ਨਵੀਂ ਦਿੱਲੀ (ਇੰਟ.) – LIC ਹਾਊਸਿੰਗ ਫਾਈਨਾਂਸ ਨੇ ਐੱਸਸੈੱਲ ਗਰੁੱਪ ਦੇ ਚੇਅਰਮੈਨ-ਸੁਭਾਸ਼ ਚੰਦਰਾ ਦੀ ਇਕ ਜਾਇਦਾਦ ’ਤੇ ‘ਸੰਕੇਤਕ ਕਬਜ਼ਾ’ ਹਾਸਲ ਕਰ ਲਿਆ ਹੈ। LIC ਹਾਊਸਿੰਗ ਫਾਈਨਾਂਸ ਨੇ ਚੰਦਰਾ ਵਲੋਂ 570 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਕਾਰਣ ਜਾਇਦਾਦ ’ਤੇ ਕਬਜ਼ਾ ਕਰ ਲਿਆ ਹੈ। LIC ਹਾਊਸਿੰਗ ਫਾਈਨਾਂਸ ਵਲੋਂ ਦਿੱਤੇ ਗਏ ਇਕ ਵਿਗਿਆਪਨ ਮੁਤਾਬਕ ਜਿਸ ਜਾਇਦਾਦ ’ਤੇ ਕਬਜ਼ਾ ਕੀਤਾ ਗਿਆ ਹੈ, ਉਹ ਮੁੰਬਈ ਦੇ ਚਰਚ ਗੇਟ ਏਰੀਆ ’ਚ ਬੈਕਬਾਏ ਰਿਕਲੇਮੇਸ਼ਨ ਅਸਟੇਟ ’ਚ ਇਕ ਪਲਾਟ ਹੈ। ਵਿਗਿਆਪਨ ’ਚ ਅੱਗੇ ਦੱਸਿਆ ਗਿਆ ਕਿ LIC ਹਾਊਸਿੰਗ ਫਾਈਨਾਂਸ ਨੇ 13 ਦਸੰਬਰ 2021 ਨੂੰ ਇਕ ਡਿਮਾਂਡ ਨੋਟਿਸ ਜਾਰੀ ਕੀਤਾ ਸੀ। ਇਸ ’ਚ ਕਰਜ਼ਦਾਰਾਂ-ਵਸੰਤ ਸਾਗਰ ਪ੍ਰਾਪਰਟੀਜ਼ ਅਤੇ ਪੈਨ ਇੰਡੀਆ ਇਨਫ੍ਰਾਪ੍ਰਾਜੈਕਟਸ ਦੇ ਨਾਲ ਹੀ ਗਾਰੰਟਰ ਸੁਭਾਸ਼ ਚੰਦਰਾ ਨੂੰ 60 ਦਿਨਾਂ ਦੇ ਅੰਦਰ ਲਗਭਗ 570 ਕਰੋੜ ਰੁਪਏ ਦੀ ਕੁੱਲ ਰਾਸ਼ੀ ਵਾਪਸ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਾਇਦਾਦ ਦਾ ਸੌਦਾ ਨਾ ਕਰਨ ਦੀ ਦਿੱਤੀ ਚਿਤਾਵਨੀ
LIC ਹਾਊਸਿੰਗ ਫਾਈਨਾਂਸ ਵਲੋਂ ਅਖ਼ਬਾਰ ’ਚ ਪ੍ਰਕਾਸ਼ਿਤ ਵਿਗਿਆਪਨ ’ਚ ਕਿਹਾ ਗਿਆ ਕਿ ਉਪਰੋਕਤ ਕਰਜ਼ਦਾਰਾਂ/ਗਾਰੰਟਰਾਂ ਵਲੋਂ ਰਾਸ਼ੀ ਵਾਪਸ ਨਾ ਕਰਨ ਕਾਰਣ ਉਪਰੋਕਤ ਕਰਜ਼ਦਾਰਾਂ/ਗਾਰੰਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਤੇ ਆਮ ਜਨਤਾ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਦਸਤਖਤ ਕੀਤੇ ਗਏ ਵਿਅਕਤੀ ਨੇ ਇਨਫੋਰਸਮੈਂਟ ਨਿਯਮ, 2002 ਦੇ ਤਹਿਤ ਜਾਇਦਾਦ ਦਾ ਪ੍ਰਤੀਕਾਤਮਕ ਕਬਜ਼ਾ ਲੈ ਲਿਆ ਹੈ। ਵਿਸ਼ੇਸ਼ ਤੌਰ ’ਤੇ ਕਰਜ਼ਦਾਰਾਂ ਅਤੇ ਗਾਰੰਟਰਾਂ ਅਤੇ ਆਮ ਜਨਤਾ ਨੂੰ ਜਾਇਦਾਦ ਨਾਲ ਸੌਦਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
LIC ਹਾਊਸਿੰਗ ਫਾਈਨਾਂਸ ਦਾ ਸ਼ੇਅਰ
ਬੀ. ਐੱਸ. ਈ. ’ਤੇ ਬੀਤੇ ਸੈਸ਼ਨ ’ਚ LIC ਹਾਊਸਿੰਗ ਫਾਈਨਾਂਸ ਦਾ ਸ਼ੇਅਰ 1.27 ਫ਼ੀਸਦੀ ਵਧ ਕੇ 463.90 ਰੁਪਏ ’ਤੇ ਬੰਦ ਹੋਇਆ ਸੀ। ਪਹਿਲੀ ਤਿਮਾਹੀ ਵਿੱਚ LIC ਹਾਊਸਿੰਗ ਫਾਈਨਾਂਸ ਨੇ ਹਾਊਸਿੰਗ ਲੋਨ ਦੀ ਮਜ਼ਬੂਤ ਮੰਗ ਕਾਰਣ ਆਪਣੇ ਸਟੈਂਡਅਲੋਨ ਸ਼ੁੱਧ ਲਾਭ ਵਿਚ 43 ਫ਼ੀਸਦੀ ਦਾ ਵਾਧਾ ਦਰਜ ਕੀਤਾ ਅਤੇ ਇਹ 1,324 ਕਰੋੜ ਰੁਪਏ ਰਿਹਾ। ਕੰਪਨੀ ਨੇ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 925 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। LIC ਹਾਊਸਿੰਗ ਫਾਈਨਾਂਸ ਦੀ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) ਇਸ ਸਾਲ 30 ਜੂਨ ਨੂੰ ਸਮਾਪਤ ਤਿਮਾਹੀ ’ਚ 38 ਫ਼ੀਸਦੀ ਵਧ ਕੇ 2,252 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਨੇ ਸੂਚੀਬੱਧ ਕੰਪਨੀਆਂ ਲਈ ਅਫਵਾਹ ਦਾ ਖੰਡਨ ਜਾਂ ਪੁਸ਼ਟੀ ਕਰਨ ਦੀ ਵਧਾਈ ਡੈੱਡਲਾਈਨ
NEXT STORY