ਮੁੰਬਈ - ਉਤਰਾਅ-ਚੜ੍ਹਾਅ ਦੇ ਵਿਚਕਾਰ ਬਾਜ਼ਾਰ ਸਾਵਧਾਨੀ ਨਾਲ ਬੰਦ ਹੋਇਆ ਹੈ। ਸੈਂਸੈਕਸ ਅੱਜ ਮਾਮੂਲੀ ਗਿਰਾਵਟ 12.85 ਅੰਕ ਭਾਵ 0.02 ਫ਼ੀਸਦੀ ਡਿੱਗ ਕੇ 74,102.32 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 17 ਸਟਾਕ ਵਾਧੇ ਨਾਲ ਅਤੇ 13 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ-50 ਅੱਜ 37.60 ਅੰਕ ਭਾਵ 0.17 ਫ਼ੀਸਦੀ ਵਧ ਕੇ 22,497.90 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 33 ਸਟਾਕ ਵਾਧੇ ਨਾਲ ਅਤੇ 17 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਬੈਂਕ ਨਿਫਟੀ ਵੀ 362 ਅੰਕ ਡਿੱਗ ਕੇ 47,853 ਦੇ ਨੇੜੇ ਬੰਦ ਹੋਇਆ।
ਸਵੇਰੇ ਸੈਂਸੈਕਸ ਲਗਭਗ 400 ਅੰਕ ਡਿੱਗ ਕੇ ਦਿਨ ਦੇ ਹੇਠਲੇ ਪੱਧਰ 73,663 'ਤੇ ਆ ਗਿਆ ਸੀ। ਨਿਫਟੀ ਵੀ 100 ਅੰਕਾਂ ਤੋਂ ਵੱਧ ਫਿਸਲ ਗਿਆ। ਨਿਫਟੀ ਨੇ ਦਿਨ ਦੇ ਹੇਠਲੇ ਪੱਧਰ 22,314 'ਤੇ ਬਣਾਇਆ।

ਸਭ ਤੋਂ ਜ਼ਿਆਦਾ ਵਾਧਾ ਰਿਐਲਟੀ ਸ਼ੇਅਰਾਂ 'ਚ ਦੇਖਣ ਨੂੰ ਮਿਲਿਆ। ਨਿਫਟੀ ਰੀਅਲਟੀ ਇੰਡੈਕਸ 3.63 ਫੀਸਦੀ ਵਧ ਕੇ ਬੰਦ ਹੋਇਆ ਹੈ। ਤੇਲ ਅਤੇ ਗੈਸ ਸੂਚਕ ਅੰਕ 1.21% ਵਧਿਆ ਹੈ। ਮੈਟਲ ਇੰਡੈਕਸ 0.53 ਫੀਸਦੀ ਵਧ ਕੇ ਬੰਦ ਹੋਇਆ ਹੈ। ਪ੍ਰਾਈਵੇਟ ਬੈਂਕਾਂ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ ਹਨ। ਪ੍ਰਾਈਵੇਟ ਬੈਂਕ ਇੰਡੈਕਸ 1.38% ਡਿੱਗ ਗਿਆ।
ਗਲੋਬਲ ਬਾਜ਼ਾਰਾਂ ਦਾ ਰੁਝਾਨ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.64 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.0057 ਫੀਸਦੀ ਡਿੱਗਿਆ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.41% ਵਧਿਆ। 10 ਮਾਰਚ ਨੂੰ, ਯੂਐਸ ਡਾਓ ਜੋਨਸ ਇੰਡਸਟਰੀਅਲ ਔਸਤ 2.08% ਡਿੱਗ ਕੇ 41,911 'ਤੇ, S&P 500 2.70% ਡਿੱਗ ਕੇ 5,614 ਅਤੇ Nasdaq ਕੰਪੋਜ਼ਿਟ 4.00% ਡਿੱਗ ਕੇ 17,468 'ਤੇ ਆ ਗਿਆ।
ਪਿਛਲੇ ਕਾਰੋਬਾਰੀ ਦਿਨ ਟੁੱਟੇ ਕੇ ਹੋਏ ਬੰਦ
ਕੱਲ੍ਹ, ਸੋਮਵਾਰ, 10 ਮਾਰਚ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਸੈਂਸੈਕਸ 217 ਅੰਕਾਂ ਦੀ ਗਿਰਾਵਟ ਨਾਲ 74,115 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 92 ਅੰਕ ਡਿੱਗ ਕੇ 22,460 ਦੇ ਪੱਧਰ 'ਤੇ ਬੰਦ ਹੋਇਆ। ਰੀਅਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।
ਨਿਫਟੀ ਰਿਐਲਟੀ ਅਤੇ ਆਇਲ ਐਂਡ ਗੈਸ ਇੰਡੈਕਸ 2% ਡਿੱਗ ਕੇ ਬੰਦ ਹੋਏ।
Musk, Bezos, Zuckerberg ਨੂੰ ਵੱਡਾ ਝਟਕਾ, ਨੈੱਟਵਰਥ 'ਚ ਆਈ ਗਿਰਾਵਟ
NEXT STORY