ਨਵੀਂ ਦਿੱਲੀ - ਸਿਮ ਕਾਰਡ ਲੈਣਾ ਹੋਵੇ, ਗੈਸ ਕਨੈਕਸ਼ਨ ਲੈਣਾ ਹੋਵੇ ਜਾਂ ਨਵਾਂ ਬੈਂਕ ਖਾਤਾ ਖੋਲ੍ਹਣਾ ਹੋਵੇ ਪੈਨ ਕਾਰਡ ਅੱਜ ਦੇ ਦੌਰ ਵਿਚ ਹਰੇਕ ਸਰਕਾਰੀ ਕੰਮ ਲਈ ਅਹਿਮ ਦਸਤਾਵੇਜ਼ ਬਣ ਗਿਆ ਹੈ। ਦੂਜੇ ਪਾਸੇ ਇਸ ਗੁਆਚਣ ਜਾਂ ਚੋਰੀ ਹੋਣ ਦੀ ਸਮੱਸਿਆ ਵੀ ਆਮ ਹੋ ਗਈ ਹੈ। ਜੇਕਰ ਤੁਹਾਡਾ ਪੈਨ ਕਾਰਡ ਨਹੀਂ ਮਿਲ ਰਿਹਾ ਭਾਵ ਚੋਰੀ ਹੋ ਗਿਆ ਹੈ ਤਾਂ ਤੁਹਾਨੂੰ ਇਸ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਯਮਾਂ ਮੁਤਾਬਕ ਤੁਸੀਂ ਇਸਨੂੰ ਦੁਬਾਰਾ ਅਪਲਾਈ ਕਰ ਸਕਦੇ ਹੋ । ਇਸ ਨੂੰ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਇਸ ਪ੍ਰਕਿਰਿਆ ਨਾਲ ਤੁਸੀਂ ਆਸਾਨੀ ਨਾਲ ਡੁਪਲੀਕੇਟ ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ
ਜਾਣੋ ਡੁਪਲੀਕੇਟ ਪੈਨ ਕਾਰਡ ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ
1.NSDL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇੱਥੇ ਆਪਣਾ ਪੈਨ ਕਾਰਡ ਨੰਬਰ, 10 ਅੰਕਾਂ ਵਾਲਾ ਆਧਾਰ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
2. ਨਿਯਮਾਂ ਅਤੇ ਸ਼ਰਤਾਂ (T&C) ਦੀ ਸਹਿਮਤੀ ਤੋਂ ਬਾਅਦ ਕੈਪਚਾ ਪੂਰਾ ਕਰੋ ਅਤੇ ਸਬਮਿਟ ਕਰੋ।
3. ਤੁਹਾਡੇ ਪੈਨ ਕਾਰਡ ਦੀ ਜਾਣਕਾਰੀ ਸਕ੍ਰੀਨ 'ਤੇ ਆ ਜਾਵੇਗੀ।
4. ਨਵੇਂ ਪੈਨ ਕਾਰਡ ਲਈ ਅਪਲਾਈ ਕਰੋ ਅਤੇ ਆਪਣਾ ਪਿੰਨ ਨੰਬਰ ਦਰਜ ਕਰੋ।
5. ਆਪਣੇ ਪਤੇ ਦੀ ਪੁਸ਼ਟੀ ਕਰਨ ਤੋਂ ਬਾਅਦ 50 ਰੁਪਏ ਦਾ ਭੁਗਤਾਨ ਕਰੋ।
6. ਤੁਹਾਡਾ ਡੁਪਲੀਕੇਟ ਪੈਨ ਕਾਰਡ ਕੁਝ ਦਿਨਾਂ ਦੇ ਅੰਦਰ ਤੁਹਾਡੇ ਰਜਿਸਟਰਡ ਪਤੇ 'ਤੇ ਡਿਲੀਵਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ
ਪੈਨ ਕਾਰਡ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦੇ ਨਾਲ ਹੀ ਪੈਨ ਨੰਬਰ ਦਾ ਬੈਂਕ ਖਾਤੇ ਨਾਲ ਜੋੜਨਾ ਵੀ ਬਹੁਤ ਅਹਿਮ ਹੈ। ਜੇਕਰ ਤੁਹਾਨੂੰ ਬਚਤ ਖਾਤੇ 'ਤੇ ਇੱਕ ਸਾਲ ਵਿੱਚ 30,000 ਰੁਪਏ ਜਾਂ ਇਸ ਤੋਂ ਵੱਧ ਵਿਆਜ ਮਿਲ ਰਿਹਾ ਹੈ, ਤਾਂ ਬੈਂਕ 10% ਦੀ ਬਜਾਏ 30% ਟੀਡੀਐਸ ਕੱਟੇਗਾ ਅਤੇ ਤੁਸੀਂ ਇਸਦਾ ਦਾਅਵਾ ਵੀ ਨਹੀਂ ਕਰ ਸਕੋਗੇ। ਇਸ ਲਈ, ਜੇਕਰ ਤੁਹਾਡਾ ਪੈਨ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਤੁਰੰਤ ਡੁਪਲੀਕੇਟ ਆਧਾਰ ਨੰਬਰ ਲਈ ਅਰਜ਼ੀ ਦਿਓ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੱਕੋ ਸਮੇਂ ਨਾ ਲਓ ਜ਼ਿਆਦਾ ਕਰਜ਼ੇ, ਨਹੀਂ ਤਾਂ ਮੁਸੀਬਤ 'ਚ ਪਾ ਦੇਵੇਗਾ ਵਿਆਜ ਦਾ ਚੱਕਰ
NEXT STORY