ਅਹਿਮਦਾਬਾਦ—ਦੂਰਸੰਚਾਰ ਖੇਤਰ ਦੇ ਸੀਨੀਅਰ ਅਤੇ ਉਦਯੋਗਪਤੀ ਸੈਮ ਪਿਤੌਦਾ ਨੇ ਕਿਹਾ ਕਿ ਸਰਕਾਰ ਦੇ ਕੋਲ ਅਧਿਕ ਰੋਜ਼ਾਗਰ ਸ੍ਰਿਸ਼ਟੀ ਦੇ ਲਈ ਇਨੋਵੇਸ਼ਨ ਨੂੰ ਸਮਝਣ ਦੀ ਬੌਧਿਕ ਸਮਰੱਥਾ ਦੀ ਕਮੀ ਹੈ। ਨਾਲ ਹੀ ਉਨ੍ਹਾਂ ਨੇ ਨੈਸ਼ਨਲ ਇਨੋਵੇਸ਼ਨ ਕੌਂਸਲਿੰਗ ਨੂੰ ਬੰਦ ਕੀਤੇ ਜਾਣ 'ਤੇ ਨਿਰਾਸ਼ਾ ਵੀ ਪ੍ਰਗਟਾਈ। ਗੁਜਰਾਤ ਵਣਜ ਅਤੇ ਉਦਯੋਗ ਮੰਡਲ 'ਚ ਇਨੋਵੇਸ਼ਨ 'ਤੇ ਆਪਣੇ ਸੰਬੋਧਨ 'ਚ ਪਿਤੌਦਾ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਰਾਮ ਮੰਦਰ ਜਾਂ ਇਤਿਹਾਸ ਵਰਗੇ ਮੁੱਦਿਆ ਤੋਂ ਅੱਗੇ ਵਧਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ,' ਇਨੋਵੇਸ਼ਨ ਇਕ ਮੰਚ ਹੈ। ਤੁਹਾਨੂੰ ਸਰਕਾਰ, ਨਿਆਪਾਲਿਕਾ, ਸਿੱਖਿਆ, ਸਿਹਤ ਸੁਵਿਧਾਵਾਂ ਅਤੇ ਪ੍ਰਕਿਰਿਆਵਾਂ 'ਚ ਇਨੋਵੇਸ਼ਨ ਦੀ ਜ਼ਰੂਰਤ ਹੁੰਦੀ ਹੈ, ਪਰ ਜਦੋਂ ਮੈਂ ਭਾਰਤ 'ਚ ਬਹਿਸ ਦੇਖਦਾ ਹਾਂ ਤਾਂ ਇਹ ਹਮੇਸ਼ਾ ਰਾਮ ਮੰਦਰ ਜਾਂ ਇਤਿਹਾਸ ਦੇ ਬਾਰੇ 'ਚ ਹੁੰਦੀ ਹੈ। ਹਰ ਕੋਈ ਅਤੀਤ ਦੀ ਗੱਲ ਕਰਦਾ ਹੈ। ਸਾਨੂੰ ਬਸ ਅਤੀਤ ਨਾਲ ਚਿਪਕੇ ਰਹਿਣਾ ਪਸੰਦ ਹੈ ਜਦਕਿ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ।'
ਉਨ੍ਹਾਂ ਨੇ ਕਿਹਾ,' ਨੈਸ਼ਨਲ ਇਨੋਵੇਸ਼ਨ ਕਾਉਂਸਿਲ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਉਠਾਇਆ ਗਿਆ ਇਕ ਬਹੁਤ ਵੱਡਾ ਕਦਮ ਸੀ, ਪਰ ਇਸ ਸਰਕਾਰ ਨੇ ਇਸਨੂੰ ਬੰਦ ਕਰ ਦਿੱਤਾ। ਮੈਂ ਸਰਕਾਰ ਨੂੰ ਅਜਿਹਾ ਨਹੀਂ ਕਰਨ ਦੀ ਅਪੀਲ ਕੀਤੀ,ਪਰ ਆਖਰੀ ਇਸਨੂੰ ਬੰਦ ਕਰ ਦਿੱਤਾ। ਮੈਨੂੰ ਨਿਰਾਸ਼ਾ ਹੋਈ ਕਿਉਂਕਿ ਸਾਨੂੰ ਅਧਿਕ ਰੋਜ਼ਗਾਰ ਦੇ ਲਈ ਇਨੋਵੇਸ਼ਨ ਦੀ ਜ਼ਰੂਰਤ ਹੈ।
ਪਿਤੌਦਾ ਕਦੀ ਇਨੋਵੇਸ਼ਨ ਕਾਉਂਸਿਲ ਦੇ ਪ੍ਰਮੁੱਖ ਸਨ । ਕਿਸੇ ਦਾ ਨਾਮ ਲਏ ਬਿਨ੍ਹਾਂ ਪਿਤੌਦਾ ਨੇ ਕਿਹਾ ਕਿ ਦੇਸ਼ ਸਿਰਫ ਰੈਲੀਆਂ ਜਾਂ ਦੂਸਰਿਆਂ 'ਤੇ ਦੋਸ਼ ਲਾਉਣ ਨਾਲ ਅੱਗੇ ਨਹੀਂ ਵੱਧ ਸਕਦਾ। ਉਨ੍ਹਾਂ ਨੇ ਕਿਹਾ ਕਿ ਮੂਲ ਸਮੱਸਿਆ ਇਹ ਹੈ ਕਿ ਅਸੀਂ ਅਧਿਕ ਤੇਜ਼ੀ ਨਾਲ ਖੋਜ ਨਹੀਂ ਕਰ ਪਾ ਰਿਹੈ। ਸਰਕਾਰ ਦੇ ਕੋਲ ਇਸਦੇ ਲਈ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਦੇ ਕੋਲ ਸਥਿਤੀ ਨੂੰ ਸਮਝਣ ਦੀ ਬੌਧਿਕ ਸਮਰੱਥਾ ਨਹੀਂ ਹੈ। ਸਾਨੂੰ ਪਹਿਲਾਂ ਦੀ ਤੁਲਨਾਂ 'ਚ ਅਧਿਕ ਤੇਜ਼ੀ ਨਾਲ ਇਨੋਵੇਸ਼ਨ ਦੀ ਜ਼ਰੂਰਤ ਹੈ।
ਜਲਦ 'ਮੋਬਾਇਲ ਨੰਬਰ' ਦੀ ਤਰ੍ਹਾਂ ਬਦਲ ਸਕੋਗੇ ਬਿਜਲੀ ਕੰਪਨੀ
NEXT STORY