ਨਵੀਂ ਦਿੱਲੀ—ਚੀਨ 'ਚ ਕੋਰੋਨਾਵਾਇਰਸ ਦੇ ਚੱਲਦੇ ਪ੍ਰੋਡੈਕਸ਼ਨ ਅਤੇ ਸਪਲਾਈ ਬੰਦ ਹੋਣ ਅਤੇ ਪਿਛਲੇ ਮਹੀਨੇ ਭਾਰਤ ਤੋਂ ਵੱਡੇ ਪੈਮਾਨੇ 'ਤੇ ਹੋਏ ਐਕਸਪੋਰਟ ਦੇ ਬਾਅਦ ਸਥਾਨਕ ਬਾਜ਼ਾਰਾਂ 'ਚ ਸਰਜੀਕਲ ਅਤੇ ਐਂਟੀ ਪੋਲੀਊਸ਼ਨ ਮਾਸਕ ਦੀਆਂ ਕੀਮਤਾਂ ਡੇਢ ਤੋਂ ਦੋ ਗੁਣਾ ਵਧ ਗਈਆਂ ਹਨ। ਮੈਨਿਊਫੈਕਚਰਿੰਗ ਅਤੇ ਡੀਜ਼ਲਸ ਦਾ ਕਹਿਣਾ ਹੈ ਕਿ ਸਥਿਤੀ ਜ਼ਲਦ ਆਮ ਨਹੀਂ ਹੋÂ ੇ ਤਾਂ ਦਿੱਲੀ 'ਚ ਪੋਲੀਊਸ਼ਨ ਦਾ ਪੱਧਰ ਵਧਦੇ ਹੀ ਕਾਲਾਬਾਜ਼ਾਰੀ ਦੀ ਨੌਬਤ ਤੱਕ ਆ ਸਕਦੀ ਹੈ। ਫਿਲਹਾਲ ਔਸਤਨ 100 ਰੁਪਏ ਕੀਮਤ ਵਾਲਾ ਐੱਨ-95 ਮਾਸਕ ਰਿਟੇਲ ਸਟੋਰਸ 'ਤੇ 160 ਤੋਂ 200 ਰੁਪਏ 'ਚ ਵਿਕ ਰਿਹਾ ਹੈ।
ਮੈਡੀਸਿਨ ਅਤੇ ਸਰਜੀਕਲ ਉਤਪਾਦਾਂ ਦੇ ਹੋਲਸੇਲ ਹਬ ਭਗੀਰਥ ਪੈਲੇਸ 'ਤੇ ਸਰਜੀਕਲ ਮੈਨਿਊਫੈਕਚਰਿੰਗ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਹੈੱਡ ਰਾਜੇਸ਼ ਸਾਹਨੀ ਨੇ ਦੱਸਿਆ ਕਿ ਜ਼ਿਆਦਾਤਰ ਮਾਸਕ ਚੀਨ ਤੋਂ ਆਉਂਦੇ ਹਨ ਅਤੇ ਘਰੇਲੂ ਉਤਪਾਦਨ ਬਹੁਤ ਸੀਮਿਤ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੂਰੀ ਦੁਨੀਆ ਨੂੰ ਮਾਸਕ ਸਪਲਾਈ ਕਰਨ ਵਾਲਾ ਚੀਨ ਖੁਦ ਸਾਡੇ ਤੋਂ ਇੰਪੋਰਟ ਕਰ ਰਿਹਾ ਹੈ। ਇਕ ਮਹੀਨੇ ਤੋਂ ਨਵੀਂ ਸਪਲਾਈ ਨਹੀਂ ਆਉਣ ਨਾਲ ਕੀਮਤਾਂ ਵੀ ਵਧ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹਰ ਡੀਲਰ ਆਪਣੇ ਸਟਾਕ ਅਤੇ ਜ਼ਰੂਰਤਾਂ ਦੇ ਹਿਸਾਬ ਨਾਲ ਭਾਅ ਤੈਅ ਕਰਦਾ ਹੈ ਪਰ ਬੀਤੇ ਇਕ ਮਹੀਨੇ 'ਚ ਥੋਕ ਕੀਮਤਾਂ ਔਸਤ 50 ਫੀਸਦੀ ਵਧੀਆਂ ਹਨ।
ਬਾਜ਼ਾਰ 'ਚ ਕਈ ਡੀਲਰਸ ਨੇ 'ਮਾਸਕ ਆਊਟ ਆਫ ਸਟਾਕ' ਦੇ ਡਿਸਪਲੇ ਵੀ ਲਗਾ ਰੱਖੇ ਹਨ। ਦਿੱਲੀ 'ਚ ਪਿਛਲੇ ਦੋ ਦਿਨਾਂ ਤੋਂ ਪੀ.ਐੱਮ-2 ਅਤੇ 10 ਲੈਵਲ 'ਚ ਅਚਾਨਕ ਆਏ ਉਛਾਲ ਦੇ ਬਾਅਦ ਰਿਟੇਲ ਬਾਜ਼ਾਰਾਂ 'ਚ ਐੱਨ-95 ਅਤੇ ਹੋਰ ਐਂਟੀ-ਪੋਲੀਊਸ਼ਨ ਮਾਕਸ ਦੀ ਡਿਮਾਂਡ ਵਧੀ ਹੈ। ਪ੍ਰੋਟੈਕਟਿਵ ਮਾਸਕ ਦੇ ਹੋਲਸੇਲਰ ਵਿਨੀਤ ਗੁਪਤਾ ਨੇ ਦੱਸਿਆ ਕਿ ਰਿਟੇਲ ਕੀਮਤਾਂ 'ਤੇ ਸਾਡਾ ਕੰਟਰੋਲ ਨਹੀਂ ਹੈ। ਪਰ ਰਿਟੇਲਰ ਇਥੋਂ ਤੋਂ 40-50 ਫੀਸਦੀ ਜ਼ਿਆਦਾ ਭਾਅ 'ਤੇ ਲਿਜਾ ਰਹੇ ਹਨ ਤਾਂ ਵਧਾ ਕੇ ਹੀ ਵੇਚਣਗੇ। ਜ਼ਿਆਦਾਤਰ ਡੀਲਰ 2-3 ਮਹੀਨੇ ਦਾ ਸਟਾਕ ਰੱਖਦੇ ਹਨ, ਅਜਿਹੇ 'ਚ ਅੱਗੇ ਇਨ੍ਹਾਂ ਦੀ ਕਮੀ ਹੋਰ ਵਧ ਸਕਦੀ ਹੈ। ਰਿਟੇਲ ਸਟੋਰਸ 'ਤੇ 5 ਰੁਪਏ ਵਾਲਾ ਸਰਜੀਕਲ ਮਾਰਕ 10-12 ਰੁਪਏ ਜਦੋਂਕਿ 100,120,150 ਰੁਪਏ ਕੀਮਤ ਵਾਲੇ ਐੱਨ-95 ਮਾਕਸ 200 ਤੋਂ 300 ਰੁਪਏ ਕੀਮਤ 'ਤੇ ਮਿਲ ਰਹੇ ਹਨ। ਚਾਈਨੀਜ਼ ਪ੍ਰੋਡੈਕਟਸ 'ਤੇ ਐੱਮ.ਆਰ.ਪੀ. ਨਹੀਂ ਹੋਣ ਦੇ ਚੱਲਦੇ ਵੀ ਮਨਮਾਨੀ ਕੀਮਤਾਂ ਵਸੂਲ ਰਹੇ ਹਨ। ਦਿੱਲੀ ਡਰੱਗ ਟ੍ਰੇਡਰਸ ਐਸੋਸੀਏਸ਼ਨ ਦੇ ਸੈਕ੍ਰੇਟਰੀ ਆਸ਼ੀਸ਼ ਗ੍ਰੋਵਰ ਨੇ ਦੱਸਿਆ ਕਿ ਦੇਸ਼ 'ਚ ਲੋੜ ਦੇ ਦੇਖਦੇ ਹੋਏ ਸਰਕਾਰ ਨੇ 1 ਫਰਵਰੀ ਤੋਂ ਮਾਸਕ ਦੇ ਨਿਰਯਾਤ 'ਤੇ ਬੈਨ ਲਗਾ ਦਿੱਤਾ ਸੀ, ਪਰ ਕਾਫੀ ਮਾਲ ਨਿਕਲ ਚੁੱਕਾ ਹੈ
ਜਲਦੀ ਹੀ ਬਜ਼ਾਰ 'ਚ ਆਵੇਗਾ 1 ਰੁਪਏ ਦਾ ਨਵਾਂ ਨੋਟ, ਜਾਣੋ ਇਸ ਦੀ ਖਾਸੀਅਤ
NEXT STORY