ਚੰਡੀਗੜ੍ਹ (ਲਲਨ) : ਭਾਰਤ-ਪਾਕਿ ਸਰਹੱਦ ’ਤੇ ਤਣਾਅਪੂਰਨ ਹਾਲਾਤ ਦਰਮਿਆਨ ਹਵਾਈ ਅੱਡੇ ਤੋਂ ਸਾਰੀਆਂ ਵਪਾਰਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਨੇ ਹਵਾਈ ਅੱਡੇ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ। ਇਸ ਲਈ ਸਾਰੀਆਂ ਵਪਾਰਕ ਉਡਾਣਾਂ ਦਾ ਸੰਚਾਲਨ ਅਗਲੇ ਹੁਕਮਾਂ ਤੱਕ ਮੁਲਤਵੀ ਰਹੇਗਾ। ਇਸ ਕਾਰਨ ਬੁੱਧਵਾਰ ਨੂੰ ਦੋ ਅੰਤਰਰਾਸ਼ਟਰੀ ਸੇਵਾਵਾਂ ਸਮੇਤ 52 ਉਡਾਣਾਂ ਰੱਦ ਰਹੀਆਂ। ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ) ਟਾਵਰ ਪਹਿਲਾਂ ਹੀ ਭਾਰਤੀ ਹਵਾਈ ਫ਼ੌਜ ਦੇ ਕੰਟਰੋਲ ਹੇਠ ਹੈ ਅਤੇ ਹੁਣ ਸਿਵਲ ਹਵਾਬਾਜ਼ੀ ਆਪਰੇਸ਼ਨ ਵੀ ਆ ਗਿਆ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! 24 ਘੰਟੇ ਡਿਊਟੀ ਲਈ ਤਿਆਰ ਰਹਿਣ ਦੇ ਹੁਕਮ
ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਨੁਸਾਰ ਸਾਵਧਾਨੀ ਵਜੋਂ ਜ਼ਿਲ੍ਹੇ ਦੇ ਉੱਪਰ ਦਾ ਹਵਾਈ ਖੇਤਰ 10 ਮਈ ਨੂੰ ਸਵੇਰੇ 5:29 ਵਜੇ ਤੱਕ ਬੰਦ ਰਹੇਗਾ। ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਚੁੱਕਿਆ ਗਿਆ ਹੈ। ਹਵਾਈ ਖੇਤਰ ਬੰਦ ਕਰਨਾ ਚੰਡੀਗੜ੍ਹ ਤੱਕ ਸੀਮਤ ਨਹੀਂ ਹੈ। ਨੋਟੀਫਿਕੇਸ਼ਨ ਅਨੁਸਾਰ ਅੰਮ੍ਰਿਤਸਰ, ਧਰਮਸ਼ਾਲਾ, ਜੰਮੂ, ਲੇਹ ਤੇ ਸ੍ਰੀਨਗਰ ਦੇ ਹਵਾਈ ਅੱਡਿਆਂ ਨੂੰ ਵੀ ਨਾਗਰਿਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Red Alert 'ਤੇ ਚੰਡੀਗੜ੍ਹ! ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 3 ਵਜੇ ਤੱਕ...
ਰੱਦ ਉਡਾਣਾਂ ਦੇ ਪੈਸੇ ਹੋਣਗੇ ਵਾਪਸ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਸੀ. ਈ. ਓ. ਅਜੈ ਕੁਮਾਰ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹਵਾਈ ਅੱਡੇ ’ਤੇ ਸਾਰੀਆਂ ਉਡਾਣਾਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਐਲਾਨ ਅਧਿਕਾਰਤ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਵੀ ਕੀਤਾ ਗਿਆ। ਇੰਡੀਗੋ ਤੇ ਏਅਰ ਇੰਡੀਆ ਸਮੇਤ ਕਈ ਏਅਰਲਾਈਨ ਨੇ ਜਨਤਕ ਸਲਾਹ ਜਾਰੀ ਕਰ ਕੇ ਯਾਤਰੀਆਂ ਨੂੰ ਉਡਾਣ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ। ਇੰਡੀਗੋ ਨੇ ਚੰਡੀਗੜ੍ਹ, ਜੰਮੂ, ਸ੍ਰੀਨਗਰ, ਲੇਹ ਸਣੇ ਵੱਖ-ਵੱਖ ਪ੍ਰਭਾਵਿਤ ਹਵਾਈ ਅੱਡਿਆਂ ਤੋਂ 165 ਤੋਂ ਵੱਧ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ। ਯਾਤਰੀਆਂ ਨੂੰ ਬੁਕਿੰਗਾਂ ਦਾ ਪ੍ਰਬੰਧਨ ਕਰਨ ਲਈ ਬਦਲ ਦਿੱਤੇ ਗਏ ਹਨ। ਇੰਡੀਗੋ ਨੇ ਕਿਹਾ ਕਿ ਯਾਤਰੀ ਆਪਣੀ ਯਾਤਰਾ ਨੂੰ ਮੁੜ ਕਰ ਸਕਦੇ ਹਨ ਜਾਂ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪੂਰੀ ਰਿਫੰਡ ਦੀ ਚੋਣ ਕਰ ਸਕਦੇ ਹਨ। ਇਹ ਬਦਲ ਇੰਡੀਗੋ ਦੀ ਵੈੱਬਸਾਈਟ ਜਾਂ ਮੋਬਾਇਲ ਐੱਪ ਰਾਹੀਂ ਕੀਤੇ ਜਾ ਸਕਦੇ ਹਨ। ਏਅਰ ਇੰਡੀਆ ਨੇ ਵੀ ਜੰਮੂ, ਸ੍ਰੀਨਗਰ, ਲੇਹ, ਅੰਮ੍ਰਿਤਸਰ ਅਤੇ ਰਾਜਕੋਟ ਸਮੇਤ ਪ੍ਰਮੁੱਖ ਉੱਤਰੀ ਸ਼ਹਿਰਾਂ ਤੋਂ ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਪ੍ਰਭਾਵਿਤ ਯਾਤਰੀਆਂ ਲਈ ਰੀਸ਼ਡਿਊਲਿੰਗ ਫ਼ੀਸ ’ਤੇ ਇਕ ਵਾਰ ਛੋਟ ਜਾਂ ਪੂਰੀ ਰਿਫੰਡ ਦੀ ਪੇਸ਼ਕਸ਼ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਲਾਈਸੈਂਸ ਮਾਮਲੇ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਲਿਆ ਗਿਆ ਸਖ਼ਤ ਐਕਸ਼ਨ
NEXT STORY