ਨਵੀਂ ਦਿੱਲੀ- ਪ੍ਰਮੁੱਖ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਦੇਸ਼ 'ਚ ਲੋਕਾਂ ਨੂੰ ਇਕ-ਦੂਜੇ ਨਾਲ ਜੋੜਣ ਅਤੇ ਹਰ ਘਰ 'ਚ ਆਪਣੀ ਪਹੁੰਚ ਦਖ਼ਲ ਬਨਾਉਣ ਲਈ ਦੂਰਸੰਚਾਰ ਖੇਤਰ 'ਤੇ 36 ਅਰਬ ਡਾਲਰ (ਕਰੀਬ 24 ਖਰਬ ਰੁਪਏ) ਖਰਚ ਕੀਤੇ। ਆਪਣੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦਾ ਬੇਹੱਦ ਘੱਟ ਦਰ 'ਤੇ 4-ਜੀ ਇੰਟਰਨੈੱਟ ਡਾਟਾ ਅਤੇ ਕਈ ਐਪ ਸਰਵਿਸਿਜ਼ ਬਿਲਕੁੱਲ ਮੁਫਤ 'ਚ ਦੇ ਰਹੇ ਹਨ ਤਾਂਕਿ ਗਾਹਕਾਂ ਦੀ ਗਿਣਤੀ ਵਧਦੀ ਰਹੇ ਪਰ ਨਵੇਂ ਸਾਲ 'ਚ ਉਹ ਵੱਖ-ਵੱਖ ਮਾਧਿਅਮਾਂ ਤੋਂ ਕਮਾਈ ਦਾ ਜੁਗਾੜ ਕਰਨ ਜਾ ਰਹੇ ਹਨ। ਇਸ ਦੇ ਲਈ ਉਨ੍ਹਾਂ ਦਾ 4-ਸੀ ਪਲਾਨ ਤਿਆਰ ਹੈ। ਰਣਨੀਤੀ ਦੇ 4 ਹਥਿਆਰਾਂ 'ਚ ਕੁਨੈਕਟੀਵਿਟੀ, ਕੈਰੇਜ, ਕੰਟੈਂਟ ਅਤੇ ਕਾਮਰਸ ਸ਼ਾਮਲ ਹੈ।
ਕੁਨੈਕਟਿਵਿਟੀ ਮੁਕੇਸ਼ ਅੰਬਾਨੀ ਦੀ ਅਨੋਖੀ ਰਣਨੀਤੀ ਦਾ ਪਹਿਲਾ ਹਥਿਆਰ ਹੈ ਪਰ ਸਾਲ 2019 ਲਈ ਮੁਕੇਸ਼ ਅੰਬਾਨੀ ਦਾ ਰਿਟੇਲ ਪਲਾਨ (ਆਨਲਾਈਨ ਐਂਡ ਆਫਲਾਈਨ) ਅਗਲੇ ਸਾਲ ਭਾਰਤੀ ਉਦਯੋਗ ਜਗਤ ਦੀ ਰਣਨੀਤੀ ਨੂੰ ਪਰਿਭਾਸ਼ਿਤ ਕਰੇਗਾ। ਈ-ਕਾਮਰਸ ਲਈ ਫਰਵਰੀ 2019 ਤੋਂ ਐੱਫ. ਡੀ. ਆਈ. ਦੇ ਨਵੇਂ ਨਿਯਮਾਂ 'ਚ ਸਖਤੀ ਨਾਲ ਉਨ੍ਹਾਂ ਦੀ ਰਣਨੀਤੀ ਨੂੰ ਹੋਰ ਧਾਰ ਮਿਲੇਗੀ। ਕੁਲ ਮਿਲਾ ਕੇ ਇਹ ਚਾਰੇ ਹਥਿਆਰ ਮੁਕੇਸ਼ ਅੰਬਾਨੀ ਦੇ ਕਰੀਅਰ ਦੇ ਸਭ ਤੋਂ ਉਤਸ਼ਾਹੀ ਕਾਰੋਬਾਰੀ ਦਾਅ ਦੀ ਨੀਂਹ ਹੈ। ਉਹ ਜਿਓ ਗੀਗਾਫਾਈਬਰ ਦਾ ਨੈੱਟਵਰਕ ਪੂਰਾ ਕਰਨ ਅਤੇ ਡਾਟਾ ਖਪਤ 'ਚ ਹਿੱਸੇਦਾਰੀ 80 ਫ਼ੀਸਦੀ ਕਰਨ ਦਾ ਟੀਚਾ ਹਾਸਲ ਕਰਨ ਲਈ ਆਪਣੇ ਟੈਲੀਕਾਮ ਆਰਕੀਟੈਕਚਰ ਨੂੰ ਘਰ-ਘਰ ਤੱਕ ਪਹੁੰਚਾਉਣ ਜਾ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ 2 ਸਭ ਤੋਂ ਵੱਡੀਆਂ ਕੰਪਨੀਆਂ ਹੈਥਵੇ ਅਤੇ ਡੈੱਨ ਨੈੱਟਵਕਰਸ ਦੀ ਅਕਵਾਇਰਮੈਂਟ ਵੀ ਕੀਤੀ ਹੈ ਪਰ ਨੈੱਟਵਰਕ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਭਾਰੀ ਮਾਤਰਾ 'ਚ ਕੰਟੈਂਟ ਦੀ ਵੀ ਜ਼ਰੂਰਤ ਹੈ। ਇਸ ਦੇ ਲਈ ਜਿਓ ਨੇ ਸ਼ਾਪਿੰਗ, ਮੀਡੀਆ ਕੰਪਨੀਆਂ ਨੂੰ ਉਤਸ਼ਾਹ ਦੇਣਾ, ਸਪੋਰਟ ਫਰੈਂਚਾਇਜੀ, ਆਨਲਾਈਨ ਮਿਊਜ਼ਿਕ ਅਤੇ ਵੀਡੀਓ ਸਟ੍ਰੀਮਿੰਗ ਸੇਵਾ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ।
ਇਸ ਤੋਂ ਬਾਅਦ ਰਿਟੇਲ ਅਤੇ ਫਾਇਨਾਂਸ਼ੀਅਲ ਸਰਵਿਸਿਜ ਦਾ ਨੰਬਰ ਆਉਂਦਾ ਹੈ। ਹੁਣ ਜਦੋਂ ਜਿਓ ਨੇ ਲੋਕਾਂ ਨੂੰ ਆਪਣੇ ਨੈੱਟਵਰਕ ਨਾਲ ਜੋੜ ਲਿਆ ਹੈ ਤਾਂ ਮੁਕੇਸ਼ ਅੰਬਾਨੀ ਪੈਸੇ ਬਣਾਉਣ ਲਈ ਆਪਣੇ ਪਲੇਟਫਾਰਮ 'ਤੇ ਕਾਮਰਸ ਦੀ ਸ਼ੁਰੂਆਤ ਕਰਨਗੇ। ਇਸ 'ਚ ਅਥਾਹ ਨਿਵੇਸ਼ ਕੀਤਾ ਜਾਵੇਗਾ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਕਾਮਰਸ ਹੋਵੇਗਾ ਜਿਸ 'ਤੇ ਫ਼ੈਸ਼ਨ, ਫੂਡ, ਇਲੈਕਟ੍ਰਾਨਿਕਸ ਅਤੇ ਵਿੱਤੀ ਸੇਵਾਵਾਂ ਦੇ ਨਾਲ-ਨਾਲ ਐਡਵਰਟਾਈਜਿੰਗ ਸਰਵਿਸ ਮੁਹੱਈਆ ਹੋਵੇਗੀ। ਇਕ ਵਾਰ ਜਦੋਂ ਮੁਫਤ ਦੇਣ ਦੀ ਰਣਨੀਤੀ ਖਤਮ ਹੋਵੇਗੀ ਤਾਂ ਹਾਈ-ਐਂਡ ਬਰਾਡਬੈਂਡ ਕੁਨੈਕਸ਼ਨ ਲਈ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਸੋਸ਼ਲ ਮੀਡੀਆ ਦੀ ਆਜ਼ਾਦੀ ਨੂੰ ਨੱਥ੍ਹ ਪਾਉਣ ਦੀ ਤਿਆਰੀ 'ਚ CBI
NEXT STORY