ਮੁੰਬਈ — ਜੈੱਟ ਏਅਰਵੇਜ਼ ਨੇ ਸਿਟੀ ਬੈਂਕ ਸਮੇਤ ਕਰਜ਼ਾ ਦੇਣ ਵਾਲੇ ਕਈ ਮਲਟੀਨੈਸ਼ਨਲ ਬੈਂਕਾਂ ਨੂੰ 1.8 ਕਰੋੜ ਡਾਲਰ ਤੋਂ ਜ਼ਿਆਦਾ ਦਾ ਪੇਮੈਂਟ ਦੇਣ 'ਚ ਦੇਰ ਕਰ ਦਿੱਤੀ ਹੈ। ਇਨ੍ਹਾਂ ਬੈਂਕਾਂ ਨੇ ਬੋਇੰਗ 777 ਜਹਾਜ਼ ਖਰੀਦਣ ਲਈ ਜੈੱਟ ਨੂੰ ਪੈਸਾ ਦਿੱਤਾ ਸੀ। ਮਾਰਚ ਦੇ ਅੰਤ 'ਚ ਰੀਪੇਮੈਂਟ ਦੀ ਤਾਰੀਖ ਸੀ।
ਇਨ੍ਹਾਂ ਬੈਂਕਾਂ ਨੇ ਯੂ.ਐਸ. ਐਕਸਪੋਰਟ-ਇੰਪੋਰਟ ਦੀ ਗਾਰੰਟੀ 'ਤੇ ਲੋਨ ਦਿੱਤਾ ਸੀ। ਡਿਫਾਲਟ ਹੋਣ 'ਤੇ ਇਹ ਗਾਰੰਟੀ ਭੁਨਾਈ ਜਾ ਸਕਦੀ ਹੈ। ਅਜਿਹੇ ਹਾਲਾਤਾਂ ਵਿਚ ਜੇਕਰ ਗਾਰੰਟੀ ਵੀ ਭੁਨਾ ਲਈ ਗਈ ਤਾਂ ਜੈੱਟ ਦਾ ਭੱਠਾ ਬਹਿ ਜਾਵੇਗਾ ਕਿਉੁਂਕਿ ਅਜਿਹਾ ਹੋਣ 'ਤੇ ਯੂ.ਐੱਸ. ਐਗਜ਼ਿਮ ਬੈਂਕ ਡੀਰਜਿਸਟ੍ਰੇਸ਼ਨ ਦਾ ਕਦਮ ਚੁੱਕ ਸਕਦਾ ਹੈ ਅਤੇ ਕਰਜ਼ਾ ਲੈ ਕੇ ਖਰੀਦੇ ਗਏ ਜਹਾਜ਼ ਨੂੰ ਆਪਣੇ ਕੰਟਰੋਲ ਵਿਚ ਲੈ ਸਕਦਾ ਹੈ।
ਆਮਰੀਕਾ ਦੇ ਆਫਿਸ਼ਿਅਲ ਐਕਸਪੋਰਟ ਕ੍ਰੈਡਿਟ ਏਜੰਸੀ ਐਗਜ਼ਿਮ ਦਰਅਸਲ ਬੋਇੰਗ ਦੇ ਨਿਰਯਾਤ ਕੀਤੇ ਗਏ ਜਹਾਜ਼ਾਂ ਦੀ ਸਭ ਤੋਂ ਵੱਡੀ ਗਾਰੰਟਰ ਹੈ। ਜੈੱਟ ਦੇ ਰਿਵਾਇਵਲ ਅਤੇ ਉਸ ਵਿਚ ਪੈਸਾ ਲਗਾਉਣ ਦੀ ਯੋਜਨਾ ਵਾਲੇ ਇਕ ਪ੍ਰੇਜੈਂਟੇਸ਼ਨ ਦੇ ਮੁਤਾਬਕ ਐਗਜ਼ਿਮ ਨੂੰ 1433 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਣਾ ਹੈ।
ਐਸ.ਬੀ.ਆਈ. ਦੀ ਅਗਵਾਈ 'ਚ ਭਾਰਤੀ ਬੈਂਕਾਂ ਨੇ ਜੈੱਟ ਨੂੰ 1500 ਕਰੋੜ ਰੁਪਏ ਦੇਣ ਦਾ ਵਾਇਦਾ ਕੀਤਾ ਸੀ। ਉਨ੍ਹਾਂ ਨੇ ਅਜੇ ਇਹ ਪੈਸਾ ਦਿੱਤਾ ਨਹੀਂ ਹੈ। ਇਕ ਸੀਨੀਅਰ ਬੈਂਕਰ ਨੇ ਕਿਹਾ, ' ਬੈਂਕ ਲੋਨ ਦੇਣ ਲਈ ਤਿਆਰ ਹੈ ਪਰ ਏਤਿਹਾਦ ਜਾਂ ਕੋਈ ਦੂਜਾ ਨਿਵੇਸ਼ਕ ਜੇਕਰ ਇਕੁਇਟੀ ਲਗਾਏ ਤਾਂ ਇਹ ਲੋਨ ਦੇਣ 'ਚ ਬੈਂਕਾਂ ਨੂੰ ਜ਼ਿਆਦਾ ਸਹੁਲਿਅਤ ਹੋਵੇਗੀ। ਕਿਸੇ ਨਿਵੇਸ਼ਕ ਨੇ ਵਾਇਦਾ ਨਹੀਂ ਕੀਤਾ ਹੈ। ਸਰਕਾਰ ਚੋਣਾਂ 'ਚ ਮਸਤ ਹੈ।'
ਯੂ.ਏ.ਈ. ਦੀ ਦੂਜੀ ਵੱਡੀ ਏਅਰਲਾਈਨ ਏਤਿਹਾਦ ਏਅਰਵੇਜ਼ ਦੀ ਜੈੱਟ ਵਿਚ 24 ਫੀਸਦੀ ਹਿੱਸੇਦਾਰੀ ਹੈ। ਮਾਮਲੇ ਨਾਲ ਵਾਕਿਫ ਇਕ ਹੋਰ ਵਿਅਕਤੀ ਨੇ ਦੱਸਿਆ, ' ਬੋਇੰਗ 777 ਨਾਲ ਜੁੜੇ ਪੇਮੈਂਟ 'ਚ ਦੇਰ ਹੋਈ ਹੈ। ਹਾਲਾਂਕਿ ਏਅਰਲਾਈਨ ਅਜੇ ਕਯੋਰਿੰਗ ਪੀਰੀਅਡ 'ਚ ਹੈ ਅਤੇ ਪੇਮੈਂਟ ਦੇ ਸੰਬੰਧ 'ਚ ਉਨ੍ਹਾਂ ਨੇ ਫਾਇਨਾਂਸਰ ਨਾਲ ਸੰਬੰਧ ਬਣਾਇਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੋਈ ਡਿਫਾਲਟ ਨੋਟਿਸ ਜਾਰੀ ਨਹੀਂ ਹੋਇਆ ਹੈ।
ਸਟੇਟ ਬੈਂਕ ਨੇ ਜੈੱਟ ਏਅਰਵੇਜ਼ ਲਈ 10 ਅਪ੍ਰੈਲ ਤੱਕ ਮੰਗੀ ਬੋਲੀ
NEXT STORY