ਅਸਤੀਫ਼ਾ ਦੇਣ ਲਈ ਫੋਰਸ ਕਰ ਰਹੀ ਹੈ। ਦੱਸ ਦਈਏ ਕਿ ਟੀ. ਸੀ. ਐੱਸ. ਤੋਂ ਬਾਅਦ Cognizant ਦੂਜੀ ਅਜਿਹੀ ਆਈ. ਟੀ. ਕੰਪਨੀ ਹੈ ਜੋ ਭਾਰਤ 'ਚ 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦਿੰਦੀ ਹੈ। ਇਸ ਦੀ ਗਲੋਬਲ ਸਟ੍ਰੈਂਥ ਲਗਭਗ 2.9 ਲੱਖ ਹੈ, ਜਿਸ 'ਚ ਜ਼ਿਆਦਾਤਰ ਇਸ ਦੇ ਚੇਨੱਈ ਆਫ਼ਿਸ 'ਚ ਨਿਯੁਕਤ ਹਨ।
ਪ੍ਰਦਰਸ਼ਨ 'ਤੇ ਆਧਾਰ 'ਤੇ ਕੀਤੀ ਗਈ ਛਾਂਟੀ
ਉਧਰ Cognizant ਦੇ ਬੁਲਾਰੇ ਨੇ ਕਿਹਾ ਕਿ ਕੰਪਨੀ 'ਚ ਹੋਈ ਕੋਈ ਵੀ ਛਾਂਟੀ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਸਾਰੀਆਂ ਆਈ. ਟੀ. ਕੰਪਨੀਆਂ 'ਚ ਪ੍ਰਫਾਰਮੈਂਸ ਮੈਨੇਜਮੈਂਟ ਆਮ ਰਵਾਇਤ ਹੈ। ਇਸ ਦੇ ਤਹਿਤ ਛਾਂਟੀ ਕੀਤੀ ਜਾਂਦੀ ਹੈ। Cognizant ਵੀ ਇਸ ਦਾ ਅਪਵਾਦ ਨਹੀਂ ਹੈ। ਕਾਗਿਨਜੈਂਟ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਕੰਪਨੀ ਬਾਜ਼ਾਰ ਦੀਆਂ ਅਟਕਲਾਂ ਅਤੇ ਅਫਵਾਹਾਂ 'ਤੇ ਕੋਈ ਟਿੱਪਣੀ ਨਹੀਂ ਕਰਦੀ ਪਰ ਅਸੀਂ ਇਥੇ ਸਪੱਸ਼ਟ ਕਰਨਾ ਚਾਹਾਂਗੇ ਕਿ ਕਿਸੇ ਤੀਜੇ ਪੱਖ ਵਲੋਂ ਲਗਾਏ ਗਏ ਛਾਂਟੀ ਦੇ ਦੋਸ਼ ਗਲਤ ਅਤੇ ਆਧਾਰਹੀਣ ਹਨ। ਕਾਗਿਨਜੈਂਟ ਵਲੋਂ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਸਰਕਾਰੀ ਮਦਦ ਮਿਲਣ ਦੇ ਬਾਵਜੂਦ ਏਅਰ ਫਰਾਂਸ 7500 ਤੋਂ ਜ਼ਿਆਦਾ ਕਾਮਿਆਂ ਦੀ ਕਰੇਗੀ ਛਾਂਟੀ
NEXT STORY