ਨਵੀਂ ਦਿੱਲੀ—ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ (ਆਈ.ਜੀ.ਆਈ.) ਹਵਾਈ ਅੱਡਾ ਸਾਲਾਨਾ ਛੇ ਕਰੋੜ ਜਾਂ ਇਸ ਤੋਂ ਜ਼ਿਆਦਾ ਯਾਤਰੀਆਂ ਦੀ ਆਵਾਜਾਈ ਵਾਲੇ ਦੁਨੀਆਂ ਦੇ 20 ਹਵਾਈ ਅੱਡਿਆਂ 'ਚ ਸ਼ਾਮਲ ਹੋ ਗਿਆ ਹੈ। ਸਾਲ 2017 'ਚ ਪਹਿਲੀ ਵਾਰ ਆਈ.ਜੀ.ਆਈ. ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ਛੇ ਕਰੋੜ ਦਾ ਅੰਕੜਾ ਪਾਰ ਕਰ ਗਈ। ਇਹ ਮੁਕਾਮ ਹਾਸਲ ਕਰਨ ਵਾਲਾ ਇਹ ਭਾਰਤ ਹੀ ਨਹੀਂ ਦੱਖਣੀ ਏਸ਼ੀਆ ਦਾ ਵੀ ਇਕਲੌਤਾ ਏਅਰਪੋਰਟ ਹੈ।
ਹਵਾਬਾਜ਼ੀ ਖੇਤਰ ਦੀ ਸਲਾਹ ਅਤੇ ਰਿਸਰਚ ਸੰਸਥਾ ਸੈਂਟਰ ਫਾਰ ਐਵੀਏਸ਼ਨ ਦੀ ਪਿਛਲੇ ਹਫਤੇ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ ਦੇ ਪਹਿਲਾਂ 11 ਮਹੀਨੇ 'ਚ ਭਾਵ ਜਨਵਰੀ ਤੋਂ ਨਵੰਬਰ 2017 ਦੌਰਾਨ ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ 60 ਲੱਖ ਦੇ ਪਾਰ ਪਹੁੰਚ ਗਈ। ਅਗਲੇ ਕੁਝ ਸਾਲ 'ਚ ਮੁੰਬਈ ਦੇ ਵੀ ਇਸ ਕਲੱਬ 'ਚ ਸ਼ਾਮਲ ਹੋਣ ਦੀ ਉਮੀਦ ਹੈ।
ਕੌਮਾਂਤਰੀ ਪੱਧਰ 'ਤੇ ਵਿਸ਼ੇਸ਼ਕਰ ਏਸ਼ੀਆ 'ਚ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਹੋਏ ਵਾਧੇ ਦੇ ਕਾਰਨ ਪਿਛਲੇ ਸਾਲ ਛੇ ਕਰੋੜ ਯਾਤਰੀਆਂ ਦੀ ਸ਼੍ਰੇਣੀ 'ਚ ਛੇ ਨਵੇਂ ਹਵਾਈ ਅੱਡੇ ਸ਼ਾਮਲ ਹੋਏ। ਸਾਲ 2016 'ਚ ਅਜਿਹੇ ਹਵਾਈ ਅੱਡਿਆਂ ਦੀ ਗਿਣਤੀ 14 ਸੀ ਜੋ ਹੁਣ ਵਧ ਕੇ 20 ਹੋ ਗਈ ਹੈ। ਇਨ੍ਹਾਂ 'ਚੋਂ ਨੌ ਏਸ਼ੀਆਈ ਸ਼ਹਿਰਾਂ ਦੇ ਹਨ। ਪਿਛਲੇ ਸਾਲ ਇਸ ਸੂਚੀ 'ਚ ਸ਼ਾਮਲ ਹੋਣ ਵਾਲਿਆਂ 'ਚ ਭਸਗਾਪੁਰ ਦਾ ਚਾਂਗੀ ਅਤੇ ਬੈਂਕਾਕ ਦਾ ਸੁਵਾਰਭੂਮੀ ਹਵਾਈ ਅੱਡਾ ਵੀ ਹੈ।
ਰਾਜਨੀਤਿਕ ਚੰਦੇ ਦੀ ਸਵੱਛਤਾ 'ਤੇ ਵਿਚਾਰ ਕਰਨ ਨੂੰ ਤਿਆਰ ਸਰਕਾਰ
NEXT STORY