ਨਵੀਂ ਦਿੱਲੀ— ਸ਼ਰਾਬ ਦੇ ਸ਼ੌਕੀਨਾਂ ਨੂੰ ਝਟਕਾ ਲੱਗ ਸਕਦਾ ਹੈ, ਉਨ੍ਹਾਂ ਨੂੰ ਸ਼ਰਾਬ ਦੀ ਬੋਤਲ ਖਰੀਦਣ 'ਤੇ ਸਿਰਫ ਡਿਜੀਟਲ ਪੇਮੈਂਟ ਹੀ ਕਰਨੀ ਪੈ ਸਕਦੀ ਹੈ। ਦਰਅਸਲ, ਵਪਾਰੀਆਂ ਦੇ ਸੰਗਠਨ 'ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਸ਼ਰਾਬ ਦੀ ਵਿਕਰੀ ਸਿਰਫ ਡਿਜੀਟਲ ਪੇਮੈਂਟ ਜ਼ਰੀਏ ਹੋਣੀ ਜਾਣੀ ਚਾਹੀਦੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੂੰ ਲਿਖੀ ਚਿੱਠੀ 'ਚ ਕੈਟ ਨੇ ਕਿਹਾ ਕਿ ਸ਼ਰਾਬ ਦੀ ਵਿਕਰੀ ਡਿਜੀਟਲ ਤਰੀਕੇ ਨਾਲ ਕੀਤੇ ਜਾਣ ਨਾਲ ਕਾਲੇ ਧਨ 'ਤੇ ਵੀ ਕੁਝ ਹੱਦ ਤਕ ਰੋਕ ਲੱਗ ਸਕੇਗੀ।
ਕੈਟ ਦੇ ਰਾਸ਼ਟਰੀ ਮੁਖੀ ਬੀ. ਸੀ. ਭਰਤੀਆ ਅਤੇ ਜਨਰਲ ਸਕੱਤਰ ਪ੍ਰਵੀਣ ਖੰਡੇਵਾਲ ਨੇ ਚਿੱਠੀ 'ਚ ਕਿਹਾ ਹੈ ਕਿ ਸ਼ਰਾਬ ਹਾਲਾਂਕਿ ਸਿਹਤ ਲਈ ਹਾਨੀਕਾਰਕ ਹੈ ਪਰ ਇਸ ਦੇ ਬਾਵਜੂਦ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਨਕਦੀ 'ਚ ਹੁੰਦੀ ਹੈ, ਅਜਿਹੇ 'ਚ ਇਸ ਦਾ ਡਿਜੀਟਲ ਭੁਗਤਾਨ ਜ਼ਰੂਰੀ ਕਰ ਦਿੱਤਾ ਜਾਵੇ ਤਾਂ ਇਸ ਨਾਲ ਡਿਜੀਟਲ ਪੇਮੈਂਟ ਦੀ ਰਫਤਾਰ ਵਧੇਗੀ।
ਚਿੱਠੀ 'ਚ ਕਿਹਾ ਗਿਆ ਹੈ ਕਿ ਸ਼ਰਾਬ ਖਰੀਦਣ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ ਵਾਲਿਟ ਅਤੇ ਭੁਗਤਾਨ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਸ਼ਰਾਬ ਦੀਆਂ ਦੁਕਾਨਾਂ 'ਤੇ 'ਕਿਊ ਆਰ' ਕੋਡ ਲਗਾਇਆ ਜਾਣਾ ਚਾਹੀਦਾ ਹੈ, ਜਿਸ ਨੂੰ ਗਾਹਕ ਸਕੈਨ ਕਰਕੇ ਆਪਣੇ ਮੋਬਾਇਲ ਤੋਂ ਵੀ ਭੁਗਤਾਨ ਕਰ ਸਕਣ। ਇਕ ਅੰਦਾਜ਼ੇ ਮੁਤਾਬਕ 2015 'ਚ ਦੇਸ਼ 'ਚ ਸਿਗਰਟ, ਸ਼ਰਾਬ ਅਤੇ ਬੀਅਰ ਦੀ ਵਿਕਰੀ 1.5 ਲੱਖ ਕਰੋੜ ਰੁਪਏ ਰਹੀ ਸੀ। ਇਹ ਸਾਲਾਨਾ 30 ਫੀਸਦੀ ਦੀ ਦਰ ਨਾਲ ਵੱਧ ਰਹੀ ਹੈ।
ਹਵਾਈ ਯਾਤਰਾ ਦੇ ਨਵੇਂ ਨਿਯਮਾਂ ਦਾ ਐਲਾਨ, ਤੋੜੇ ਤਾਂ ਲੱਗੇਗੀ ਪੂਰੀ ਜ਼ਿੰਦਗੀ ਰੋਕ!
NEXT STORY