ਮੁੰਬਈ—ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਵਿੱਤੀ ਸਾਲ 2020 'ਚ ਆਪਣੀ ਭਾਰਤੀ ਇਕਾਈ ਮਾਰੂਤੀ ਸੁਜ਼ੂਕੀ ਦੀ ਵਿਕਰੀ ਦੇ ਅਨੁਮਾਨ 'ਚ 20 ਫੀਸਦੀ ਦੀ ਭਾਰੀ-ਭਰਕਮ ਕਟੌਤੀ ਕੀਤੀ ਹੈ। ਜਾਪਾਨੀ ਆਟੋ ਕੰਪਨੀ ਨੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਕਾਰ ਬਾਜ਼ਾਰ 'ਚ ਮਾਰੂਤੀ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਅਨੁਮਾਨ 'ਚ ਬਦਲਾਅ ਕੀਤਾ ਹੈ। ਇਸ ਸਾਲ ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ ਮਾਰੂਤੀ ਦੇ ਵਾਲਊਮ 'ਚ 25 ਫੀਸਦੀ ਦੀ ਗਿਰਾਵਟ ਆਈ, ਜਿਸ ਨਾਲ ਸੁਜ਼ੂਕੀ ਦੀ ਗਲੋਬਲ ਸੇਲਸ 17 ਫੀਸਦੀ ਹੇਠਾਂ ਆ ਗਈ। ਜਾਪਾਨੀ ਕੰਪਨੀ ਦਾ ਕਹਿਣਾ ਹੈ ਕਿ ਅਕਤੂਬਰ 'ਚ ਮਾਮੂਲੀ ਰਿਕਵਰੀ ਦੇ ਬਾਵਜੂਦ ਪੂਰੇ ਵਿੱਤੀ ਸਾਲ 'ਚ ਵਾਲਊਮ 'ਚ 13.2 ਫੀਸਦੀ ਦੀ ਗਿਰਾਵਟ ਆਵੇਗੀ।
ਮੁਨਾਫੇ ਦੇ ਅਨੁਮਾਨ 'ਚ ਵੀ ਕਟੌਤੀ ਕੀਤੀ
ਸੁਜ਼ੂਕੀ ਨੇ ਜੂਨ ਤਿਮਾਹੀ ਦੇ ਅਨੁਮਾਨ ਦੇ ਮੁਕਾਬਲੇ ਵਿੱਤੀ ਸਾਲ 'ਚ ਆਪਣੀ ਆਮਦਨੀ, ਅਪਰੇਟਿੰਗ ਇਨਕਮ ਅਤੇ ਮੁਨਾਫੇ ਦੇ ਅਨੁਮਾਨ 'ਚ ਵੀ ਲੜੀਵਾਰ 10.3,39.4 ਅਤੇ 30 ਫੀਸਦੀ ਦੀ ਕਟੌਤੀ ਕੀਤੀ ਹੈ। ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੂੰ ਇਸ ਵਿੱਤੀ ਸਾਲ 'ਚ 28.4 ਲੱਖ ਆਟੋਮੋਬਾਇਲ ਅਤੇ 17.7 ਲੱਖ ਮੋਟਰਸਾਈਕਲ ਦੀ ਵਿਕਰੀ ਦਾ ਅਨੁਮਾਨ ਹੈ, ਜੋ ਉਸ ਦੇ ਪਿਛਲੇ ਅਨੁਮਾਨ ਤੋਂ ਲੜੀਵਾਰ 14.7 ਅਤੇ 3 ਫੀਸਦੀ ਘੱਟ ਹੈ।
BS-IV ਐਮੀਸ਼ਨ ਨਾਮਰਸ ਦਾ ਅਸਰ ਹੋਰ ਗੰਭੀਰ ਹੋਵੇਗਾ
ਮਾਰੂਤੀ ਨੇ ਪਹਿਲਾਂ ਵਿੱਤੀ ਸਾਲ 2020 ਤੱਕ ਸਾਲਾਨਾ 20 ਲੱਖ ਗੱਡੀਆਂ ਦੀ ਵਿਕਰੀ ਦੀ ਟੀਚਾ ਰੱਖਿਆ ਸੀ, ਪਰ ਇਸ ਵਿੱਤੀ ਸਾਲ 'ਚ ਹੁਣ ਉਹ 15 ਲੱਖ ਗੱਡੀਆਂ ਦੀ ਵਿਕਰੀ ਦੀ ਉਮੀਦ ਕਰ ਰਹੀ ਹੈ। ਸੁਜ਼ੂਕੀ ਦੇ ਵਿਕਰੀ ਦੇ ਅਨੁਮਾਨ 'ਚ ਕਟੌਤੀ ਦੇ ਬਾਅਦ ਮਾਰੂਤੀ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਇਕਨੋਮਿਕ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਅਗਲੇ ਚਾਰ-ਪੰਜ ਮਹੀਨਿਆਂ
BS-IV ਤੋਂ BS-VI ਐਮੀਸ਼ਨ ਨਾਮਰਸ 'ਚ ਸ਼ਿਫਟ ਹੋਣਾ ਕਾਫੀ ਮੁੱਖ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਕਰਕੇ ਆਉਣ ਵਾਲਾ ਸਮਾਂ ਕਾਫੀ ਅਨਿਸ਼ਚਿਤ ਰਹੇਗਾ।
ਆਟੋ ਸੈਕਟਰ 'ਤੇ ਕਾਫੀ ਦਬਾਅ
ਭਾਰਗਵ ਨੇ ਦੱਸਿਆ ਕਿ ਅਕਤੂਬਰ 'ਚ ਜਿਥੇ ਮਾਰੂਤੀ ਸੁਜ਼ੂਕੀ ਦੀ ਹੋਲਸੇਲ ਵਿਕਰੀ ਵਧੀ, ਉੱਧਰ ਦੂਜੀਆਂ ਕੰਪਨੀਆਂ ਦੀ ਵਿਕਰੀ 'ਚ ਗਿਰਾਵਟ ਆਈ। ਵਿੱਤੀ ਸਾਲ 2020 ਦੀ ਪਹਿਲੀ ਛਿਮਾਹੀ 'ਚ ਸਾਡੀ ਵਿਕਰੀ 25 ਫੀਸਦੀ ਘਟੀ ਹੈ। ਇਸ ਲਈ ਮੈਨੂੰ ਸਾਲ ਦੇ ਬਚੇ ਹੋਏ ਮਹੀਨਿਆਂ 'ਚ ਹਾਲਤ 'ਚ ਬਹੁਤ ਬਦਲਾਅ ਦੀ ਸੂਰਤ ਨਹੀਂ ਦਿਸ ਰਹੀ ਹੈ। ਇਸ ਲਿਹਾਜ਼ ਨਾਲ ਭਾਰਤ 'ਚ ਸੁਜ਼ੂਕੀ ਦੀ ਗਰੋਥ 'ਚ 20 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਠੀਕ ਲੱਗ ਰਿਹਾ ਹੈ। ਭਾਰਤ 'ਚ ਸੁਜ਼ੂਕੀ ਦੇ ਨਵੇਂ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 'ਚ ਵਿਕਰੀ 'ਚ ਮਾਮੂਲੀ ਸੁਧਾਰ ਦੇ ਬਾਵਜੂਦ ਆਟੋ ਕੰਪਨੀਆਂ ਦੇ ਲਈ ਸਥਿਤੀ ਕਿੰਨੀ ਚੁਣੌਤੀਪੂਰਨ ਬਣੀ ਹੋਈ ਹੈ।
ਮਿਨੀ ਕਾਰ ਸੈਗਮੈਂਟ 'ਚ ਵਿਕਰੀ 53 ਫੀਸਦੀ ਡਿੱਗੀ
ਮਾਰੂਤੀ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਮਿਨੀ ਕਾਰ ਸੈਗਮੈਂਟ ਹੈ ਜਿਸ 'ਚ ਵਿਕਰੀ 53 ਫੀਸਦੀ ਘੱਟ ਕੇ ਸਿਰਫ ਇਕ ਲੱਖ ਯੂਨਿਟ ਦੇ ਕਰੀਬ ਰਹਿ ਗਈ ਹੈ। ਡੀਜ਼ਲ ਗੱਡੀਆਂ ਦੀ ਵਿਕਰੀ ਬੰਦ ਕਰਨ ਦੇ ਬਾਅਦ ਅਗਲੇ ਸਾਲ-ਡੇਢ ਸਾਲ 'ਚ ਕੰਪਨੀ ਨੂੰ ਸਾਲਾਨਾ 3-5 ਲੱਖ ਯੂਨਿਟਸ ਦੀ ਹੋਰ ਭਰਪਾਈ ਦਾ ਇੰਤਜ਼ਾਮ ਕਰਨਾ ਹੋਵੇਗਾ।
RBI ਦਾ ਬੈਂਕ ਅਧਿਕਾਰੀਆਂ ਲਈ ਨਿਰਦੇਸ਼, ਕੀਤੀ ਇਹ ਗਲਤੀ ਤਾਂ ਕੱਟੇਗੀ ਤਨਖਾਹ
NEXT STORY